ਲੌਕਡਾਊਨ ਕਰਕੇ ਕੰਬਾਈਨਾਂ ਦਾ ਰੇਟ ਫਿਕਸ, ਇਸ ਤੋਂ ਵੱਧ ਨਹੀਂ ਲੈ ਸਕਣਗੇ

0
232

ਚੰਡੀਗੜ੍ਹ: ਦੇਸ਼ ਵਿੱਚ ਕਰੋਨਾ ਮਹਾਮਾਰੀ ਫੈਲੀ ਹੋਈ ਹੈ ਜਿਸ ਦੇ ਚੱਲਦਿਆਂ ਦੇਸ਼ ਭਰ ‘ਚ ਲੌਕਡਾਊਨ ਤਹਿਤ ਪੰਜਾਬ ‘ਚ ਵੀ ਕਰਫਿਊ ਲੱਗਾ ਹੋਇਆ ਹੈ। ਕਣਕ ਦੀ ਵਾਢੀ ਦੌਰਾਨ ਅਜਿਹੇ ‘ਚ ਕਿਸਾਨਾਂ ਨੂੰ ਲੇਬਰ ਦੀ ਮੁਸ਼ਕਲ ਆ ਰਹੀ ਹੈ। ਇਸ ਮੁਸ਼ਕਲ ਦਾ ਹੱਲ ਕੱਢਦੇ ਹੋਏ ਪਿੰਡ ਭਲਾਈਆਣਾ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ। ਇਸ ਮੁਤਾਬਕ ਕਣਕ ਦੀ ਵਾਢੀ ਕਰਨ ਲਈ ਕੰਬਾਇਨ ਦਾ ਕਿਰਾਇਆ ਤੈਅ ਕੀਤਾ ਗਿਆ ਹੈ।

ਕਿਸਾਨਾਂ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ ਇਸ ਲਈ ਕੰਬਾਈਨ ਦਾ ਕਿਰਾਇਆ ਗਿਆਰਾਂ ਸੌ ਰੁਪਏ ਤੈਅ ਕਰ ਦਿੱਤਾ ਹੈ। ਜਿੱਥੇ ਇੱਕ ਪਾਸੇ ਲੇਬਰ ਦੀ ਸਮੱਸਿਆ ਆ ਰਹੀ ਹੈ, ਉੱਥੇ ਮੁਸ਼ਕਲ ਘੜੀ ‘ਚ ਪਿੰਡ ਦੀ ਪੰਚਾਇਤ ਦੇ ਇਸ ਫ਼ੈਸਲੇ ਦੀ ਸਭ ਸ਼ਲਾਘਾ ਕਰ ਰਹੇ ਹਨ। ਅਸਲ ਵਿੱਚ ਕੰਬਾਈਨ ਦੀ ਫੀਸ ਪੰਦਰਾਂ ਸੌ ਤੋਂ ਲੈ ਕੇ ਦੋ ਹਜ਼ਾਰ ਰੁਪਏ ਤੱਕ ਪ੍ਰਤੀ ਏਕੜ ਹੈ। ਕਿਸਾਨਾਂ ‘ਤੇ ਬੋਝ ਨਾ ਪਵੇ ਇਸ ਲਈ ਹੀ ਪੰਚਾਇਤ ਨੇ ਇਹ ਫੈਸਲਾ ਲਿਆ ਹੈ।

ਦੱਸ ਦਈਏ ਕਿ ਇਸ ਵਾਰ ਲੇਬਰ ਨਾ ਮਿਲਣ ਕਰਕੇ ਕਿਸਾਨਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਖਾਸਕਰ ਛੋਟੇ ਕਿਸਾਨ ਕਸੂਤੇ ਘਿਰੇ ਹੋਏ ਹਨ। ਅਜਿਹੇ ਵਿੱਚ ਕੁਝ ਕੰਬਾਈਨ ਮਾਲਕਾਂ ਨੇ ਵੀ ਰੇਟ ਵਧਾ ਦਿੱਤੇ ਹਨ ਕਿਉਂਕਿ ਕੰਬਾਈਨਾਂ ਦੀ ਮੰਗ ਬਹੁਤ ਵਧ ਗਈ ਹੈ। ਇਸ ਲਈ ਪੰਚਾਇਤ ਨੇ ਇਹ ਫੈਸਲਾ ਕੀਤਾ ਹੈ।

NO COMMENTS