*ਲੱਲੂਆਣਾ ਰੋਡ ਮਾਨਸਾ ਵਿਖੇ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਸ਼੍ਰੀ ਪਰਸ਼ੂਰਾਮ ਗਊਸ਼ਾਲਾ ਦਾ ਨਿਰਮਾਣ ਕੀਤਾ ਜਾ ਰਿਹਾ ਹੈ*

0
119

ਮਾਨਸਾ 05,ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) : ਸਥਾਨਕ ਭਗਵਾਨ ਸ਼੍ਰੀ ਪਰਸ਼ੁਰਾਮ ਵਿਕਾਸ ਟਰੱਸਟ ਮਾਨਸਾ ਵੱਲੋਂ ਨੇੜੇ ਪੁਰਾਣੀ ਚੁੰਗੀ ਲੱਲੂਆਣਾ ਰੋਡ ਮਾਨਸਾ ਵਿਖੇ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਸ਼੍ਰੀ ਪਰਸ਼ੂਰਾਮ ਗਊਸ਼ਾਲਾ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਬਲਰਾਮ ਸ਼ਰਮਾ ਜੀ ਨੇ ਦੱਸਿਆ ਕਿ ਪੰਡਿਤ ਦੁਰਗਾ ਦੱਤ ਜੀ, ਪੰਡਿਤ ਹਰੀਸ਼ ਚੰਦਰ ਜੀ ਅਤੇ ਪੰਡਿਤ ਰੂਪ ਚੰਦ ਜੀ ਦੇ ਸਮੂਹ ਪਰਿਵਾਰ ਵੱਲੋਂ ਟਰੱਸਟ ਨੂੰ ਦਾਨ ਕੀਤੀ ਇਸ ਜਗ੍ਹਾ ਤੇ ਗਊਸ਼ਾਲਾ ਦੇ ਨਿਰਮਾਣ ਲਈ ਅੱਜ ਸ਼ਰਧਾ ਪੂਰਵਕ ਨਵ ਗ੍ਰਹਿ ਪੂਜਨ, ਭੂੰਮੀ ਪੂਜਨ, ਝੰਡਾ ਪੂਜਨ, ਹਵਨ ਯੱਗ ਅਤੇ ਗਊ ਪੂਜਨ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਗਊਸ਼ਾਲਾ ਦੇ ਨਿਰਮਾਣ ਨਾਲ ਇਲਾਕਾ ਨਿਵਾਸੀਆਂ ਨੂੰ ਸਦੀਆਂ ਤੋਂ ਪੂਜਨੀਯ ਅਤੇ ਭਗਵਾਨ ਦਾ ਸਰੂਪ ਗਊ ਮਾਤਾ ਦੀ ਸੇਵਾ ਅਤੇ ਸੰਭਾਲ ਕਰਨ ਦਾ ਲਾਭ ਪ੍ਰਾਪਤ ਹੋਵੇਗਾ।ਉਨ੍ਹਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਜਲਦੀ ਤੋਂ ਜਲਦੀ ਇਸ ਦੇ ਨਿਰਮਾਣ ਕਾਰਜ ਲਈ ਵੱਧ ਚੜ੍ਹਕੇ ਦਾਨ ਅਤੇ ਸਹਿਯੋਗ ਕਰਨ ਦੀ ਬੇਨਤੀ ਕੀਤੀ।


ਇਸ ਮੌਕੇ ਤੇ ਲਲਿਤ ਸ਼ਰਮਾ, ਰਾਮ ਲਾਲ ਸ਼ਰਮਾ, ਬਲਜੀਤ ਸ਼ਰਮਾ,ਉਦੇਸ਼ ਕੁਮਾਰ ਸ਼ਰਮਾ, ਸੁਨੀਲ ਕੁਮਾਰ, ਯਸ਼ਪਾਲ ਸ਼ਰਮਾ, ਉਮੇਸ਼ ਸ਼ਰਮਾ ਬਿੱਟੂ, ਸੰਜੀਵ ਕੁਮਾਰ,ਅਜੇ ਕੁਮਾਰ, ਡਾਕਟਰ ਰਾਜ ਕੁਮਾਰ ਸ਼ਰਮਾ, ਸੁਰੇਸ਼ ਸ਼ਰਮਾ, ਐਡਵੋਕੇਟ ਦਰਸ਼ਨ ਸ਼ਰਮਾ, ਮਨਜੀਤ ਸਿੰਘ ਮੀਤਾ, ਅਮਨਦੀਪ ਸਿੰਘ, ਗੁਰਮੇਲ ਸਿੰਘ ਸੁਰਿੰਦਰ ਸ਼ਰਮਾ ਨਾਇਬ ਤਹਿਸੀਲਦਾਰ, ਸੰਜੀਵ ਪਿੰਕਾ, ਮਾਸਟਰ ਤਰਸੇਮ ਚੰਦ, ਰਜੇਸ਼ ਕੁਮਾਰ ਟਿੰਕੂ, ਬਿੰਦਰਪਾਲ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ ਅਤੇ ਬ੍ਰਾਹਮਣ ਸਭਾ ਦੇ ਜਨਰਲ ਸਕੱਤਰ ਕਮਲਜੀਤ ਸ਼ਰਮਾ ਨੇ ਦੱਸਿਆ ਤੇ ਏਰੀਏ ਵਿੱਚ ਕੋਈ ਗਊਸ਼ਾਲਾ ਨਾ ਹੋਣ ਕਾਰਨ ਲੋਕਾ ਸਵਾ ਮਨੀ ਲਾਉਣ ਲਈ ਦੂਰ ਜਾਣਾ ਪੈਂਦਾ ਸੀ ਅਤੇ ਹੁਣ ਗਾਊਸ਼ਾਲਾ ਦੀ ਇਸ ਏਰੀਏ ਵਿੱਚ ਇਸ ਸੱਮਸਿਆ ਦਾ ਹੱਲ ਹੋ ਗਿਆ ਹੈ ਅਤੇ ਕਮਲਜੀਤ ਸ਼ਰਮਾ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਇਸ ਗਾਊਸ਼ਾਲਾ ਲਈ ਦਿੱਤਾ

NO COMMENTS