ਲੰਗਰ ਪ੍ਰਥਾ ਤੇ ਯੁੱਧ ਕਲਾ ਨਾਲ ਤੁਰਦਾ ਕਿਸਾਨ ਅੰਦੋਲਨ ਫਹਿਤ ਪ੍ਰਾਪਤ ਕਰੇਗਾ: ਲਖਣਪਾਲ

0
23

ਮਾਨਸਾ,1 ਦਸੰਬਰ (ਸਾਰਾ ਯਹਾ /ਜਗਦੀਸ਼ ਬਾਂਸਲ) : ਐਡਵੋਕੇਟ ਲਖਵਿੰਦਰ ਸਿੰਘ ਲਖਣਪਾਲ ਨੇ ਸਮੂਹ ਦੇਸ ਵਾਸੀਆਂ ਨੂੰ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਸਾਰਾ ਤਾਣਾਬਾਣਾ ਕਿਸਾਨੀ ਨਾਲ ਚਲਦਾ ਹੈ। ਜਿਸ ਤਰ੍ਹਾਂ ਸਾਡੇ ਪੰਜਾਬੀ ਅਤੇ ਹਰਿਆਣੇ ਦੇ ਲੋਕ ਇਸ ਸੰਘਰਸ਼ ਵਿਚ ਕੁੱਦੇ ਹਨ ਉਹ ਸਲ੍ਹਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਦੇ ਇਤਿਹਾਸ ਪੜਿ੍ਹਆ ਜਾਵੇਗਾ ਤਾਂ ਇਹ ਗੱਲ ਯਾਦ ਕੀਤੀ ਜਾਵੇਗੀ ਕਿ ਬਾਬਰ ਨੂੰ ਜਾਬਰ ਪੰਜਾਬੀਆਂ ਨੇ ਕਿਹਾ। ਜਦੋਂ ਕਾਰਪੋਰੇਟ ਘਰਾਣਾਂ ਪੂਰੇ ਦੇਸ਼ ਤੇ ਕਾਬਜ਼ ਹੋਣ ਲਈ ਤਤਪਰ ਸੀ ਤਾਂ ਪੰਜਾਬੀ ਬੋਲੇ ਸੀ ਤੇ ਗੱਜ ਕੇ ਬੋਲੇ ਸੀ।
 ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬੀਆਂ ਦੁਆਰਾ ਦਿੱਲੀ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ, ਬਿਨਾ ਭੇਦਭਾਵ ਲੰਗਰ ਵਰਤਾਏ ਜਾ ਰਹੇ ਹਨ।ਸੱਚਮੁਚ ਇਓਂ ਲੱਗ ਰਿਹੈ ਜਿਵੇਂ ਇਹ ਫੌਜਾਂ ਦਸਵੇਂ ਪਾਤਸ਼ਾਹ ਤੋਂ ਥਾਪੜਾ ਲੈ ਕੇ ਤੁਰੀਆਂ ਹੋਣ। ਉਨ੍ਹਾਂ ਅਪੀਲ ਕੀਤੀ ਕਿ ਇਸ ਕਿਸਾਨ ਅੰਦੋਲਨ ਦੌਰਾਨ ਆਪਸੀ ਵਖਰੇਵੇਂ ਭੁੱਲ ਕੇ ਸਿਰਫ ਆਪਣੇ ਟੀਚੇ ਨੂੰ ਫੋਕਸ ਕਰਦੇ ਹੋਏ ਅੱਗੇ ਵਧਿਆ ਜਾਵੇ ਤਾਂ ਜੋ ਸਰਕਾਰ ਆਪਣੀ ਕਿਸੇ ਵੀ ਗਲਤੀ ਦਾ ਫਾਇਦਾ ਨਾ ਉਠਾ ਸਕੇ। ਉਨ੍ਹਾਂ ਕਿਹਾ ਕਿ ਵੱਡੇ ਪੱਧਰ *ਤੇ ਹਿੰਮਤ ਅਤੇ ਦਲੇਰੀ ਨਾਲ ਅੱਗੇ ਵਧ ਰਿਹਾ ਕਿਸਾਨ ਅੰਦੋਲਨ ਉਨ੍ਹਾਂ ਲੋਕਾਂ ਦੇ ਮੂੰਹ *ਤੇ ਚਪੇੜ ਹੈ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਦੇ ਸੀ। ਨਤੀਜਾ ਕੋਈ ਵੀ ਹੋਵੇ ਪਰ ਹਾਕਮ ਪੰਜਾਬ ਵੱਲ ਅੱਖ ਚੁੱਕਣ ਤੋਂ ਪਹਿਲਾਂ ਸੋਚਣ ਲਈ ਮਜਬੂਰ ਜ਼ਰੂਰ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਨੈਤਿਕਤਾ ਦੇ ਤੌਰ *ਤੇ ਕਿਸਾਨ ਅੰਦੋਲਨ ਦੀ ਹਮਾਇਤ ਕਰਨੀ ਚਾਹੀਦੀ ਹੈ ਅਤੇ ਆਪਣੀ ਹੈਸੀਅਤ ਮੁਤਾਬਕ ਯੋਗਦਾਨ ਪਾਉਣਾ ਚਾਹੀਦਾ ਹੈ।

NO COMMENTS