*ਵਰਦੇ ਮੀਂਹ ਵਿੱਚ ਹਜ਼ਾਰਾਂ ਕਿਸਾਨ ਰੇਲਵੇ ਲਾਇਨਾ ਤੇ ਡਟੇ ਰਹੇ*

0
47

ਮਾਨਸਾ, 31 ਜੁਲਾਈ-   (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਸਥਾਨਕ ਰੇਲਵੇ ਸਟੇਸ਼ਨ ਤੇ  ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 11 ਵਜੇ ਤੋ 3 ਵਜੇ ਤੱਕ ਵਰਦੇ ਮੀਂਹ ਵਿੱਚ ਹਜ਼ਾਰਾਂ ਕਿਸਾਨਾ ,ਮਜਦੂਰਾ  ਤੇ ਔਰਤਾ ਨੇ ਰੇਲਵੇ ਜਾਮ ਕੀਤਾ , ਕਿਸਾਨਾਂ , ਮਜ਼ਦੂਰਾਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਦੁਆਰਾ ਐਮ.ਐਸ.ਪੀ. ਤੇ ਬਣਾਈ ਅਖੋਤੀ ਕਮੇਟੀ ਭੰਗ ਕਰੇ ਤੇ ਕਿਸਾਨਾਂ ਆਗੂਆਂ ਨੂੰ ਸਾਮਲ ਕਰਕੇ ਨਵੇ ਸਿਰੇ ਤੋ ਕਮੇਟੀ ਬਣਾਏ , ਲਖਮੀਰਪੁਰ ਖੀਰੀ ਕਾਂਡ ਦੇ ਦੋਸੀਆ ਦੇ ਖਿਲਾਫ ਕਾਰਵਾਈ ਕਰੇ , ਕਿਸਾਨੀ ਅੰਦੋਲਨ ਦੇ ਸਹੀਦਾ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਪਰਿਵਾਰ ਦੇ ਮੈਬਰਾ ਨੂੰ ਨੌਕਰੀ ਦੇਵੇ ਤੇ ਅਗਨੀਪਥ ਸਕੀਮ ਰੱਦ ਕਰੇ ।   ਇਸ ਮੌਕੇ ਤੇ ਸੰਬੋਧਨ ਕਰਦਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਬੂਟਾ ਸਿੰਘ ਬੁਰਜ ਗਿੱਲ , ਡਾਕਟਰ ਦਰਸਨਪਾਲ , ਪਰਸ਼ੋਤਮ ਸਰਮਾ , ਹਰਦੇਵ ਸਿੰਘ ਅਰਸ਼ੀ , ਮਾਹਿਦਰ ਸਿੰਘ ਭੈਣੀਬਾਘਾ , ਐਡਵੋਕੇਟ ਕੁਲਵਿੰਦਰ ਉੱਡਤ , ਡਾ ਧੰਨਾ ਮੱਲ ਗੋਇਲ , ਰਾਮਫਲ ਚੱਕ ਅਲੀਸ਼ੇਰ , ਮਲੂਕ ਸਿੰਘ ਹੀਰਕਾ ,  ਕੁਲਦੀਪ ਸਿੰਘ ਚੱਕਭਾਈ  ਕੇ , ਕਿ੍ਰਸਨ ਚੌਹਾਨ , ਪਰਮਜੀਤ ਗਾਗੋਵਾਲ , ਦਰਸਨ ਜਟਾਣਾ , ਪ੍ਰਸੋਤਮ ਗਿੱਲ , ਲਾਲ ਚੰਦ ਸਰਦੂਲਗੜ੍ਹ , ਅਮਰੀਕ ਫਫੜੇ  ਤੇ ਭੱਜਨ ਸਿੰਘ ਘੁੰਮਣ ਨੇ ਕਿਹਾ ਕਿ ਮੋਦੀ ਹਕੂਮਤ  ਕਿਸਾਨਾਂ ਹੱਥੋ ਹੋਈ ਆਪਣੀ  ਹਾਰ  ਨੂੰ ਹਜਮ ਨਹੀ ਕਰ ਪਾ ਰਹੀ ਤੇ ਹਾਰ ਦੀ ਟੀਸ ਵਿੱਚ ਪੰਜਾਬ ਤੇ ਪੰਜਾਬ ਦੀ ਕਿਸਾਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ , ਉਨ੍ਹਾਂ ਕਿਹਾ ਕਿ  ਐਮ. ਐਸ. ਪੀ. ਤੇ ਕਮੇਟੀ ਮੋਦੀ ਸਰਕਾਰ ਨੇ ਕਿਸਾਨ ਆਗੂਆਂ ਨਾਲ ਕੀਤੇ ਵਾਅਦਿਆਂ ਮੁਤਾਬਕ ਨਹੀ ਬਣਾਈ ਤੇ ਕਮੇਟੀ ਵਿੱਚ ਸ਼ਾਮਲ ਕੀਤੇ ਲੋਕ ਪਹਿਲਾ ਹੀ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਪੱਖ ਵਿੱਚ ਰਹੇ ਹਨ ।    ਆਗੂਆਂ ਨੇ ਕਿਹਾ ਕਿ ਲਖੀਰਪੁਰ ਖੀਰੀ ਦੇ ਦੋਸੀਆ ਨੂੰ ਸਜ਼ਾ ਦਿਵਾਉਣ ਲਈ 18 ,19,20  ਅਗਸਤ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋ ਲਖੀਰਪੁਰ ਖੀਰੀ ਲਾਏ ਜਾ ਰਹੇ ਮੋਰਚੇ ਵਿੱਚ ਪੰਜਾਬ ਵਿੱਚੋ ਵੱਡੀ ਗਿਣਤੀ ਵਿੱਚ ਲੋਕ ਸਮੂਲੀਅਤ ਕਰਨਗੇ ਤੇ ਇਸ ਦੀ ਤਿਆਰੀ ਹਿੱਤ 7 ਤੋ 15 ਅਗਸਤ  ਤੱਕ ਪੰਜਾਬ ਵਿੱਚ ਕਨਵੈਨਸਨਾ ਕੀਤੀਆ ਜਾਣਗੀਆ ਤੇ ਮਾਨਸਾ ਦੀ ਕਨਵੈਨਸਨ 13 ਅਗਸਤ ਨੂੰ ਫਫੜੇ ਭਾਈ ਕੇ ਵਿੱਖੇ ਕੀਤੀ ਜਾਵੇਗੀ 

NO COMMENTS