ਵਧੀਕ ਡਿਪਟੀ ਕਮਿਸ਼ਨਰ ਨੇ ਕੀਤਾ ਬਲਾਕ ਭੀਖੀ ਵਿਖੇ ਮਗਨਰੇਗਾ ਅਧੀਨ ਚੱਲ ਰਹੇ ਕੰਮਾਂ ਦਾ ਨਿਰੀਖਣ

0
147

ਮਾਨਸਾ, 25 ਜੁਲਾਈ   (ਸਾਰਾ ਯਹਾ, ਬਲਜੀਤ ਸ਼ਰਮਾ)  : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਵੱਲੋਂ ਅੱਜ ਬਲਾਕ ਭੀਖੀ ਵਿੱਚ ਮਗਨਰੇਗਾ ਤਹਿਤ ਕੀਤੇ ਕੰਮਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡ ਮੈਦਾਨ, ਪਾਰਕ, ਸੋਕ ਪਿੱਟ, ਵਿਅਕਤੀਗਤ ਸ਼੍ਰੇਣੀ ਦੇ ਕੰਮ ਅਤੇ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਦੇ ਕੰਮਾਂ ਨੂੰ ਮਗਨਰੇਗਾ ਅਧੀਨ ਪਿੰਡਾਂ ਵਿੱਚ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਪਿੰਡ ਦਾ ਸੰਪੂਰਨ ਵਿਕਾਸ ਯਕੀਨੀ ਬਣਾਇਆ ਜਾ ਸਕੇ।
ਨਿਰੀਖਣ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਬਲਾਕ ਵਿਖੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਅਤੇ ਜ਼ਮੀਨੀ ਪ੍ਰਗਤੀ ਬਾਰੇ ਪਿੰਡਾਂ ਦਾ ਦੌਰਾ ਕਰਨ ਲਈ ਗਏ। ਉਨ੍ਹਾਂ ਪਿੰਡ ਖੀਵਾ ਖੁਰਦ ਵਿਖੇ ਸੋਲਿਡ ਵੇਸਟ ਮੈਨੇਜਮੈਂਟ ਦੇ ਕੰਮ ਅਤੇ ਪ੍ਰਸਤਾਵਿਤ ਮਾਡਲ ਖੇਡ ਦੇ ਮੈਦਾਨ ਲਈ ਜਗ੍ਹਾ ਦਾ ਦੌਰਾ ਕੀਤਾ।
ਇਸ ਉਪਰੰਤ ਉਨ੍ਹਾਂ ਵੱਲੋਂ ਪਿੰਡ ਅਤਲਾ ਖੁਰਦ ਵਿਖੇ ਵਿਅਕਤੀਗਤ ਲਾਭਪਾਤਰੀ ਦੀ ਜ਼ਮੀਨ ‘ਤੇ ਬੱਕਰੀ ਸ਼ੈੱਡ ਦੀ ਉਸਾਰੀ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਪਿੰਡ ਗੁਰਥੜੀ ਵਿਖੇ ਪਾਰਕ ਦਾ ਕੰਮ, ਪਿੰਡ ਕੋਟੜਾ ਵਿਖੇ ਤਲਾਅ ਅਤੇ ਪਾਰਕ ਦੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਚੱਲ ਰਹੇ ਕੰਮਾਂ ਨੂੰ ਪਹਿਲ ਦੇ ਅਧਾਰ ‘ਤੇ ਜਲਦ ਤੋਂ ਜਲਦ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

NO COMMENTS