*ਵਧ ਰਹੇ ਮਨੁੱਖੀ ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਸੰਵਿਧਾਨ ਤੇ ਧਰਮਨਿਰਪੱਖਤਾ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ।-ਚੋਹਾਨ/ਉੱਡਤ*

0
10

ਮਾਨਸਾ 10/12/24 (ਸਾਰਾ ਯਹਾਂ/ਮੁੱਖ ਸੰਪਾਦਕ) ਦੇਸ਼ ਵਿੱਚ ਸਰਕਾਰ ਸਮੇਤ ਵੱਖ ਵੱਖ ਲੋਕਾਂ ਵੱਲੋਂ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰੰਤੂ ਮਨੁੱਖੀ ਅਧਿਕਾਰਾਂ ਬਾਰੇ ਸਾਰੇ ਤੱਥਾਂ ਸਰਕਾਰ ਜਾਣਬੁਝ ਕੇ ਨਜ਼ਰ ਅੰਦਾਜ਼ ਕਰੇਗੀ ਕਿਉਂਕਿ ਜ਼ੋ ਇਸ ਸਮੇਂ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸਮੇਂ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਮਨੁੱਖੀ ਅਧਿਕਾਰਾਂ ਦਾ ਘਾਂਣ ਕਰ ਰਹੀ ਉਸ ਨਾਲ ਭਾਈਚਾਰਕ ਸਾਂਝ ਵੀ ਕਮਜ਼ੋਰ ਹੋ ਰਹੀ ਹੈ।
ਅੱਜ ਦੇਸ਼ ਦੇ ਸੰਵਿਧਾਨ ਤੇ ਧਰਮਨਿਰਪੱਖਤਾ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਅਤੇ ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਠੀਕਰੀਵਾਲਾ ਚੌਕ ਵਿਖੇ ਸ਼ਾਮਲ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਕਮਿਊਨਿਸਟ ਆਗੂਆਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਫਾਸ਼ੀਵਾਦੀ ਤਾਕਤਾਂ ਧਾਰਮਿਕ ਮਾਮਲਿਆਂ ਵਿੱਚ ਬੇਲੋੜੀ ਦਖਲ ਅੰਦਾਜੀ ਕਰਕੇ ਅਮਨ ਕਾਨੂੰਨ ਤੇ ਭਾਈ ਚਾਰਕ ਸਾਂਝ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਸੀ ਪੀ ਆਈ ਸਰਕਾਰੀ ਜਬਰ ਤੇ ਖਿਲਾਫ ਅਤੇ ਲੋਕਤੰਤਰੀ ਪ੍ਰਣਾਲੀ ਨੂੰ ਬਹਾਲ ਕਰਾਉਣ ਲਈ ਅੰਦੋਲਨ ਵਿੱਢੇਗੀ।ਸੀ ਪੀ ਆਈ ਸ਼ਹਿਰ ਦੇ ਸਕੱਤਰ ਰਤਨ ਭੋਲਾ ਦੀ ਅਗਵਾਈ ਹੇਠ ਰੋਸ਼ ਠੀਕਰੀਵਾਲਾ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਮਾਨਸ਼ਾਹੀਆ, ਦਰਸ਼ਨ ਸਿੰਘ ਛੀਨੇ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਹਰਨੇਕ ਸਿੰਘ ਢਿੱਲੋਂ, ਪਤਲਾ ਸਿੰਘ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ,ਰਾਜੂ ਕੋਟਲੱਲੂ ਆਦਿ ਆਗੂਆਂ ਨੇ ਸੰਬੋਧਨ ਕੀਤਾ।

NO COMMENTS