ਲੋੜਬੰਦਾਂ ਨੂੰ ਖੂਨਦਾਨ ਦਾ ਪ੍ਰਬੰਧ ਕਰਨ ਲਈ ਗਰੁੱਪ ਬਣਾਇਆ

0
75

ਮਾਨਸਾ 26 ਅਪ੍ਰੈਲ (ਬਪਸ): ਕਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਜਿੱਥੇ ਪੁਲਿਸ ਵਿਭਾਗ , ਸਿਹਤ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਆਪਣਾ ਯੋਗਦਾਨ ਪਾ ਰਹੀਆਂ ਹਨ, ਉੱਥੇ ਇਸ ਦੇ ਨਾਲ ਨਾਲ ਆਮ ਲੋਕ ਵੀ ਵੱਖ-ਵੱਖ ਤਰੀਕਿਆਂ ਨਾਲ  ਸੇਵਾ ਕਰ ਰਹੇ ਹਨ। ਲੌਕਡਾਊਨ ਹੋਣ ਕਰਕੇ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਹੋ ਰਹੀ ਹੈ। ਇਸ ਸਮੱਸਿਆ ਨੂੰ ਦੇਖਦੇ ਹੋਏ ਹਸਪਤਾਲਾਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਖੂਨਦਾਨ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਲੋਕ ਆਪਣੀ ਇੱਛਾ ਨਾਲ ਹਸਪਤਾਲਾਂ ਵਿੱਚ ਜਾਕੇ ਖੂਨਦਾਨ ਕਰਨ। ਇਸ ਸਮੱਸਿਆ ਨੂੰ ਦੇਖਦੇ ਹੋਏ  ਨਰਿੰਦਰ ਸਿੰਘ ਸਿੱਧੂ ਵਾਸੀ ਕੁਸਲਾ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਸੋਸ਼ਲ ਮੀਡੀਆ ਤੇ  ‘ਉਮੀਦ ਏ ਗਰੁੱਪ ਆਫ ਬਲੱਡ ਡੋਨਰਜ਼ ਨਾਂ ਦਾ ਗਰੁੱਪ ਬਣਾਇਆ ਹੋਇਆ ਹੈ,ਜਿਸ ਰਾਹੀ  ਲੋਕਾ ਦੀ ਜਰੂਰਤ ਨੂੰ ਪੂਰਾ ਕੀਤਾ ਜਾ ਚੁੱਕਾ ਹੈ| ਨਰਿੰਦਰ ਸਿੰਘ ਇਸ ਤੋਂ ਪਹਿਲਾਂ 6 ਵਾਰ ਖੂਨਦਾਨ ਕਰ ਚੁੱਕੇ ਹਨ। ਇਸ ਗਰੁੱਪ ਨੂੰ  ਵਿਕਰਮਜੀਤ ਸਿੰਘ ਸਰਦੂਲਗੜ੍ਹ, ਡਿੰਪਲ ਫਰਮਾਹੀ, ਸੁਖਦੀਪ ਸਿੰਘ ਗਿੱਲ, ਸੁਖਜਿੰਦਰ ਨਥੇਹਾ ਆਦਿ ਦੇ ਸਹਿਯੋਗ ਨਾਲ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਇਸ ਗਰੁੱਪ ਵਿੱਚ ਲੜਕੀਆਂ ਵੀ ਵਧ-ਚੜ੍ਹ ਕੇ ਸਹਿਯੋਗ ਦੇ ਰਹੀਆਂ ਹਨ। ਨਰਿੰਦਰ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਇਸ ਪੁੰਨ ਦੇ ਕੰਮ ਵਿੱਚ ਜਰੂਰ ਯੋਗਦਾਨ ਦੇਣਾ ਚਾਹੀਦਾ ਹੈ,ਅਤੇ ਸਾਡੇ ਨਾਲ ਫ਼ੇਸਬੁੱਕ ਜਾ ਵੱਟਸਐਪ ਤੇ  ‘ਉਮੀਦ ਉਮੀਦ ਏ ਗਰੁੱਪ ਆਫ ਬਲੱਡ ਡੋਨਰਜ਼ ‘ ਨਾਂ ਦਾ ਗਰੁੱਪ ਨਾਲ ਜੁੜਨ|ਤਾਂ ਜੋ ਕੀਮਤੀ ਜਾਨਾਂ ਬਚਾਈਆਂਂ ਜਾ ਸਕਣ।

NO COMMENTS