*ਵਣ ਵਿਭਾਗ ਵੱਲੋਂ ਵਾਤਾਵਰਣ ਦਿਵਸ ਮਨਾਇਆ ਗਿਆ ਇਸ ਮੌਕੇ ਪਿੰਡਾਂ ਅਤੇ ਕਲੱਬਾਂ ਨੂੰ 6200 ਪੌਦੇ ਵੰਡੇ ਗਏ*

0
11

ਮਾਨਸਾ 5 ਜੁੂਨ (ਸਾਰਾ ਯਹਾਂ/ ਮੁੱਖ ਸੰਪਾਦਕ ) 🙂 ਵਣ ਵਿਭਾਗ ਮਾਨਸਾ ਵੱਲੋਂ ਵਾਤਾਵਰਣ ਦਿਵਸ ਮੌਕੇ ਮਾਨਸਾ ਵਿਖੇ ਛੇ ਸੌ ਪੌਦੇ ਲਗਾਏ ਗਏ ਇਸ ਤੋਂ ਇਲਾਵਾ 62000 ਹਜ਼ਾਰ ਪੌਦੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਲੱਬਾਂ  ਨੂੰ ਲਗਾਉਣ ਲਈ ਦਿੱਤੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਣ ਮੰਡਲ ਅਫਸਰ ਧਰਮਵੀਰ ਦੇਰੁੂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਅੱਜ ਵਾਤਾਵਰਣ ਦਿਵਸ  ਮਨਾਇਆ ਗਿਆ ਹੈ ਅਤੇ ਵਣ ਵਿਭਾਗ ਵੱਲੋਂ ਛੇ ਸੌ ਦੇ ਕਰੀਬ ਪੌਦੇ ਲਗਾਏ ਗਏ ਹਨ ਇਸ ਤੋਂ ਇਲਾਵਾ 62000ਹਜ਼ਾਰ ਪੌਦੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਲੱਬਾਂ ਵਿੱਚ ਵੰਡੇ ਗਏ ਹਨ। ਆਉਣ ਵਾਲੇ ਸਮੇਂ ਵਿੱਚ ਵੀ ਮਾਨਸਾ ਜ਼ਿਲੇ ਨੂੰ ਹਰਿਆ ਭਰਿਆ ਅਤੇ  ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਲੱਖਾਂ ਦੀ ਗਿਣਤੀ ਵਿੱਚ ਮਾਨਸਾ ਜ਼ਿਲ੍ਹੇ ਵਿੱਚ ਪੌਦੇ ਲਗਾਏ ਜਾਣਗੇ। ਇਨ੍ਹਾਂ ਪੌਦਿਆਂ ਵਿੱਚ ਛਾਂਦਾਰ ਫਲਦਾਰ ਪੌਦੇ ਸ਼ਾਮਿਲ ਹੁੰਦੇ ਹਨ ਅਤੇ ਮਾਨਸਾ ਜ਼ਿਲ੍ਹੇ ਦੀਆਂ ਸਰਕਾਰੀ ਨਰਸਰੀਆਂ ਵਿੱਚ ਇਹ ਪੌਦੇ  ਤਿਆਰ ਕਰਕੇ ਜ਼ਿਲ੍ਹਾ ਮਾਨਸਾ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਨੂੰ ਪੌਦੇ ਲਗਾਉਣ ਲਈ ਵੰਡੇ ਜਾਂਦੇ ਹਨ ।ਉਨ੍ਹਾਂ ਮਾਨਸਾ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਮਾਨਸਾ ਜ਼ਿਲ੍ਹੇ  ਦੇ ਵਾਸੀ ਵੱਡੀ ਗਿਣਤੀ ਵਿੱਚ ਪੌਦੇ ਲਗਾ ਕੇ ਮਾਨਸਾ ਜ਼ਿਲ੍ਹੇ ਨੂੰ ਨੰਬਰ ਵਨ ਜ਼ਿਲ੍ਹਾ ਬਣਾਉਣ ਤਾਂ ਜੋ ਮਾਨਸਾ ਜ਼ਿਲ੍ਹਾ ਹਰਿਆ ਭਰਿਆ ਅਤੇ ਵਾਤਾਵਰਣ ਸ਼ੁੱਧ ਹੋ ਸਕੇ ।ਪੌਦੇ ਲਗਾਉਣ ਸਮੇਂ ਵਣ ਵਿਭਾਗ ਦੇ ਅਧਿਕਾਰੀ  ਵਣ ਮੰਡਲ ਅਫਸਰ ਧਰਮਵੀਰ ਦੇਰੁੂ ,ਵਣ ਰੇਂਜ ਅਫਸਰ ਹਰਜੀਤ ਸਿੰਘ ਮੌੜ ,ਬਲਾਕ  ਬਲਾਕ ਅਫਸਰ ਮਨਦੀਪ ਕੌਰ ,ਬਲਜੀਤ ਸਿੰਘ ,ਫੀਲਡ ਅਫਸਰ, ਕ੍ਰਿਸ਼ਨ ਸਿੰਘ, ਮੁੱਖਵਿੰਦਰ ਸਿੰਘ, ਜਗਨੰਦਨ ਸਿੰਘ, ਸੰਦੀਪ ਅਤੇ ਅਕਾਊਂਟੈਂਟ , ਵਰਿੰਦਰ ਕੁਮਾਰ, ਹਾਜਰ ਸਨ।Attachments area

NO COMMENTS