*ਬੁਢਲਾਡਾ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ*

0
207

ਬੁਢਲਾਡਾ 30 ਜੂਨ (ਸਾਰਾ ਯਹਾਂ/ਅਮਨ): ਸਥਾਨਕ ਸ਼ਹਿਰ ਦੇ ਗੁਰੂ ਨਾਨਕ ਕਾਲਜ ਦੇ ਨਜ਼ਦੀਕ ਇੱਕ ਘਰ ਵਿੱਚੋਂ ਸੋਨਾ ਚਾਦੀ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਰਾਮਾ ਦੇਵੀ ਪਤਨੀ ਰਾਜਿੰਦਰ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਉਸਦੇ ਘਰ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੰਧਾ ਟੱਪ ਕੇ ਕਮਰੇ ਦੀ ਫਰੋਲਾ ਫਰਾਲੀ ਦੌਰਾਨ ਸੰਦੂਕ ਟਰੱਕ ਵਿੱਚੋਂ ਸੋਨਾਂ, ਚਾਦੀ ਗਹਿਣੇ ਅਤੇ 50 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ। Fਜਸ ਦਾ ਕੱੁਲ ਨੁਕਸਾਨ 1 ਲੱਖ ਰੁਪਏ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

NO COMMENTS