‘ਲੌਕਡਾਊਨ 5’ ਬਾਰੇ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਨੇ ਕੀਤਾ ਮੰਥਨ, ਨਵੀਂ ਰਣਨੀਤੀ ‘ਤੇ ਹੋਇਆ ਵਿਚਾਰ ਵਟਾਂਦਰਾ

0
119

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (narendra modi) ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ (amit shah) ਦੀ ਮੁਲਾਕਾਤ ‘ਲੌਕਡਾਊਨ 5 (Lockdown-5) ਨੂੰ ਲੈ ਕੇ ਕਰੀਬ ਦੋ ਘੰਟੇ ਚੱਲੀ। ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਹੋਈ ਇਸ ਬੈਠਕ ‘ਚ ਕੈਬਨਿਟ ਸਕੱਤਰ ਰਾਜੀਵ ਗਾਬਾ, ਗ੍ਰਹਿ ਸਕੱਤਰ ਏ ਕੇ ਭੱਲਾ ਅਤੇ ਪੀਐਮਓ ਅਧਿਕਾਰੀ ਵੀ ਮੌਜੂਦ ਸੀ।

ਸੂਤਰਾਂ ਮੁਤਾਬਕ ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਦਿੱਤੀ। ਨਾਲ ਹੀ ਮੀਟਿੰਗ ਵਿੱਚ ਲੌਕਡਾਊਨ ਦੀ ਰਣਨੀਤੀ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਦੱਸ ਦੇਈਏ ਕਿ ਲੌਕਡਾਊਨ ਦਾ ਚੌਥਾ ਪੜਾਅ 31 ਮਈ ਨੂੰ ਪੂਰਾ ਹੋ ਰਿਹਾ ਹੈ। ਅਜਿਹੀ ਸਥਿਤੀ ਵਿਚ ਸਰਕਾਰ ਇਸ ਗੱਲ ‘ਤੇ ਲਗਾਤਾਰ ਮੰਥਨ ਕਰ ਰਹੀ ਹੈ ਕਿ ਭਵਿੱਖ ਵਿਚ ਸਥਿਤੀ ਕਿਵੇਂ ਦੀ ਹੋਣੀ ਚਾਹੀਦੀ ਹੈ। ਲੌਕਡਾਊਨ ਨੂੰ ਜਾਰੀ ਰੱਖਣਾ ਹੈ ਜਾਂ ਨਹੀਂ ਇਸ ਤੋਂ ਪਹਿਲਾਂ ਕੇਂਦਰ ਨੇ ਸਾਰੇ ਰਾਜਾਂ ਤੋਂ ਉਨ੍ਹਾਂ ਦੇ ਸੁਝਾਅ ਮੰਗੇ ਹਨ।

ਦੱਸ ਦਈਏ ਕਿ ਕਿ ਕੋਰੋਨਾ ਮਹਾਮਾਰੀ ਕਰਕੇ ਦੇਸ਼ ਭਰ ਵਿਚ 25 ਮਾਰਚ ਤੋਂ ਲੌਕਡਾਊਨ ਲਾਗੂ ਹੈ। ਮਹਾਮਾਰੀ ਨੂੰ ਰੋਕਣ ਲਈ ਸਰਕਾਰ ਨੇ ਹੁਣ ਤੱਕ ਲੌਕਡਾਊਨ ਦੀ ਮਿਆਦ ਨੂੰ ਚਾਰ ਵਾਰ ਵਧਾਇਆ ਹੈ। ਹਾਲਾਂਕਿ, ਮੌਜੂਦਾ ਸਮੇਂ ‘ਚ ਕੋਰੋਨਾ ਆਪਣਾ ਵਧੇਰੇ ਡਰਾਉਣਾ ਰੂਪ ਦਿਖਾ ਰਿਹਾ ਹੈ। ਦੇਸ਼ ਵਿੱਚ ਹੁਣ ਰੋਜ਼ਾਨਾ ਪੰਜ ਹਜ਼ਾਰ ਤੋਂ ਵਧੇਰੇ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ।

NO COMMENTS