*ਵਕੀਲਾਂ ਨੂੰ ਮੁਫਤ ਬੀਮਾ ਅਤੇ ਟੋਲ ਟੈਕਸ ਮੁਆਫ ਕਰੇ ਸੂਬਾ ਸਰਕਾਰ*

0
61

ਬੁਢਲਾਡਾ 15 ਜੂਨ (ਸਾਰਾ ਯਹਾਂ/ ਰੀਤਵਾਲ) : ਬਾਰ ਕਾਊਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਅਧੀਨ ਆਉਣ ਵਾਲੀ
ਪੰਜਾਬ, ਹਰਿਆਣਾ, ਚੰਡੀਗੜ੍ਹ ਦ ਅਦਾਲਤਾਂ ਵਿੱਚ ਸਾਰੀਆਂ ਬਾਰ ਐਸੋਸੀਏਸ਼ਨ ਦੀ ਮੀਟਿੰਗ ਅੰਬਾਲਾ
ਵਿਖੇ ਆਯੋਜਿਤ ਕੀਤੀ ਗਈ ਸੀ। ਜਿਸਦੀ ਕਾਰਵਾਈ ਰਿਪੋਰਟ ਅੱਜ ਸਥਾਨਕ ਬਾਰ ਕੋਂਸਲ ਵਿੱਚ ਮੈਂਬਰਾਂ ਨਾਲ
ਸਾਂਝੀ ਕਰਦਿਆਂ ਬਾਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਚੋਹਾਨ ਨੇ ਦੱਸਿਆ ਕਿ ਇਸ
ਮੀਟਿੰਗ ਵਿੱਚ 62 ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਂਬਰ ਸ਼ਾਮਲ ਹੋਏ ਅਤੇ ਇਹ ਮੀਟਿੰਗ
ਅੰਬਾਲਾ ਵਿਖੇ ਆਯੋਜਿਤ ਕੀਤੀ ਗਈ ਸੀ। ਮੀਟਿੰਗ ਵਿੱਚ ਬਾਰ ਕੋਂਸਲ ਦੇ ਪ੍ਰਧਾਨ ਸੰਤੋਕਵਿੰਦਰ ਸਿੰਘ
ਗਰੇਵਾਲ ਦੀ ਅਗਵਾਈ ਵਿੱਚ ਵਕੀਲਾਂ ਨੂੰ ਦਿੱਲੀ ਦੀ ਤਰਜੇ ਤੇ ਮੰਗਾਂ ਸੰਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ
ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਵਕੀਲਾਂ ਨੂੰ ਮੁਫਤ ਜੀਵਨ ਬੀਮਾ ਅਤੇ ਟੋਲ ਟੈਕਸ ਮੁਆਫ ਕਰਨ ਸਮੇਤ
ਹੋਰ ਮੰਗਾਂ ਰੱਖੀਆਂ ਗਈਆਂ। ਉਨ੍ਹਾਂ ਦੱਸਿਆ ਕਿ ਵਕਾਲਤ ‘ਚ ਸ਼ਾਮਲ ਹੋਣ ਵਾਲੇ ਨਵੇਂ ਨੌਜਵਾਨ
ਵਕੀਲਾਂ ਨੂੰ ਘੱਟ ਤੋ ਘੱਟ 2 ਸਾਲਾਂ ਤੱਕ ਸ਼ਕਾਲਰਸ਼ਿਪ ਦਿੱਤੀ ਜਾਵੇ। ਸਾਰੇ ਵਕੀਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ
ਨੂੰ ਆਊਸ਼ਮਨ ਕਾਰਡ ਜਾਂ ਸੀਜੀਐਚਐਸ ਦੇ ਅਧੀਨ ਮੁਫਤ ਸਿਹਤ ਸੁਵਿਧਾਵਾਂ ਦਿੱਤੀਆਂ ਜਾਣ। ਲਾਅਰਸ
ਲਾਇਫ ਪ੍ਰੋਟੈਕਸ਼ਨ ਐਕਟ ਜਲਦ ਲਾਗ¨ ਕੀਤਾ ਜਾਵੇ। ਅਗਲ ਸਾਲ ਤੋਂ ਅਹੁੱਦੇਦਾਰਾਂ ਦੀ ਕਾਰਜਕਾਰਣੀ ਦੀ ਚੋਣ ਨੂੰ
ਘੱਟ ਤੋਂ ਘੱਟ ਦੋ ਸਾਲ ਕੀਤਾ ਜਾਵੇ। ਵਕਾਲਤਨਾਮਾ ਤੇ ਨੌ ਅਬਜੈਕਸ਼ਨ ਪ੍ਰਣਾਨੀ ਨੂੰ ਬੀ ਸੀ ਆਈ ਵੱਲੋਂ
ਸਾਰੇ ਜਿਲਿਆ ਵਿੱਚ ਲਾਗ¨ ਕੀਤਾ ਜਾਵੇ। ਉਮੀਦ ਹੈ ਕਿ 9 ਜੁਲਾਈ ਨੂੰ ਜਲੰਧਰ ਵਿੱਚ ਹੋਣ ਵਾਲੀ ਮੀਟਿੰਗ ਚ ਕਾਫੀ
ਮੰਗਾਂ ਨੂੰ ਸਰਕਾਰ ਤੋਂ ਪ¨ਰਾ ਕਰਵਾ ਲਿਆ ਜਾਵੇਗਾ।

NO COMMENTS