*ਲੰਬੇ ਸਮੇਂ ਤੋਂ ਲੋੜਬੰਦਾਂ ਦੀ ਮਦਦ ਕਰ ਰਿਹਾ ਹੈ ਨੌਜਵਾਨ ਲੋੜਬੰਦਾਂ ਦੀ ਮਦਦ ਕਰਨਾ ਮੇਰਾ ਧਰਮ-ਅਮ੍ਰਿਤਪਾਲ ਸਿੰਘ*

0
180

ਸਰਦੂਲਗੜ੍ਹ 6 ਮਈ   (ਸਾਰਾ ਯਹਾਂ/ਬਲਜੀਤ ਪਾਲ): ਸਮਾਜ ਵਿੱਚ ਕੁਝ ਵਿਅਕਤੀ ਅਜਿਹੇ ਵੀ ਹੁੰਦੇ ਹਨ ਜੋ ਦੂਸਰਿਆਂ ਦੀ ਮਦਦ ਕਰਨਾ ਆਪਣਾ ਧਰਮ ਸਮਝਦੇ ਹਨ ਬੇਸ਼ੱਕ ਉਨ੍ਹਾਂ ਦੀ ਆਪਣੀ ਆਮਦਨ ਕੋਈ ਜ਼ਿਆਦਾ ਨਹੀਂ ਹੁੰਦੀ ਪਰ ਫਿਰ ਵੀ ਉਹ ਆਪਣੇ ਵਿੱਤ ਮੁਤਾਬਕ ਦੂਸਰਿਆਂ ਦੀ ਆਰਥਕ ਮਦਦ ਵੀ ਕਰਦੇ ਹਨ ਅਜਿਹਾ ਹੀ ਨੌਜਵਾਨ ਅਮ੍ਰਿਤਪਾਲ ਸਿੰਘ ਪੁੱਤਰ ਗਰੀਬ ਸਿੰਘ ਵਾਸੀ ਮੀਰਪੁਰ ਖੁਰਦ ਹੁਣ ਫੂਸ ਮੰਡੀ ਢਾਣੀ ਜੋ ਡਰਾਈਵਿੰਗ ਦਾ ਕੰਮ ਕਰਦਾ ਹੈ ਪਰ ਉਸ ਵਿੱਚ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮੱਦਦ ਕਰਨ ਦਾ ਗੁਣ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਿੰਡ ਚ ਲੋੜਵੰਦ ਦੀ ਮਦਦ ਕਰ ਰਿਹਾ ਹੈ ਆਪਣੇ ਪਿੰਡ ਵਿਖੇ ਪਛੜੀਆਂ ਸ਼੍ਰੇਣੀਆਂ ਦੀਆਂ ਲਡ਼ਕੀਆਂ ਦੇ ਵਿਆਹ ਮੌਕੇ ਉਹ ਆਪਣੇ ਕੋਲੋਂ 2100 ਰੁਪਏ ਸ਼ਗਨ ਦੇ ਰਿਹਾ ਹੈ। ਪਿਛਲੇ ਦਿਨੀਂ ਉਨ੍ਹਾਂ ਵਲੋਂ ਪਿੰਡ ਵਿਚ ਇਕ ਲੜਕੀ ਕਰਮਜੀਤ ਕੌਰ ਪੁੱਤਰੀ ਗੁਰਚਰਨ ਸਿੰਘ ਦੇ ਵਿਆਹ ਮੌਕੇ 2100 ਰੁਪਏ ਦੇਕੇ ਅਸ਼ੀਰਵਾਦ ਦਿੱਤਾ। ਹੁਣ ਤੱਕ ਅਮ੍ਰਿਤਪਾਲ ਸਿੰਘ ਪਿੰਡ ਦੀਆਂ 14 ਅੇੈਸ.ਸੀ. ਵਰਗ ਨਾਲ ਸਬੰਧਤ ਲੜਕੀਆਂ ਨੂੰ ਵਿਆਹ ਮੌਕੇ ਇਹ ਸ਼ਗਨ ਦੇ ਚੁੱਕਾ ਹੈ ਤੇ ਅੱਗੇ ਤੋ ਵੀ ਇਹ ਰਿਵਾਇਤ ਜਾਰੀ ਰੱਖਗੇ। ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਵੱਲੋਂ 2013 ਤੋਂ ਇਹ ਕਾਰਜ ਸੁਰੂ ਕੀਤਾ ਗਿਆ ਸੀ। ਹੁਣ ਤੱਕ ਕਈ ਪਰਿਵਾਰਾਂ ਦੀਆਂ

ਲੜਕੀਆਂ ਨੂੰ ਵਿਆਹ ਮੌਕੇ ਸ਼ਗਨ ਦੇ ਨਾਲ-ਨਾਲ ਪੇਟੀ, ਪੱਖਾਂ, ਬਿਸਤਰੇ ਆਦਿ ਵੀ ਸ਼ਗਨ ਦੇ ਰੂਪ ਚ ਦੇ ਚੁੱਕਾ ਹੈ ਅਤੇ ਲੰਬੇ ਸਮੇਂ ਤੋਂ ਉਸ ਵੱਲੋਂ ਹਰ ਅੇੈਸ.ਸੀ. ਵਰਗ ਨਾਲ ਸਬੰਧਤ ਪਰਿਵਾਰਾਂ ਚ ਗਮੀ ਆਦਿ ਦੇ ਮੌਕੇ 10 ਕਿੱਲੋ ਦੁੱਧ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾਂ ਉਨ੍ਹਾਂ ਵੱਲੋਂ ਪਿੰਡ ਦੇ ਸਮੂਹ ਪ੍ਰਾਇਮਰੀ ਪੱਧਰ ਦੇ ਸਕੂਲੀ ਬੱਚਿਆਂ ਨੂੰ ਸਾਲ ਇਕ ਵਾਰ ਸਟੇਸ਼ਨਰੀ ਦਾ ਸਾਰਾ ਸਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕੁਝ ਸਹਿਯੋਗੀ ਸੱਜਣਾ ਦੇ ਸਹਿਯੋਗ ਸਦਕਾ ਡੇਰਾ ਬਾਬਾ ਰੰਗਪੁਰੀ ਦਾ ਯਾਦਗਾਰੀ ਗੇਟ ਤਿਆਰ ਕਰਵਾਇਆ। ਅਮ੍ਰਿਤਪਾਲ ਸਿੰਘ ਹੁਣ ਤੱਕ 13 ਵਾਰ ਖੂਨਦਾਨ ਕਰਕੇ ਲੋੜਬੰਦਾਂ ਦੀ ਜਾਨ ਬਚਾ ਚੁੱਕਾ ਹੈ ਅਤੇ ਨੌਜਵਾਨਾਂ ਨੂੰ ਇਕੱਠੇ ਕਰਕੇ ਹੁਣ ਤੱਕ 6 ਖੂਨਦਾਨ ਕੈੰਪ ਦਾ ਆਯੋਜਨ ਕਰ ਚੁੱਕਾ ਹੈ। ਉਸ ਨੇ ਦੱਸਿਆ ਕਿ ਉਸ ਵੱਲੋਂ ਜਲਦੀ ਹੀ ਇੱਕ ਟਰੱਸਟ ਬਣਾਕੇ ਚੰਗੀ ਸੋਚ ਦੇ ਨੌਜਵਾਨਾਂ ਨੂੰ ਨਾਲ ਲੈਕੇ ਲੋਕ ਭਲਾਈ ਦੇ ਕੰਮ ਅਤੇ ਲੋੜਬੰਦਾਂ ਦੀ ਮਦਦ ਕਰਨ ਦੀ ਰੀਤ ਨੂੰ ਹੋਰ ਵਿਸਾਲ ਕੀਤਾ ਜਾਵੇਗਾ। ਉਸ ਨੇ ਦੱਸਿਆ ਕਿ ਬੇਸ਼ੱਕ ਅੱਜ ਤੱਕ ਉਸ ਨੂੰ ਕਿਸੇ ਵੀ ਸੰਸਥਾ ਜਾਂ ਸਰਕਾਰ ਵੱਲੋਂ ਕੋਈ ਵੀ ਫੰਡ ਆਦਿ ਨਹੀਂ ਦਿੱਤਾ ਗਿਆ ਜੋ ਵੀ ਕਾਰਜ ਕੀਤੇ ਹਨ ਉਹ ਉਸ ਨੇ ਖੁਦ ਆਪਣੇ ਦਮ ਤੇ ਹੀ ਕੀਤੇ ਹਨ। ਉਸ ਨੇ ਸਮਾਜ ਸੇਵੀ ਵਿਅਕਤੀਆਂ ਅਤੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਲੋਕ ਭਲਾਈ ਦੇ ਕਾਰਜਾਂ ਅਤੇ ਲੋੜ ਬੰਦਾਂ ਦੀ ਮਦਦ ਲਈ ਪਹਿਲ ਦੇ ਅਧਾਰ ਤੇ ਕੀ ਜਾਣੀ ਚਾਹੀਦੀ ਹੈ।

NO COMMENTS