*ਲੋਹੜੀ ਅਤੇ ਮਕਰ ਸੰਕਰਾਤੀ ਮੌਕੇ ਕੱਪੜੇ, ਲੋਈਆਂ, ਰੇਵੜੀ ਮੂੰਗਫਲੀ, ਬੂਟ ਜਰਾਬਾਂ ਅਤੇ ਚਾਹ ਸਮੋਸੇ ਦਾ ਲੰਗਰ ਲਗਾਇਆ ਗਿਆ*

0
25

ਅੱਜ ਮਿਤੀ 14 ਜਨਵਰੀ 2025 (ਸਾਰਾ ਯਹਾਂ/ਮੁੱਖ ਸੰਪਾਦਕ) ਦਿਨ ਮੰਗਲਵਾਰ ਨੂੰ ਲੋਹੜੀ ਅਤੇ ਮਕਰ ਸੰਕਰਾਤੀ ਦੇ ਸ਼ੁਭ ਦਿਹਾੜੇ ਤੇ ਸੇਵਾ ਭਾਰਤੀ ਮਾਨਸਾ ਅਤੇ ਸਹਿਯੋਗ ਵੈਲਫ਼ੇਅਰ ਸੁਸਾਇਟੀ (ਰਜਿ:), ਮਾਨਸਾ ਵੱਲੋਂ ਨੇੜੇ ਰੇਲਵੇ ਸਟੇਸ਼ਨ ਮਾਨਸਾ ਵਿਖੇ ਕੱਪੜੇ, ਲੋਈਆਂ,ਬੂਟ, ਜਰਾਬਾਂ, ਰੇਵੜੀ-ਮੂੰਗਫਲੀ ਅਤੇ ਚਾਹ ਸਮੋਸੇ ਦਾ ਲੰਗਰ ਲਗਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਨੀਲ ਗੋਇਲ, ਰਜਨੀਸ਼ ਗੁਪਤਾ ਨੇ ਦੱਸਿਆ ਕਿ ਇਸ ਮੌਕੇ ਤੇ ਮਾਨਸਾ ਦੇ ਉੱਘੇ ਸਮਾਜ ਸੇਵੀ ਡਾਕਟਰ ਜਨਕ ਰਾਜ ਸਿੰਗਲਾ ਅਤੇ ਸ੍ਰ: ਭਗਵੰਤ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਮਾਨਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੋਵਾਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਅਕਸਰ ਜ਼ਰੂਰਤਮੰਦਾਂ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ । ਇਸ ਮੌਕੇ ਸਰਪ੍ਰਸਤ ਰਵਿੰਦਰ ਗਰਗ, ਭੁਪਿੰਦਰ ਜੋਗਾ, ਸੈਕਟਰੀ ਰੋਹਿਤ ਬਾਂਸਲ, ਹੈਪੀ ਬਾਲਾਜੀ, ਪਰਨਵ ਸਿੰਗਲਾ ਕੈਸ਼ੀਅਰ ਸੁਰਿੰਦਰ ਜਿੰਦਲ, ਯੁਕੇਸ਼ ਗੋਇਲ, ਚੇਅਰਮੈਨ ਸ਼ਾਮ ਲਾਲ ਗੋਇਲ, ਮਦਨ ਲਾਲ ਕੁਸਲਾ, ਠਾਕਰ ਦਾਸ ਬਾਂਸਲ, ਰਾਮ ਨਾਥ ਗੋਇਲ, ਸਾਬਕਾ ਪ੍ਰਧਾਨ ਡਾਕਟਰ ਨਰਿੰਦਰ ਜੋਗਾ, ਰਜੇਸ਼ ਪੰਧੇਰ, ਮੈਂਬਰ ਸੱਤ ਪਾਲ ਪਾਲੀਆ, ਰੋਹਿਤ ਗੋਇਲ, ਅਸ਼ੀਸ਼ ਗੋਇਲ ਆਦਿ ਹਾਜ਼ਰ ਸਨ।

NO COMMENTS