ਬੁਢਲਾਡਾ 24, ਮਈ( (ਸਾਰਾ ਯਹਾ/ਅਮਨ ਮਹਿਤਾ ): ਕਰੋਨਾ ਵਾਇਰਸ ਦੇ ਇਤਿਆਤ ਵਜੋਂ ਕਰਫਿਊ ਅਤ ਲਾਕਡਾਊਨ ਦੋਰਾਨ ਲੋੜਵੰਦ ਲੋਕਾਂ ਦੀ ਮਦਦ ਲਈ ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ *ਚ ਲਗਾਤਾਰ ਸਹਾਇਤਾ ਕੀਤੀ ਜਾ ਰਹੀ ਹੈ. ਇਸ ਲੜੀ ਨੂੰ ਅੱਗੇ ਤੋਰਦਿਆਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਤੋਂ ਹਰ ਪਿੰਡ ਗਲੀ ਮੁਹੱਲੇ ਤੱਕ ਇਸ ਮੁਹਿੰਮ ਵਿੱਚ ਯੌਗਦਾਨ ਪਾਉਣ ਦੀ ਕੀਤੀ ਅਪੀਲ ਅਧੀਨ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਲਈ ਅੱਜ ਬੁਢਲਾਡਾ ਤੋਂ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਦੀ ਅਗਵਾਈ ਹੇਠ ਲਗਭਗ 700 ਕੁਵਾਟਿਲ ਕਣਕ ਟਰਾਲੀਆਂ ਦਾ ਇੱਕ ਕਾਫਲਾ ਰਵਾਨਾ ਕੀਤਾ ਗਿਆ. ਇਸ ਮੌਕੇ ਤੇ ਠੇਕੇਦਾਰ ਗੁਰਪਾਲ ਸਿੰਘ, ਅਮਰਜੀਤ ਸਿੰਘ ਕੁਲਾਣਾ, ਗੁਰਦੀਪ ਸਿੰਘ ਟੋਡਰਪੁਰ, ਦਰਸ਼ਨ ਸਿੰਘ ਰੱਲੀ, ਜ਼ਸਵੀਰ ਕੋਰ ਦਾਤੇਵਾਸ ਸਮਸ਼ੇਰ ਸਿੰਘ ਗੁੜੱਦੀ, ਬਲਵੀਰ ਕੋਰ, ਨਗਰ ਕੋਸਲ ਪ੍ਰਧਾਨ ਕਾਕਾ ਕੋਚ, ਕੋਸਲਰ ਵਿਵੇਕ ਜਲਾਨ, ਗੁਰਵਿੰਦਰ ਸੋਨੂੰ, ਕਰਮਜੀਤ ਸਿੰਘ ਮਾਘੀ, ਰਾਜਿੰਦਰ ਸੈਣੀ ਝੰਡਾ, ਹਨੀ ਚਹਿਲ, ਜ਼ਸਪਾਲ ਬੱਤਰਾ, ਹੰਸ ਰਾਜ ਸਾਬਕਾ ਸਰਪੰਚ, ਕਾਲਾ ਜਵੰਧਾ, ਰਾਜਿੰਦਰ ਵਰਮਾ ਮੋਨੀ, ਆਦਿ ਹਾਜ਼ਰ ਸਨ.