ਲੋੜਵੰਦ 11 ਬੱਚੀਆਂ ਦਾ ਵਿਆਹ ਮਹਾਂਉਤਸਵ 7 ਮਾਰਚ ਨੂੰ..!! ਡੀ.ਐਸ.ਪੀ ਪ੍ਰਭਜੋਤ ਕੌਰ ਨੇ ਜਾਰੀ ਕੀਤੇ ਪੋਸਟਰ

0
192

ਬੁਢਲਾਡਾ  ਜਨਵਰੀ 24, ਜਨਵਰੀ (ਸਾਰਾ ਯਹਾ /ਅਮਨ ਮਹਿਤਾ) ਸਥਾਨਕ ਮਹਾਨ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਿਲਾ ਦਿਵਸ ਮੌਕੇ  7 ਮਾਰਚ ਐਤਵਾਰ ਨੂੰ 11 ਤੋਂ ਵੱਧ ਲੋੜਵੰਦ ਬੱਚੀਆਂ ਦੇ ਵਿਆਹ ਦਾਣਾ ਮੰਡੀ ਬੁਢਲਾਡਾ ਵਿਖੇ ਕੀਤੇ ਜਾਣੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦਸਿਆ ਕਿ ਅੱਜ ਵਿਆਹ ਸਬੰਧੀ ਪੋਸਟਰ ਜਾਰੀ ਕਰਨ ਦੀ ਰਸਮ ਨਵੇਂ ਆਏ ਡੀ ਐਸ ਪੀ ਸ੍ਰੀ ਮਤੀ ਪ੍ਰਭਜੋਤ ਕੌਰ, ਸਵਰਗਵਾਸੀ ਡੀ ਐਸ ਪੀ ਰਣਬੀਰ ਸਿੰਘ ਜੀ ਦੀ ਸੁਪਤਨੀ ਮਨਿੰਦਰ ਕੌਰ ਅਤੇ ਬੀਬੀ ਬਲਬੀਰ ਕੌਰ ਸੁਪਤਨੀ ਸਵਰਗ; ਗੁਰਬਚਨ ਸਿੰਘ ਅਨੇਜਾ ਵਲੋਂ ਪਤਵੰਤੇ ਸੱਜਣਾਂ ਅਤੇ ਸੰਸਥਾ ਮੈਬਰਾਂ ਦੇ ਸਹਿਯੋਗ ਨਾਲ ਕੀਤੇ ਗਏ। ਆਗੂ ਕੁਲਵਿੰਦਰ ਸਿੰਘ ਅਤੇ ਆੜਤੀ ਜਸਵਿੰਦਰ ਸਿੰਘ ਨੇ ਦਸਿਆ ਕਿ ਸੰਸਥਾ ਵਲੋਂ 200 ਲੋੜਵੰਦ ਵਿਧਵਾ ਪਰਿਵਾਰਾਂ ਨੂੰ ਮਹੀਨਾਵਾਰ ਰਾਸਨ, ਸਟੇਸ਼ਨਰੀ, ਫੀਸਾਂ , ਮਰੀਜ਼ਾਂ ਦੇ ਇਲਾਜ਼ ਦੇ ਨਾਲ ਨਾਲ ਅਨੇਕਾਂ ਸਮਾਜ ਭਲਾਈ ਕਾਰਜ ਕੀਤੇ ਜਾਂਦੇ ਹਨ। ਸ਼ਹਿਰ ਵਿੱਚ ਬੰਦ ਪਿਆ ਫੁਹਾਰਾ ਮੁਰਮੰਤ ਕਰਾਕੇ ਸ਼ੁਰੂ ਕੀਤਾ ਜਾ ਰਿਹਾ ਹੈ। ਡੀ ਐਸ ਪੀ ਪ੍ਰਭਜੋਤ ਕੌਰ ਨੇ ਸੰਸਥਾ ਦੇ ਇਸ ਮਹਾਨ ਕਾਰਜ ਦੀ ਸ਼ਲਾਘਾ ਕਰਦੇ ਹੋਏ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ। ਸੁਰਜੀਤ ਸਿੰਘ ਟੀਟਾ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਉਪਰੋਕਤ ਤੋਂ ਇਲਾਵਾ ਆੜਤੀ ਆਗੂ ਸ਼ਾਮ ਲਾਲ ਧਲੇਵਾਂ, ਰਾਜ ਕੁਮਾਰ ਭੀਖੀ, ਅਮਨਪ੍ਰੀਤ ਸਿੰਘ ਅਨੇਜਾ, ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ, ਦਵਿੰਦਰ ਪਾਲ ਲਾਲਾ, ਹੰਸਾ ਸਿੰਘ ਬੀ ਪੀ ਓ, ਡਾਕਟਰ ਬਲਵਿੰਦਰ ਸਿੰਘ, ਹਰਭਜਨ ਸਿੰਘ ਸਵਰਨਕਾਰ, ਅਵਤਾਰ ਸਿੰਘ ਹੌਲਦਾਰ, ਬੀਟੂ ਬੱਤਰਾ, , ਗੁਰਪ੍ਰਤਾਪ ਸਿੰਘ ਸੋਢੀ, ਡਾਕਟਰ ਪੇ੍ਮ ਸਾਗਰ  ਸਮੇਤ ਕਾਫ਼ੀ ਲੋਕ ਹਾਜ਼ਰ ਸਨ ਅਤੇ ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਅਤੇ ਪ੍ਰਧਾਨ ਸੰਜੀਵਨੀ ਵੈਲਫ਼ੇਅਰ ਸੋਸਾਇਟੀ ਬੁਢਲਾਡਾ ਨੇ ਅਪੀਲ ਕੀਤੀ ਕਿ ਇਸ ਸੰਸਥਾਂ ਨੂੰ ਵੱਧ ਤੋਂ ਵੱਧ ਦਾਨ ਕੀਤਾ ਜਾਵੇ

NO COMMENTS