*ਲੱਖਾਂ ਰੁਪਏ ਡਰੱਗ ਮਨੀ ਔਰਤ ਦੇ ਘਰੋਂ ਬਰਾਮਦ : ਇੰ: ਰੁਪਿੰਦਰ ਕੌਰ*

0
259

ਮਾਨਸਾ 22 ਜੂਨ  (ਸਾਰਾ ਯਹਾਂ/ਮੁੱਖ ਸੰਪਾਦਕ )ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁੰਹਿਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਭੀਖੀ ਪੁਲਿਸ ਨੇ ਇੱਕ ਮਹਿਲਾ ਅਤੇ ਨੌਜਵਾਨ ਨੂੰ ਫੜ ਕੇ ਉਸ ਪਾਸੋਂ ਸੋਨਾ, ਲੱਖਾਂ ਰੁਪਏ ਡਰੱਗ ਮਨੀ ਅਤੇ 20 ਗ੍ਰਾਮ ਚਿੱਟਾ ਫੜ ਕੇ ਸਫਲਤਾ ਹਾਸਿਲ ਕੀਤੀ ਹੈ। ਇਸ ਨੂੰ ਲੈ ਕੇ ਥਾਣਾ ਭੀਖੀ ਦੀ ਮੁੱਖੀ ਇੰ: ਰੁਪਿੰਦਰ ਕੌਰ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁੱਖੀ ਡਾ: ਨਾਨਕ ਸਿੰਘ ਆਈ.ਪੀ.ਐੱਸ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਮੁੰਹਿਮ ਵਿੱਢੀ ਹੈ। ਇਸ ਨੂੰ ਅੱਗੇ ਤੋਰਦੇ ਹੋਏ ਥਾਣਾ ਭੀਖੀ ਦੀ ਪੁਲਿਸ ਨੇ ਸਥਾਨਕ ਗੁਰਦੁਆਰਾ ਰੋਡ, ਵਿਸ਼ਵਕਰਮਾ ਮੰਦਰ ਨੇੜੇ ਇੱਕ ਨੌਜਵਾਨ ਸ਼ੁਭਮ ਕੁਮਾਰ ਉਰਫ ਸੈਂਟੀ ਵਾਸੀ ਭੀਖੀ ਤੋਂ 20 ਗ੍ਰਾਮ ਚਿੱਟਾ (ਹੈਰੋਇਨ) ਬਰਾਮਦ ਕੀਤੀ ਹੈ। ਉਸ ਦੀ ਨਿਸ਼ਾਨਦੇਹੀ ਅਤੇ ਪੁੱਛਗਿੱਛ ਤੋਂ ਬਾਅਦ ਸੋਮਾ ਰਾਣੀ ਪਤਨੀ ਮੱਖਣ ਸਿੰਘ ਨੂੰ ਵੀ ਪਰਚੇ ਵਿੱਚ ਨਾਮਜਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਸੋਮਾ ਰਾਣੀ ਦੇ ਘਰ ਰੇਡ ਕਰਨ ਤੋਂ ਬਾਅਦ ਜਦੋਂ ਘਰ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਘਰੋਂ 95 ਗ੍ਰਾਮ ਸੋਨੇ ਦੇ ਗਹਿਣੇ ਅਤੇ 4 ਲੱਖ 61 ਹਜਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਜਿਸ ਨੂੰ ਭੀਖੀ ਪੁਲਿਸ ਨੇ ਆਪਣੇ ਕਬਜੇ ਵਿੱਚ ਲੈ ਕੇ ਸੋਮਾ ਰਾਣੀ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਨਾਂ ਮੁਲਜਮਾਂ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ

NO COMMENTS