*ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਨਿਰਮਾਣ ਅਧੀਨ ਕਰਵਾਏ ਜਾ ਰਹੇ ਅਤੇ ਹੋਰ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ*

0
17

ਮਾਨਸਾ, 23 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ )  : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ ਬੈਨਿਥ, ਆਈ.ਏ.ਐਸ. ਵੱਲੋਂ ਪੰਜਾਬ ਨਿਰਮਾਣ ਅਧੀਨ ਕਰਵਾਏ ਗਏ ਕੰਮਾਂ ਦਾ ਪਿੰਡ ਪੱਧਰ ’ਤੇ ਬਲਾਕ ਮਾਨਸਾ ਦੇ ਪਿੰਡ ਬੁਰਜ ਹਰੀ, ਰਮਦਿੱਤੇਵਾਲਾ, ਨੰਗਲ ਖੁਰਦ, ਨੰਗਲ ਕਲਾਂ, ਭਾਈਦੇਸਾ ਅਤੇ ਬਲਾਕ ਝੁਨੀਰ ਦੇ ਪਿੰਡ ਭੰਮੇ ਕਲਾਂ, ਟਾਂਡੀਆਂ, ਕੋਟ ਧਰਮੂ ਅਤੇ ਉਡਤ ਭਗਤ ਰਾਮ ਆਦਿ ਪਿੰਡਾਂ ਵਿੱਚ ਵੱਖ-ਵੱਖ ਸਕੀਮਾਂ ਤਹਿਤ ਕਰਵਾਏ ਗਏ ਕੰਮਾਂ ਦਾ ਜਾਇਜ਼ਾ ਲਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਸਵੱਛਤਾ ਅਭਿਆਨ ਵਿੱਚ ਆਪਣਾ ਪੂਰਨ ਯੋਗਦਾਨ ਪਾਇਆ ਜਾਵੇ ਅਤੇ ਪਿੰਡਾਂ ਨੂੰ ਸਾਫ ਸੁੱਥਰਾ ਬਣਾਇਆ ਜਾਵੇ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਪਿੰਡ ਵਿੱਚ ਰੂੜੀ ਉਸ ਜਗ੍ਹਾ ’ਤੇ ਹੀ ਸੁੱਟੀ ਜਾਵੇ ਜਿੱਥੇ ਰੂੜੀ ਲਈ ਜਗ੍ਹਾ ਨਿਸ਼ਚਿਤ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੋਰ ਜਗ੍ਹਾ ਰੂੜੀ ਲਗਾਈ ਜਾਂਦੀ ਹੈ ਤਾਂ ਕਾਨੂੰਨੀ ਕਰਵਾਈ ਕਰਦੇ ਹੋਏ ਇਹ ਰੂੜੀ ਹਟਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਛੱਪੜਾਂ ਦੀ ਜਗ੍ਹਾ ’ਤੇ ਕੋਈ ਵੀ ਨਜਾਇਜ਼ ਕਬਜਾ ਨਾ ਕੀਤਾ ਜਾਵੇ। ਉਨ੍ਹਾਂ ਸਮੂਹ ਬੀ.ਡੀ.ਪੀ.ਓ. ਨੂੰ ਹਦਾਇਤ ਕੀਤੀ  ਕਿ ਛੱਪੜਾਂ ’ਤੇ ਕੀਤੇ ਨਜਾਇਜ਼ ਕਬਜਿਆਂ ਨੂੰ ਹਟਾਉਣ ਲਈ ਤੁਰੰਤ ਕਾਨੂੰਨੀ ਕਾਰਵਾਈ ਅਰੰਭੀ ਜਾਵੇ। ਉਨ੍ਹਾਂ ਹਾਜਰ ਸਟਾਫ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦੀ ਜਾਂਚ ਯਕੀਨੀ ਬਣਾਈ ਜਾਵੇ ਤਾਂ ਜੋ ਕੰਮਾਂ ਦੀ ਗੁਣਵੱਤਾ ਨੂੰ ਵਧਾਇਆ ਜਾ ਸਕੇ।

NO COMMENTS