-ਵਧੀਕ ਡਿਪਟੀ ਕਮਿਸ਼ਨਰ ਮਾਨਸਾ ਨੇ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਅਤੇ ਬੈਂਕ ਦੀ ਮਦਦ ਨਾਲ ਦਿੱਤੀ ਸਮੱਗਰੀ

0
30

ਮਾਨਸਾ, 25 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਸ਼ਹਿਰ ਨੂੰ ਸੁੰਦਰ ਦਿੱਖ ਦੇਣ ਵਿੱਚ ਮਦਦਗਾਰ 3 ਡੀ ਸੁਸਾਇਟੀ ਅਧੀਨ ਆਉਂਦੇ ਸਫਾਈ ਸੇਵਕਾਂ ਨੂੰ ਅੱਜ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਵੱਲੋਂ ਮਾਸਕ, ਹੈਂਡ ਵਾਸ਼, ਸੈਨੇਟਾਇਜ਼ਰ ਮੁਹੱਈਆ ਕਰਵਾਏ ਗਏ, ਜਿਸਨੂੰ ਵੰਡਣ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਵੱਲੋਂ ਕਰਵਾਈ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਫਾਈ ਸੇਵਕ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਆਪਣੀ ਡਿਊਟੀ ਨੂੰ ਬਾਖ਼ੁਬੀ ਨਿਭਾਅ ਰਹੇ ਹਨ ਅਤੇ ਇਨ੍ਹਾਂ ਦੀ ਸੁਰੱਖਿਆ ਲਈ ਇਹ ਸਮੱਗਰੀ ਇਨ੍ਹਾਂ ਨੂੰ ਵੰਡੀ ਗਈ ਹੈ। ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਫਾਈ ਸੇਵਕਾਂ ਦੇ ਕਰਵਾਏ ਗਏ ਬੀਮੇ ਦੀਆਂ ਕਾਪੀਆਂ ਵੀ ਸੌਂਪੀਆਂ। ਉਨ੍ਹਾਂ ਦੱਸਿਆ ਕਿ 3 ਡੀ ਸੋਸਾਇਟੀ ਵੱਲੋਂ ਸਫਾਈ ਸੇਵਕਾਂ ਸਮੇਤ ਸਮੂਹ ਸਟਾਫ਼ ਦਾ ਬੀਮਾ ਵੀ ਕਰਵਾਇਆ ਗਿਆ ਹੈ।
ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਦੇ ਵਿਕਾਸ ਅਧਿਕਾਰੀ ਸ਼੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਵੱਲੋਂ 3 ਡੀ ਸੋਸਾਇਟੀ ਅਧੀਨ ਕੰਮ ਕਰਨ ਵਾਲੇ ਸਫਾਈ ਸੇਵਕਾਂ ਨੂੰ 1500 ਮਾਸਕ, 50 ਮਾਸਕ ਐਨ-95, 40 ਬੋਤਲਾਂ ਹੈਂਡ ਵਾਸ਼ ਅਤੇ 300 ਬੋਤਲਾਂ ਹੈਂਡ ਸੈਨੇਟਾਈਜ਼ਰ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਸਫਾਈ ਸੇਵਕਾਂ ਨੂੰ 1500 ਦਸਤਾਨੇ ਵੀ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਕਮਿਊਨਿ ਟੀ ਫੈਸਲੀਟੇਟਰ ਨਗਰ ਕੌਂਸਲ ਸ਼੍ਰੀ ਜਸਵਿੰਦਰ ਸਿੰਘ, ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਵੱਲੋਂ ਸ਼੍ਰੀ ਗੁਰਵਿੰਦਰ ਸਿੰਘ, ਗੁਰਮੇਲ ਸਿੰਘ ਅਤੇ ਬੈਂਕ ਵੱਲੋਂ ਨੇਹਿਤ ਕ੍ਰਿਸ਼ਨਾ ਮੌਜੂਦ ਸਨ।

NO COMMENTS