*ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ*

0
16

ਮਾਨਸਾ 12 ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਜਿਲ੍ਹਾ ਮਾਨਸਾ ਦੇ ਵੱਖ—ਵੱਖ ਪਿੰਡਾਂ ਵਿੱਚ ਮਗਨਰੇਗਾ ਸਕੀਮ, ਪੰਜਾਬ ਨਿਰਮਾਣ ਅਤੇ 15ਵੇਂ ਵਿੱਤ ਕਮਿਸ਼ਨ ਅਧੀਨ ਚੱਲ ਰਹੇ ਕੰਮਾਂ ਦੀ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ ਬੈਨਿਥ, ਆਈ.ਏ.ਐਸ. ਵੱਲੋਂ  ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।
     ਇਸ ਦੌਰਾਨ ਜਿੱਥੇ ਉਨ੍ਹਾਂ ਬਲਾਕ ਭੀਖੀ ਦੇ ਪਿੰਡ ਭੁਪਾਲ ਕਲਾਂ, ਭੁਪਾਲ ਖੁਰਦ, ਰੱਲਾ ਅਤੇ ਮਾਖਾ ਚਹਿਲਾਂ ਵਿਖੇ ਪਾਰਕ, ਖੇਡ ਗਰਾਊਡ, ਸੋਕ ਪਿਟ, ਗਲੀਆਂ ਨਾਲੀਆਂ ਆਦਿ ਕੰਮਾਂ ਦੀ ਜਾਂਚ ਕੀਤੀ ਉੱਥੇ ਹੀ ਬਲਾਕ ਮਾਨਸਾ ਦੇ ਪਿੰਡ ਖਿਆਲਾ ਕਲਾਂ, ਮੂਸਾ ਅਤੇ ਕਰਮਚਗੜ੍ਹ ਔਤਾਵਾਲੀ ਵਿਖੇ ਖੇਡ ਗਰਾਊਡ, ਟੂਆਇਲਟ, ਅਤੇ ਸਟੇਡੀਅਮ ਦੇ ਕੰਮਾਂ ਦਾ ਜਾਇਜ਼ਾ ਲਿਆ।
     ਉਨ੍ਹਾਂ ਬਲਾਕ ਝੁਨੀਰ ਵਿਖੇ ਪਿੰਡ ਧਿੰਗੜ ਅਤੇ ਤਲਵੰਡੀ ਅਕਲੀਆਂ ਵਿਖੇ ਕੰਪੋਸਟ ਪਿਟ ਅਤੇ ਮਿਡ—ਡੇ—ਮੀਲ ਸ਼ੈੱਡ ਦੇ ਕੰਮਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਬੀ.ਡੀ.ਪੀ.ਓ. ਅਤੇ ਹਾਜਰ ਸਟਾਫ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦੀ ਜਾਂਚ ਅਤੇ ਦੇਖ ਰੇਖ ਯਕੀਨੀ ਬਣਾਈ ਜਾਵੇ ਅਤੇ ਪੈਂਡਿੰਗ ਮਟੀਰੀਅਲ ਪੇਮੈਂਟ ਸਬੰਧੀ ਪ੍ਰਪੋਜ਼ਲਾਂ ਹਦਾਇਤਾਂ ਅਨੁਸਾਰ ਭੇਜੀਆਂ ਜਾਣ। ਉਨ੍ਹਾਂ ਕਿਹਾ ਕਿ ਵਿਅਕਤੀਗਤ ਕੰਮਾਂ ਦੇ ਮਟੀਰੀਅਲ ਦੀ ਅਦਾਇਗੀ ਨੂੰ ਪਹਿਲ ਦਿੱਤੀ ਜਾਵੇਗੀ ।
     ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਮਨਦੀਪ ਸਿੰਘ, ਜ਼ਿਲ੍ਹਾ ਨੋਡਲ ਅਫਸਰ ਮਗਨਰੇਗਾ, ਸ਼੍ਰੀ ਕੁਲਦੀਪ ਸਿੰਘ, ਤਕਨੀਕੀ ਸਹਾਇਕ ਮਗਨਰੇਗਾ ਬਲਾਕ ਭੀਖੀ, ਸ਼੍ਰੀ ਮਨਦੀਪ ਸਿੰਘ, ਤਕਨੀਕੀ ਸਹਾਇਕ ਮਗਨਰੇਗਾ ਬਲਾਕ ਮਾਨਸਾ ਅਤੇ ਹੋਰ ਅਧਿਕਾਰੀ ਹਾਜਰ ਸਨ।  

NO COMMENTS