*ਵਰੇਗੰਢ ਮੌਕੇ ਰਾਹਗੀਰਾਂ ਲਈ ਲਾਇਆ ਲੰਗਰ*

0
31

 ਮਾਨਸਾ 13 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):

ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਅਨਾਜ਼ ਮੰਡੀ ਵਿਖੇ ਚੱਲ ਰਿਹਾ ਭੰਡਾਰਾ, ਜੋ ਹਰ ਰੋਜ਼ ਜ਼ਰੂਰਤਮੰਦ ਲੋਕਾਂ ਨੂੰ ਵਰਤਾਇਆ ਜਾਂਦਾ ਹੈ। ਜਿਸ ਦੇ ਤਹਿਤ ਅੱਜ  ਬੁੱਧਵਾਰ ਨੂੰ ਭੰਡਾਰੇ ਦੀ ਸੇਵਾ ਸ਼੍ਰੀ ਸਨਾਤਨ ਧਰਮ ਸਭਾ ਦੇ ਸਾਬਕਾ ਕੈਸ਼ੀਅਰ ਅਤੇ ਮੋਜੂਦਾ ਅੱਗਰਵਾਲ ਸਭਾ ਦੇ ਮੀਤ ਪ੍ਰਧਾਨ ਰਾਜੇਸ਼ ਪੰਧੇਰ ਅਤੇ ਰਚਨਾ ਰਾਣੀ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਆਪਣੇ ਪਰਿਵਾਰ ਸਮੇਤ ਕਰਵਾਈ।  ਇਸ ਦੇ ਨਾਲ ਅਨਿਲ ਸਿੰਗਲਾ ਨੇ ਆਪਣੇ ਪੋਤੇ ਜੈਨਿਕ ਸਿੰਗਲਾ ਦੇ ਜਨਮਦਿਨ ਦੀ ਖੁਸ਼ੀ ਵਿੱਚ ਪਰਿਵਾਰ ਸਮੇਤ ਭੰਡਾਰਾ  ਲਗਾਇਆ।ਮੰਦਰ ਦੇ ਪੁਜਾਰੀ ਪੰਡਿਤ ਸ਼ੰਭੂ ਸ਼ਰਮਾ ਜੀ ਨੇ ਪਰਿਵਾਰ ਤੋਂ ਵਿਧੀਵਤ ਢੰਗ ਨਾਲ ਵੇਦਾਂ ਦੇ ਮੰਤਰਾਂ ਨਾਲ ਪੂਜਨ ਕਰਵਾਇਆ ਗਿਆ।   ਸ਼੍ਰੀ ਸਨਾਤਨ ਧਰਮ ਸਭਾ ਮਾਨਸਾ  ਵੱਲੋ ਪਰਿਵਾਰ ਨੂੰ ਸਰੋਪਾ ਪਾਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸ਼੍ਰੀ ਸਨਾਤਨ ਧਰਮ ਸਭਾ ਦੇ ਅਹੁਦੇਦਾਰਾ ਤੋਂ ਇਲਾਵਾ ਪ੍ਰਧਾਨ ਵਿਨੋਦ ਭੰਮਾ, ਬਿੰਦਰਪਾਲ, ਸੁਨੀਲ ਗੁਪਤਾ, ਸੰਨੀ ਗੋਇਲ,ਯੁਕੇਸ ਸੋਨੂੰ, ਟੋਨੀ ਸ਼ਰਮਾ, ਸੰਜੀਵ ਪਿੰਕਾ,ਅਭੀ ਜਿੰਦਲ, ਬਲਜੀਤ ਸ਼ਰਮਾ,ਕਿ੍ਸਨ ਬਾਂਸਲ ਆਦਿ ਮੈਂਬਰ  ਹਾਜ਼ਰ ਸਨ।

NO COMMENTS