ਮਾਨਸਾ 24 ਮਾਰਚ ((ਸਾਰਾ ਯਹਾ, ਬਲਜੀਤ ਸ਼ਰਮਾ))-ਵਪਾਰ ਮੰਡਲ ਮਾਨਸਾ ਵੱਲੋ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਦੀ ਅਗਵਾਈ ਹੇਠ ਫੈਸਲਾ ਕੀਤਾ ਹੈ ਕਿ ਕਰੋਨਾ ਵਾਇਰਸ ਦੀ ਬਿਮਾਰੀ ਦੇ ਮੱਦੇ ਨਜ਼ਰ ਉਹ ਪ੍ਰਸ਼ਾਸ਼ਨ ਦੀ ਹਰ ਤਰਾਂ ਨਾਲ ਸਹਾਇਤਾ ਕਰਨਗੇ।
ਮੁਨੀਸ਼ ਬੱਬੀ ਦਾਨੇਵਾਲੀਆ,ਅਤੇ ਪਰਸ਼ੋਤਮ ਬਾਂਸਲ ਵੱਲੋ ਆਰਥਿਕ ਮੱਦਦ,ਅਸ਼ੋਕ ਲਾਲੀ ਵੱਲੋ ਫ੍ਰੀ ਲੰਗਰ,ਦੀਪਕ ਗੋਇਲ,ਮਨਜੀਤ ਸਦਿਉਡਾ,ਅਸ਼ੋਕ ਦਾਨੇਵਾਲੀਆ ਨੇ ਜਰੂਰਤ ਅਨੁਸਾਰ ਸਹਾਇਤਾ ਕਰਨ ਜਿੰਮੇਵਾਰੀ ਲਈ ਹੈ ਉਕਤ ਆਗੂਆਂ ਵੱਲੋਂ ਅੱਜ ਥਾਣਾ ਸਿਟੀ 1 ਦੇ ਮੁੱਖੀ ਸੁਖਜੀਤ ਸਿੰਘ ਨਾਲ ਮੁਲਾਕਾਤ ਕਰਕੇ ਹਰ ਤਰਾਂ ਦੀ ਸਹਾਇਤਾ ਦਾ ਭਰੋਸਾ ਦਿਵਾਇਆ ਹੈ ਥਾਣਾ ਮੁੱਖੀ ਵੱਲੋ ਇੱਕ ਲਿਸਟ ਬਤੋਰ ਵਲੰਟੀਅਰ ਤਿਆਰ ਕਰਵਾਈ ਗਈ ਹੈ। ਜਿਸ ਅਨੁਸਾਰ ਲੋੜਵੰਦਾਂ ਤੱਕ ਸਹਾਇਤਾ ਪਹੁੰਚਾਈ ਜਾਵੇਗੀ।