ਲੌਕਡਾਉਨ, ਹੌਟਸਪੌਟ ਤੇ ਸੀਲ, ਜਾਣੋ ਇਨ੍ਹਾਂ ‘ਚ ਅੰਤਰ?

0
74

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਹੋਇਆ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਦੇਸ਼ ਵਿੱਚ ਕੋਰੋਨਾਵਾਇਰਸ ਦੀ ਲਾਗ ਬਹੁਤ ਤੇਜ਼ੀ ਨਾਲ ਨਾ ਫੈਲ ਜਾਵੇ। ਕਈ ਰਾਜਾਂ ਦੇ ਮੁੱਖ ਮੰਤਰੀ ਆਪਣੇ ਰਾਜ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ। ਬਹੁਤ ਸਾਰੇ ਮੁੱਖ ਮੰਤਰੀਆਂ ਨੇ ਕੋਰੋਨਾ ਸੰਕਰਮਿਤ ਇਲਾਕਿਆਂ ਦੀ ਪਛਾਣ ਕੀਤੀ ਹੈ ਤੇ ਉਨ੍ਹਾਂ ਨੂੰ ਹੌਟਸਪੌਟ ਐਲਾਨਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 20 ਥਾਵਾਂ ਨੂੰ ਹੌਟਸਪੌਟਸ ਵਜੋਂ ਪਛਾਣਿਆ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 15 ਜ਼ਿਲ੍ਹਿਆਂ ਦੇ ਬਹੁਤ ਸਾਰੇ ਸਥਾਨਾਂ ਦੀ ਪਛਾਣ ਕੋਰੋਨਾ ਹੌਟਸਪੌਟਸ ਵਜੋਂ ਕੀਤੀ ਹੈ। ਮੁੱਖ ਮੰਤਰੀਆਂ ਦੇ ਇਸ ਕਦਮ ਤੋਂ ਬਾਅਦ ਲੋਕਾਂ ਵਿੱਚ ‘ਲਾਕਡਾਊਨ’ ਤੇ ‘ਹੌਟਸਪੌਟ’ ਬਾਰੇ ਭੰਬਲਭੁਸਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ‘ਲਾਕਡਾਉਨ’ ਤੇ ‘ਹੌਟਸਪੌਟ’ ਵਿੱਚ ਕੀ ਅੰਤਰ ਦਾ ਪਤਾ ਹੋਣਾ ਲਾਜ਼ਮੀ ਹੈ।

ਲੌਕਡਾਉਨ (ਤਾਲਾਬੰਦੀ) ਕੀ ਹੈ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਤੱਕ ਦੇਸ਼ ਵਿੱਚ ਲੌਕਡਾਉਨ (ਤਾਲਾਬੰਦੀ) ਦਾ ਐਲਾਨ ਕੀਤਾ ਹੈ। ਮੋਦੀ ਦੇ ਇਸ ਐਲਾਨ ਤੋਂ ਬਾਅਦ, ਸਾਰੀਆਂ ਰੇਲਵੇ, ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾ, ਬੱਸਾਂ, ਸਕੂਲ, ਕਾਲਜਾਂ ਸਮੇਤ ਸਾਰੇ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਸਰਕਾਰ ਦੇ ਆਦੇਸ਼ਾਂ ਅਨੁਸਾਰ ਹਸਪਤਾਲਾਂ, ਰਾਸ਼ਨ ਦੀਆਂ ਦੁਕਾਨਾਂ, ਦੁੱਧ ਦੇ ਬੂਥ, ਪੁਲਿਸ ਤੇ ਮੀਡੀਆ ਤੋਂ ਇਲਾਵਾ, ਜ਼ਰੂਰੀ ਦੁਕਾਨਾਂ ਨੂੰ (ਭਾਵ ਜ਼ਰੂਰੀ ਸੇਵਾ) ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

ਹੌਟਸਪੌਟ ਕੀ ਹੈ?
ਮੁੱਖ ਮੰਤਰੀਆਂ ਨੇ ਬਹੁਤ ਸਾਰੇ ਰਾਜਾਂ ਵਿੱਚ ਬਹੁਤ ਸਾਰੇ ਖੇਤਰਾਂ ਨੂੰ ਹੌਟਸਪੌਟਸ ਵਜੋਂ ਪਛਾਣਿਆ ਹੈ। ਸਰਕਾਰ ਦੇ ਅਨੁਸਾਰ, ਹੌਟਸਪੌਟਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ ਜਾਂ ਉਥੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ।

‘ਲੌਕਡਾਉਨ’ ਤੇ ‘ਸੀਲ’ ਵਿੱਚ ਕੀ ਅੰਤਰ ਹੈ?
ਸਾਫ਼ ਸਮਝਣਾ ਹੋਵੇ ਤਾਂ ਲੌਕਡਾਉਨ ਦਾ ਅਰਥ ਹੈ ਜ਼ਰੂਰੀ ਸੇਵਾਵਾਂ ਨੂੰ ਖੋਲ੍ਹਣ ਦੀ ਆਗਿਆ। ਲੋਕ ਜ਼ਰੂਰੀ ਚੀਜ਼ਾਂ ਖਰੀਦਣ ਲਈ ਆਪਣੇ ਘਰਾਂ ਤੋਂ ਬਾਹਰ ਜਾ ਸਕਦੇ ਹਨ, ਪਰ ਸਮਾਜਕ ਦੂਰੀਆਂ ਦਾ ਧਿਆਨ ਰੱਖਦੇ ਹੋਏ।

ਉਸੇ ਸਮੇਂ, ਸਰਕਾਰ ਦੁਆਰਾ ਹੌਟਸਪੌਟਸ ਵਜੋਂ ਪਛਾਣੇ ਗਏ ਖੇਤਰਾਂ ਦੇ ਜ਼ਰੂਰੀ ਸੇਵਾ ਅਧੀਨ ਆਉਣ ਵਾਲੀਆਂ ਦੁਕਾਨਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਜ਼ਰੂਰੀ ਸਾਮਾਨ ਖਰੀਦਣ ਲਈ ਆਪਣੇ ਘਰਾਂ ਤੋਂ ਬਾਹਰ ਨਾ ਆਉਣ। ਸੀਲਬੰਦ ਇਲਾਕਿਆਂ ਵਿੱਚ ਪ੍ਰਸ਼ਾਸਨ ਵੱਲੋਂ ਸਹਾਇਤਾ ਦਿੱਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਜ਼ਰੂਰੀ ਚੀਜ਼ਾਂ ਦੀ ਘਰੇਲੂ ਸਪੁਰਦਗੀ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਕਰਮਚਾਰੀ ਦਰਵਾਜ਼ੇ ਤੱਕ ਪਹੁੰਚ ਕੇ ਲੋੜੀਂਦਾ ਸਮਾਨ ਦੇ ਰਹੇ ਹਨ।

NO COMMENTS