ਲੋੜਵੰਦ ਪਰਿਵਾਰਾਂ ਦੇ ਲੋਕਾਂ ਲਈ 8 ਹਜ਼ਾਰ ਗਰੀਬ ਲੋਕਾਂ ਲਈ ਭੋਜਨ ਦੇ ਪੈਕੇਟ ਤਿਆਰ ਕਰਕੇ ਭੇਜਿਆ 

0
64

ਮਾਨਸਾ, 26 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ)-ਜਿਲ੍ਹੇ ਵਿੱਚ ਵੱਖ-ਵੱਖ ਸਮਾਜ ਸੇਵੀ ਤੇ ਲੋਕ ਭਲਾਈ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਆਪਣਾ ਹਿੱਸਾ ਪਾਉਣ ਵਾਲੀ ਸੰਸਥਾਵੱਲੋਂ ਲੋੜਵੰਦ ਪਰਿਵਾਰਾਂ ਦੇ ਲੋਕਾਂ ਲਈ ਲੰਗਰ ਤਿਆਰ ਕਰਕੇ ਭੇਜਿਆ ਗਿਆ। ਕਰੋਨਾ ਵਾਇਰਸ ਕਾਰਨ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੇ ਜਨਤਾ ਕਰਫਿਊ ਕਾਰਨ ਕੁੱਝ ਗਰੀਬ ਪਰਿਵਾਰ ਲੰਗਰ ਨਾ ਮਿਲਣ ਕਰਕੇ ਪ੍ਰੇਸ਼ਾਨੀ ਸਨ, ਕਿਉਕਿ ਉਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਜ਼ੋ ਕਮਾਉਦੇਂ ਹਨ, ਉਹੀ ਖਾਂਦੇ ਹਨ। ਇੰਨ੍ਹਾਂ ਪਰਿਵਾਰਾਂ ਦੇ ਦੁਖੜਿਆ ਨੂੰ ਸਮਝਦੇ ਹੋਏ ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ, ਅਗਰਵਾਲ ਸਭਾ ਦੇ ਸੂਬਾਈ ਮੀਤ ਪ੍ਰਧਾਨ ਅਸ਼ੋਕ ਗਰਗ, ਮਾਨਸਾ ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਅਤੇ ਚਿੰਤਾਹਰਣ ਰੇਲਵੇ ਤ੍ਰਿਵੇਣੀ ਮੰਦਰ ਪ੍ਰਬੰਧਕ ਕਮੇਟੀ ਪ੍ਰਧਾਨ ਅਸ਼ੋਕ ਲਾਲੀ ਨੇ ਕਿਹਾ ਕਿ ਦੇਸ਼ ਵਿੱਚ ਆਈ ਸੰਕਟ ਦੀ ਘੜੀ ਵਿੱਚ ਹਰ ਨਾਗਰਿਕ ਦਾ ਫਰਜ ਬਣਦਾ ਹੈ ਕਿ ਜਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਵੇ ਅਤੇ ਹਰ ਪਰਿਵਾਰ ਦਾ ਪੇਟ ਭਰਨ ਲਈ ਰੋਟੀ ਦਾ ਇੰਤਜਾਮ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੀ ਅਣਥੱਕ

ਮਿਹਨਤ ਅਤੇ ਸਹਿਯੋਗ ਨਾਲ ਰੋਜ਼ਾਨਾ 8 ਹਜ਼ਾਰ ਗਰੀਬ ਲੋਕਾਂ ਲਈ ਭੋਜਨ ਦੇ ਪੈਕੇਟ ਤਿਆਰ ਕਰਕੇ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਗਰੀਬ ਲੋਕਾਂ ਵਿਚ ਵੰਡਿਆ ਜਾ ਰਿਹਾ ਹੈ ਅਤੇ ਇਹ ਮੁਹਿੰਮ ਸੰਕਟ ਤੱਕ ਜਾਰੀ ਰਹੇਗੀ। ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਵਾਇਸ ਪ੍ਰਧਾਨ ਅਸ਼ੋਕ ਕੁਮਾਰ ਦਾਨੇਵਾਲੀਆ, ਆਲ ਇੰਡੀਆ ਵੈਸ਼ ਫੈਡਰੇਸ਼ਨ ਜ਼ਿਲਾ ਪ੍ਰਧਾਨ ਦੀਪਕ ਗੋਇਲ ਦੀਪਾ, ਆਰਾ ਯੂਨੀਅਨ ਦੇ ਅਰੁਣ ਬਿੱਟੂ, ਵਪਾਰ ਮੰਡਲ ਦੇ ਜਰਨਲ ਸਕੱਤਰ ਮਨਜੀਤ ਸਿੰਘ, ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਨੰਦਗੜੀਆ, ਵਿਸ਼ਾਲ ਗੋਲਡੀ, ਸਬਜੀ ਮੰਡੀ ਤੋਂ ਲੱਕੀ, ਆਟਾ ਦਾਲ ਮਿੱਲ ਦੇ ਹੈਪੀ ਟੈਕਸਲਾ,

ਸਮਾਜ ਸੇਵੀ ਬਿੰਦਰ ਪਾਲ ਅਤੇ ਬ੍ਰਾਹਮਣ ਸਭਾ ਦੇ ਰਾਮ ਲਾਲ ਸ਼ਰਮਾ, ਅਸ਼ੋਕ ਲਾਲੀ ਪ੍ਰਧਾਨ ਚਿੰਤਾਹਰਣ ਰੇਲਵੇ ਤ੍ਰਿਵੇਣੀ ਮੰਦਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਹੁਣ ਪੀੜਿਤ ਪਰਿਵਾਰਾਂ ਦੀ ਮਦਦ ਲਈ ਪਹਿਲਾਂ 5 ਹਜਾਰ ਲੋਕਾਂ ਲਈ ਲੰਗਰ ਤਿਆਰ ਕਰਕੇ ਜਰੂਰਤਮੰਦ ਲੋਕਾਂ ਤੱਕ ਪਹੁੰਚਦਾ ਕਰਕੇ ਉਨ੍ਹਾਂ ਦਾ ਪੇਟ ਭਰਨ ਲਈ ਉਪਰਾਲਾ ਕੀਤਾ ਜਾਦਾਂ ਹੈ ਹੁਣ ਇਸ ਗਿਣਤੀ ਨੂੰ ਵਧਾ ਕੇ 8 ਹਜਾਰ ਲੋਕਾਂ ਲਈ ਲੰਗਰ ਤਿਆਰ ਕਰਕੇ ਵੰਡਿਆ ਜਾ ਰਿਹਾ ਹੈ।

NO COMMENTS