*ਲੜਕੀਆਂ ਫੌਜ ਅਤੇ ਪੁਲੀਸ ਵਿੱਚ ਵੀ ਕਿਸਮਤ ਅਜਮਾਉਣ ਡੀਐੱਸਪੀ-:ਪਰਭਜੋਤ ਕੌਰ*

0
70

 ਭੁਪਾਲ ਖੁਰਦ 07,ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ): ਪੰਜਾਬ ਜਾਬ ਪੁਲਿਸ ਅਤੇ ਫੌਜ ਵਿੱਚ ਭਰਤੀ ਹੋਣ ਨੂੰ ਲੈ ਕੇ ਟਰੇਨਿੰਗ ਲੈ ਰਹੀਆਂ ਕਰੀਬ 150 ਕੁੜੀਆਂ ਨੂੰ ਯੂਥ ਕਾਂਗਰਸ ਜ਼ਿਲ੍ਹਾ ਮਾਨਸਾ ਵੱਲੋਂ ਚੁਸ਼ਪਿੰਦਰਵੀਰ ਸਿੰਘ ਭੁਪਾਲ ਵੱਲੋਂ ਸੂਬਾ ਯੂਥ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਹੇਠ ਟਰੈਕ ਸੂਟ ਕਿੱਟਾਂ ਵੰਡੀਆਂ ਗਈਆਂ। ਇੰਨ੍ਹਾਂ ਲੜਕੀਆਂ ਨੂੰ ਸਾਬਕਾ ਫੌਜੀ ਅੰਗਰੇਜ ਸਿੰਘ ਟਰੇਨਿੰਗ ਦੇ ਰਹੇ ਹਨ, ਜਿਸ ਨੂੰ ਲੈ ਕੇ ਕੁੜੀਆਂ ਵਿੱਚ ਕਾਫੀ ਉਤਸ਼ਾਹ ਹੈ। ਪਿੰਡ ਭੁਪਾਲ ਖੁਰਦ ਵਿਖੇ ਬੁੱਧਵਾਰ ਨੂੰ ਕੈਂਪ ਲਗਾ ਕੇ ਯੂਥ ਕਾਂਗਰਸ ਵੱਲੋਂ ਕੁੜੀਆਂ ਨੂੰ ਟਰੇਨਿੰਗ ਲਈ ਗਰਾਊਂਡ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਚਹਿਲ ਨੇ ਕਿਹਾ ਕਿ ਫੌਜ ਅਤੇ ਪੁਲਿਸ ਵਿੱਚ ਪੰਜਾਬੀ ਮੁੰਡੇ ਕੁੜੀਆਂ ਨੇ ਭਰਤੀ ਹੋ ਕੇ ਪਹਿਲਾਂ ਵੀ ਦੇਸ਼ ਦੀ ਸੇਵਾ ਕੀਤੀ ਹੈ ਅਤੇ ਹੁਣ ਵੀ ਕੁੜੀਆਂ ਵੱਡੀ ਗਿਣਤੀ ਵਿੱਚ ਭਰਤੀ ਹੋਣ ਲਈ ਟਰੇਨਿੰਗ ਲੈ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਟਰੇਨਿੰਗ ਲੈਣ ਵਾਸਤੇ ਮੁਸ਼ਕਿਲ ਆ ਰਹੀ ਸੀ ਕਿ ਉਨ੍ਹਾਂ ਕੋਲ ਟਰੈਕ ਸੂਟ ਤੇ ਹੋਰ ਚੀਜਾਂ ਦੀ ਘਾਟ ਸੀ, ਜੋ ਉਨ੍ਹਾਂ ਨੂੰ ਉਪਲੱਬਧ ਕਰਵਾਈਆਂ ਗਈਆਂ ਹਨ ਅਤੇ ਕੁੜੀਆਂ ਦੇ ਬੂਟਾਂ ਦੇ ਨਾਪ ਵੀ ਲਏ ਗਏ ਹਨ, ਜੋ ਉਨ੍ਹਾਂ ਨੂੰ ਕੁੱਝ ਦਿਨਾਂ ਵਿੱਚ ਤਿਆਰ ਕਰਕੇ ਦੇ ਦਿੱਤੇ ਜਾਣਗੇ। ਚੁਸ਼ਪਿੰਦਰਵੀਰ ਚਹਿਲ ਦੇ ਇਨ੍ਹਾਂ ਯਤਨਾ ਨੂੰ ਲੈ ਕੇ ਪਿੰਡ ਵਾਸੀ ਵੀ ਕਾਫੀ ਉਤਸ਼ਾਹਿਤ ਹਨ ਅਤੇ ਇਸ ਕੈਂਪ ਵਿੱਚ ਪੁਲਿਸ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਾਮਨ ਦੇ ਤੌਰ ਤੇ ਡੀਐਸਪੀ ਪ੍ਰਭਜੋਤ ਕੌਰ ਨੇ ਕਿਹਾ ਕਿ ਕੁੜੀਓ ਮਿਹਨਤ ਕਰੋ, ਅੱਗੇ ਵਧੋ ਤੁਸੀ ਇਸ ਖੇਤਰ ਵਿੱਚ ਜਰੂਰ ਕਾਮਯਾਬ ਹੋ ਜਾਉਗੇ। ਉਨ੍ਹਾਂ ਕਿਹਾ ਕਿ ਉਹ ਵੀ ਤੁਹਾਡੇ ਵਿੱਚ ਹੀ ਨਿਕਲ ਕੇ ਆਏ ਹਨ ਅਤੇ ਮਿਹਨਤ ਕਰਕੇ ਪੁਲਿਸ ਦੇ ਇਸ ਅਹੁਦੇ ਤੇ ਪਹੁੰਚੇ ਹਨ।

ਕੁੜੀਆਂ ਨੇ ਉਨ੍ਹਾਂ ਤੋਂ ਉਤਸ਼ਾਹ ਲੈਂਦਿਆਂ ਕਾਮਯਾਬ ਹੋਣ ਦਾ ਸੰਕਲਪ ਲਿਆ। ਬਾਬਾ ਠਾਕੁਰ, ਬਲਾਕ ਸੰਮਤੀ ਚੇਅਰਮੈਨ ਭੀਖੀ, ਡਾ. ਕੁਲਵਿੰਦਰ ਸਿੰਘ ਹਲਕਾ ਪ੍ਰਧਾਨ ਯੂਥ ਕਾਂਗਰਸ ਮਾਨਸਾ, ਬਲਾਕ ਪ੍ਰਧਾਨ ਭੀਖੀ ਮਲਕੀਤ ਅਕਲੀਆ, ਬੂਟਾ ਰਾਮ ਬਲਕਾ ਪ੍ਰਧਾਨ ਮਾਨਸਾ,

ਅਮਰੀਕ ਸਿੰਘ ਸਰਪੰਚ ਭੁਪਾਲ ਖੁਰਦ, ਗੁਰਮੀਤ ਸਮਾਉਂ, ਹਾਕਮ ਸਿੰਘ ਸਮਾਉਂ, ਅੰਗਰੇਜ ਸਿੰਘ ਕੌਚ, ਅਵਤਾਰ ਸਿੰਘ ਭੁਪਾਲ, ਥਾਣਾ ਜੋਗਾ ਦੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ।

NO COMMENTS