ਮਾਨਸਾ 6 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲ੍ਹੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਨਸਾ ਖੁਰਦ ਵਿਖੇ ਕਰਵਾਏ ਜਾ ਰਹੇ ਧੀਆਂ ਦੀ ਲੋਹੜੀ ਨੂੰ ਸਮਰਪਿਤ18 ਵੇਂ ਲੋਹੜੀ ਮੇਲੇ ਦੌਰਾਨ ਸਨਮਾਨਿਤ ਕੀਤੀਆਂ ਜਾਣ ਵਾਲੀਆਂ 31 ਹੋਣਹਾਰ ਧੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।ਇਹ ਲੜਕੀਆਂ ਸਿੱਖਿਆ,ਖੇਡਾਂ ਅਤੇ ਹੋਰਨਾਂ ਖੇਤਰਾਂ ਚ ਵਿਲੱਖਣ ਕਾਰਜਾਂ ਕਰਕੇ ਸਮਾਜ ਲਈ ਪ੍ਰੇਰਨਾ ਸਰੋਤ ਬਣੀਆਂ ਹਨ। ਇਨ੍ਹਾਂ ਧੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਸਮਾਗਮ ਦੇ ਮੁੱਖ ਮਹਿਮਾਨ ਸ੍ਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਵੱਲ੍ਹੋਂ ਕੀਤੀ ਜਾਵੇਗੀ।ਸਮਾਗਮ ਦੀ ਪ੍ਰਧਾਨਗੀ ਡਾ ਵਿਜੈ ਸਿੰਗਲਾ ਵਿਧਾਇਕ ਹਲਕਾ ਮਾਨਸਾ, ਪ੍ਰਿੰਸੀਪਲ ਬੁੱਧ ਰਾਮ ਹਲਕਾ ਬੁਢਲਾਡਾ, ਗੁਰਪ੍ਰੀਤ ਸਿੰਘ ਬਣਾਂਵਾਲੀ ਹਲਕਾ ਸਰਦੂਲਗੜ੍ਹ ਅਤੇ ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਕਰਨਗੇ। ਬਲਦੀਪ ਕੌਰ ਡਿਪਟੀ ਕਮਿਸ਼ਨਰ ਅਤੇ ਡਾ ਨਾਨਕ ਸਿੰਘ ਐੱਸ ਐੱਸ ਪੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਮੰਚ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ,ਕੋਆਰਡੀਨੇਟਰ ਬਲਰਾਜ ਨੰਗਲ ਅਤੇ ਜਨਰਲ ਸਕੱਤਰ ਹਰਦੀਪ ਸਿੱਧੂ ਨੇ ਸਾਂਝੇ ਰੂਪ ਚ ਸਨਮਾਨਿਤ ਧੀਆਂ ਦੀ ਲਿਸਟ ਜਾਰੀ ਕਰਦਿਆਂ ਦੱਸਿਆ ਕਿ ਇਨ੍ਹਾਂ ਹੋਣਹਾਰ ਧੀਆਂ ਚ ਸਿੱਖਿਆ ਸਾਹਿਤਕ ਅਤੇ ਸਭਿਆਚਾਰ ਖੇਤਰ ਚ ਹੋਰਨਾਂ ਲੜਕੀਆਂ ਲਈ ਪ੍ਰੇਰਨਾ ਬਣੀ ਡਾ ਵੀਰਪਾਲ ਕੌਰ ਮਾਨਸਾ, ਸਮਾਜ ਖੇਤਰ ਚ ਲੋੜਵੰਦ ਔਰਤਾਂ ਦਾ ਸਹਾਰਾ ਬਣ ਰਹੀ ਜੀਤ ਦਹੀਆ,ਮੈਡੀਕਲ ਐਂਟਰੈਂਸ ਟੈਸਟ(ਨੀਟ) ਦੌਰਾਨ ਆਲ ਇੰਡੀਆ ਪੱਧਰ ‘ਤੇ 173 ਵਾਂ ਰੈਂਕ ਪ੍ਰਾਪਤ ਕਰਨ ਵਾਲੀ ਦੇਵਿਕਾ ਅਨੰਦ ਪੁੱਤਰੀ ਪ੍ਰੋ ਅਨੰਦ ਬਾਂਸਲ ਮਾਨਸਾ, ਆਰਥਿਕ ਤੰਗੀਆਂ ਤੁਰਸ਼ੀਆਂ ਦੌਰਾਨ ਮਿਹਨਤ ਮਜ਼ਦੂਰੀਆਂ ਕਰਕੇ ਥਾਣੇਦਾਰ ਬਣੀ ਸਵਰਨ ਕੌਰ ਬਰਨਾਲਾ, ਕਬੱਡੀ ਚ ਨੈਸ਼ਨਲ ਪੱਧਰ ਦੀ ਖਿਡਾਰਣ ਅਤੇ ਲਵਲੀ ਯੂਨੀਵਰਸਿਟੀ ਜਲੰਧਰ ਦੀ ਕੋਚ ਰਹੀ ਮੁਖਤਿਆਰ ਕੌਰ ਅਤਲਾ ਕਲਾਂ,ਸੈਂਟਰ ਹੈੱਡ ਟੀਚਰ ਦਾ ਟੈਸਟ ਪਾਸ ਕਰਕੇ ਜ਼ਿਲ੍ਹਾ ਮਾਨਸਾ ਚੋਂ ਮੋਹਰੀ ਰਹੀਂ ਬਿੰਦਰ ਕੌਰ ਆਲੀਕੇ, ਸੁੰਦਰ ਲਿਖਾਈ ਚ ਸਲੋਗਨ ਮੁਕਾਬਲੇ ਦੌਰਾਨ ਰਾਜ ਪੱਧਰ ‘ਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਨੰਗਲ ਕਲਾਂ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ,ਦਸਵੀਂ ਦੀ ਪੜ੍ਹਾਈ ਦੇ ਨਾਲ ਨਾਲ ਮਾਨਸਾ ਵਿਖੇ ਆਟੋ ਚਲਾ ਕੇ ਪਰਿਵਾਰ ਦਾ ਸਹਾਰਾ ਬਣਨ ਵਾਲੀ ਕੁਲਦੀਪ ਕੌਰ ਪੁੱਤਰੀ ਬਿੱਕਰ ਸਿੰਘ ਮਾਨਸਾ,ਸਟੇਟ ਖੇਡਾਂ-2022 ਦੌਰਾਨ ਨੈੱਟਬਾਲ ਚ ਗੋਲਡ ਮੈਡਲ ਪ੍ਰਾਪਤ ਸਿਮਰਜੀਤ ਕੌਰ ਪੁੱਤਰੀ ਦਰਬਾਰਾ ਸਿੰਘ ਖਾਰਾ, ਸਟੇਟ ਪ੍ਰਾਇਮਰੀ ਖੇਡਾਂ ਦੌਰਾਨ ਰੋਪ ਸਕੇਪਿੰਗ ਚ ਗੋਲਡ ਮੈਡਲ ਹਾਸਲ ਕਰਨ ਵਾਲੀ ਬੱਚੀ ਖੁਸ਼ਪ੍ਰੀਤ ਕੌਰ ਖੁਡਾਲ ਕਲਾਂ,ਸਟੇਟ ਪ੍ਰਾਇਮਰੀ ਖੇਡਾਂ ਦੌਰਾਨ ਦੂਸਰਾ ਸਥਾਨ ਹਾਸਲ ਕਰਨ ਵਾਲੀ ਕਬੱਡੀ ਟੀਮ ਦੀ ਕੈਪਟਨ ਕਾਜਲ ਸ਼ਾਮਲ ਹੈ। ਕਾਜਲ ਸਰਕਾਰੀ ਪ੍ਰਾਇਮਰੀ ਸਕੂਲ ਬਹਿਣੀਵਾਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਹੈ,ਜਿਸ ਦੇ ਮਾਪਿਆਂ ਕੋਲ ਅਪਣਾ ਘਰ ਵੀ ਨਹੀਂ ਹੈ,ਪਰ ਹੁਣ ਪਿੰਡ ਵਾਸੀ ਇਸ ਪ੍ਰਾਪਤੀ ਬਦਲੇ ਉਸ ਦੇ ਘਰ ਦਾ ਪ੍ਰਬੰਧ ਕਰਨ ਲੱਗੇ ਨੇ। ਇਸ ਤੋ ਇਲਾਵਾ ਅਰਸ਼ਪ੍ਰੀਤ ਕੌਰ ਬੱਛੋਆਣਾ ਬਾਰਵੀਂ ਜਮਾਤ ਚੋਂ ਰਾਜ ਭਰ ਚ ਪਹਿਲੀ ਪੁਜ਼ੀਸ਼ਨ,ਬਾਰਵੀਂ ਜਮਾਤ ਚ ਸੌ ਫੀਸਦੀ ਨੰਬਰ ਹਾਸਲ ਕਰਨ ਵਾਲੀ ਵਿਦਿਆਰਥਣ ਕੋਮਲ ਸਿੰਗਲਾ ਭੀਖੀ,ਰਮਨਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਆਲਮਪੁਰ ਮੰਦਰਾਂ ਬਾਰਵੀਂ ਜਮਾਤ ਦੂਸਰਾ ਸਥਾਨ, ਪੰਜਵੀਂ ਜਮਾਤ ਚ ਜ਼ਿਲ੍ਹੇ ਚੋਂ ਪਹਿਲਾ ਅਤੇ ਪੇਟਿੰਗ ਮੁਕਾਬਲੇ ਚੋਂ ਜ਼ਿਲ੍ਹਾ ਜੇਤੂ ਸੰਦੀਪ ਕੌਰ ਦਿਆਲਪੁਰਾ, ਬਾਰਵੀਂ ਜਮਾਤ ਚ ਪੰਜਾਬ ਚੋਂ 7 ਵਾਂ ਰੈਂਕ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਅਮਨਪ੍ਰੀਤ ਵਰਮਾ ਗਰਲਜ਼ ਸਕੂਲ ਮਾਨਸਾ,ਕਵਿਤਾ ਮੁਕਾਬਲੇ ਚ ਪੰਜਾਬ ਜੇਤੂ ਵਿਦਿਆਰਥਣ ਚਰਨਜੀਤ ਕੌਰ ਬਰੇਟਾ ਪਿੰਡ, ਪੰਟਰੋਲ ਪੰਪ ਤੇ ਤੇਲ ਪਵਾਉਣ ਦੇ ਕਾਰਜ ਚ ਅਪਣੇ ਪਰਿਵਾਰ ਦਾ ਸਹਾਰਾ ਬਣਨ ਵਾਲੀ ਮਨਪ੍ਰੀਤ ਕੌਰ ਮਾਨਸਾ,ਕੈਂਸਰ ਸਹਾਇਤਾ ਸੁਸਾਇਟੀ ਚ ਵਲੰਟੀਅਰ ਦੇ ਤੌਰ ਕੰਮ ਕਰਨ ਵਾਲੀ ਅਤੇ ਨੈਸ਼ਨਲ ਪੱਧਰ ਦੀ ਨਿਸ਼ਾਨੇਬਾਜ਼ ਖਿਡਾਰਣ ਸੁਖਮਨੀ ਮਾਨ,ਐਥਲੈਟਿਕਸ ਚ ਨੈਸ਼ਨਲ ਪੱਧਰ ਦੀ ਖਿਡਾਰਣ ਰਮਨਪ੍ਰੀਤ ਕੌਰ ਬੁਰਜ ਹਰੀ,ਮਨਪ੍ਰੀਤ ਕੌਰ ਬੁਰਜ ਹਰੀ,ਤੀਰ ਅੰਦਾਜ਼ੀ ਦੀ ਨੈਸ਼ਨਲ ਖਿਡਾਰਣ ਦੀਸ਼ਾ ਰਾਣੀ ਕੁਲਰੀਆਂ,ਐਥਲੈਟਿਕਸ ਚ ਇੰਟਰਵਰਸਿਟੀ ਪੱਧਰ ਦੀ ਖਿਡਾਰਣ ਕਮਲਜੀਤ ਕੌਰ,ਸਟੇਟ ਜੇਤੂ ਕਰਾਟੇ ਖਿਡਾਰਣ ਮਨਪ੍ਰੀਤ ਕੌਰ ਮੰਡੇਰ,ਖੋ-ਖੋ ਸਟੇਟ ਗੋਲਡ ਹਰਗੁਣ ਮਾਨਸਾ,ਸਟੇਟ ਕਬੱਡੀ ਟੀਮ ਦੀ ਬੈਸਟ ਜਾਫੀ ਰੋਮਨਪੁਨੀਤ ਕੌਰ ਦਾਤੇਵਾਸ, ਨੈਸ਼ਨਲ ਕਬੱਡੀ ਲਈ ਚੁਣੀਆਂ ਗਈਆ ਖਿਡਾਰਣਾਂ ਬਖਸ਼ਦੇਵ ਕੌਰ ਦਰੀਆਪੁਰ,ਗੁਰਪ੍ਰੀਤ ਕੌਰ ਦਰੀਆਪੁਰ,ਸੁਮਨਪ੍ਰੀਤ ਕੌਰ ਦਿਆਲਪੁਰਾ, ਜੈਸਮੀਨ ਕੌਰ ਫੁਲੂਵਾਲਾ ਡੋਡ,ਹੁਸਨਪ੍ਰੀਤ ਕੌਰ ਦਾਤੇਵਾਸ ਸ਼ਾਮਲ ਹਨ।ਇਸ ਤੋ ਇਲਾਵਾ ਪਰਾਲੀ ਵਿਸ਼ੇ ‘ਤੇ ਚਰਚਿਤ ਕਵੀਸ਼ਰੀ ਪੇਸ਼ ਕਰਨ ਵਾਲੀਆਂ ਮਾਲਵਾ ਪਬਲਿਕ ਸਕੂਲ ਖਿਆਲਾ ਕਲਾਂ ਦੇ ਲੜਕੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਲੋਹੜੀ ਮੇਲੇ ਦੌਰਾਨ ਪ੍ਰਸਿੱਧ ਕਲਾਕਾਰ ਸੁਖਵਿੰਦਰ ਸੁੱਖੀ, ਉਧਮ ਆਲਮ,ਰਮਨਦੀਪ ਮੰਗਾਂ, ਚਾਚੀ ਲੁਤਰੋ ਅਤੇ ਹੋਰ ਕਲਾਕਾਰ ਸ਼ਾਮਲ ਹੋਣਗੇ।
ਲੋਹੜੀ ਮੇਲੇ ਦੇ ਪ੍ਰਬੰਧਾਂ ਲਈ ਮੰਚ ਦੇ ਸੀਨੀਅਰ ਆਗੂਆਂ ਬਲਰਾਜ ਮਾਨ,ਸਰਬਜੀਤ ਕੌਸ਼ਲ, ਪ੍ਰਿਤਪਾਲ ਸਿੰਘ, ਕਮਲਜੀਤ ਮਾਲਵਾ,ਦਰਸ਼ਨ ਜਿੰਦਲ, ਅਸ਼ੋਕ ਬਾਂਸਲ, ਬਲਜਿੰਦਰ ਸੰਗੀਲਾ,ਕੇਵਲ ਸਿੰਘ,ਕ੍ਰਿਸ਼ਨ ਗੋਇਲ,। ਕੁਲਦੀਪ ਪਰਮਾਰ,ਮੋਹਨ ਲਾਲ,ਜਸਪਾਲ ਦਾਤੇਵਾਸ,ਵਿਜੈ ਕੁਮਾਰ ਜਿੰਦਲ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।