*ਲੋਕ ਨਿਰਮਾਣ ਵਿਭਾਗ ਅਤੇ ਕੋਸਲ ਦੇ ਪੱਤਰਾ ਚ ਉਲਝੀਆ ਲੱਖਾ ਚ ਪਏ ਦੀਆ ਓਵਰ ਬ੍ਰਿਜ ਦੀਆ ਸਟਰੀਟ ਲਾਇਟਾ ਲੋਕਾ ਚ ਰੋਸ*

0
153

ਬੁਢਲਾਡਾ 3 ਸਤੰਬਰ (ਸਾਰਾ ਯਹਾਂ/ਅਮਨ ਮਹਿਤਾ ):ਸਥਾਨਕ ਸ਼ਹਿਰ ਅੰਦਰ 20 ਕਰੋੜ Wਪਏ ਦੀ ਲਾਗਤ ਨਾਲ ਬਣੇ ਰੇਲਵੇ ਓਵਰ ਬ੍ਰਿਜ ਤੇ ਲੱਗੀਆ ਲੱਖਾ Wਪਏ ਦੀਆ ਫਲੱਡ ਸਟਰੀਟ ਲਾਇਟਾ ਨੂੰ ਅੱਜ 6—7 ਸਾਲ ਬੀਤ ਜਾਣ ਦੇ ਬਾਵਜੁਦ ਵੀ ਰੋਸ਼ਨੀ ਨਾ ਨਸੀਬ ਹੋਣ ਕਾਰਨ ਸ਼ਹਿਰ ਵਾਸੀਆ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਓਵਰ ਬ੍ਰਿਜ ਦੀ ਸਾਭ ਸੰਭਾਲ ਸੜਕ ਲੋਕ ਨਿਰਮਾਣ ਵਿਭਾਗ ਦੀ ਹੋਣ ਤੋ ਬਾਅਦ ਨਗਰ ਕੋਸਲ ਵੱਲੋ ਸਾਭ ਸੰਭਾਲ ਨਾ ਕਰਨ ਦਾ ਵਿਭਾਗੀ ਪੱਲਾ ਝਾੜਦਿਆ ਨਿਰਮਾਣ ਵਿਭਾਗ ਨੂੰ ਹੀ ਜਿਮੇਵਾਰ ਠਹਿਰਾ ਰਿਹਾ ਹੈ।ਜਿਸ ਕਾਰਨ ਇਸ ਦੇ ਆਸ ਪਾਸ ਰਹਿਣ ਵਾਲੇ ਲੋਕ ਅਤੇ ਰਾਹਗੀਰਾ ਨੂੰ ਸੁੰਨਸਾਨ ਹਨੇਰੇ ਵਿਚੋ ਗੁਜਰਨਾ ਅਤੇ ਬਸਰਨਾ ਸਹਿਮ ਬਣਿਆ ਹੋਇਆ ਹੈ।
ਕਿ ਕਹਿਣਾ ਹੈ ਸੜਕ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆ ਦਾ: ਐਕਸੀਅਨ ਇੰਦਰਜੀਤ ਸਿੰਘ ਨਾਲ ਗੱਲਬਾਤ ਕਰਨ ਤੇ ਉਨਾ ਦੱਸਿਆ ਕਿ ਬੁਢਲਾਡਾ ਦੇ ਰੇਲਵੇ ਓਵਰ ਬ੍ਰਿਜ ਤੇ ਲੱਗਣ ਵਾਲੀਆ ਲਾਇਟਾ ਦਾ ਐਸਟੀਮੈਟ ਬਣਾਕੇ ਉਚ ਅਧਿਕਾਰੀਆ ਨੁੰ ਭੇਜਿਆ ਗਿਆ ਹੈ,ਜੋ ਇੱਕ ਮਹੀਨੇ ਦੇ ਅੰਦਰ ਮੁਕੰਮਲ ਹੋਣ ਦੀ ਪੁਰੀ ਸੰਭਾਵਨਾ ਹੈ।ਉਨਾ ਕਿਹਾ ਕਿ ਇੰਨਾ ਲਾਇਟਾ ਦੇ ਲੱਗਣ ਤੋ ਪਹਿਲਾ ਸਬੰਧਤ ਨਗਰ ਕੋਸਲ ਅਧੀਨ ਬਿਜਲੀ ਵਿਭਾਗ ਤੋ ਇੱਕ ਮੀਟਰ ਲਗਵਾਇਆ ਜਾਵੇਗਾ ਜਿਸ ਦੀ ਦੇਖ ਰੇਖ ਨਗਰ ਕੋਸਲ ਕਰੇਗੀ।ਉਨਾ ਕਿਹਾ ਕਿ ਵਿਭਾਗ ਵੱਲੋ ਇਸ ਪ੍ਰਤੀ ਕੋਸ਼ਿਸ਼ ਅਤੇ ਯਤਨ ਜਾਰੀ ਹਨ।
ਕਿ ਕਹਿਣਾ ਹੈ ਨਗਰ ਕੋਸਲ ਦੇ ਕੋਸਲ ਪ੍ਰਧਾਨ ਦਾ: ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਕਿਹਾ ਕਿ ਬੰਦ ਪਈਆ ਸਟਰੀਟ ਲਾਇਟਾ ਸਬੰਧੀ ਸਬੰਧਤ ਵਿਭਾਗ ਅਤੇ ਐਸ ਡੀ ਐਮ ਨੂੰ ਪੱਤਰ ਲਿਖਕੇ ਚਾਲੁ ਕਰਨ ਦੀ ਮੰਗ ਕੀਤੀ ਗਈ ਸੀ ਪ੍ਰੰਤੁ ਇਸ ਪਾਸੇ ਵੱਲ ਕੋਈ ਧਿਆਨ ਨਹੀ ਦਿਤਾ ਜਾ ਰਿਹਾ ਹੈ।
ਕਿ ਕਹਿਣਾ ਹੈ ਨਗਰ ਸੁਧਾਰ ਸਭਾ ਦਾ: ਇਸ ਸਬੰਧੀ ਆਪਣਾ ਪ੍ਰਤੀਕਰਮ ਦਿੰਦਿਆ ਸਭਾ ਦੇ ਆਗੁ ਐਡਵੋਕੇਟ ਸ਼ੁਸ਼ੀਲ ਕੁਮਾਰ ਬਾਸਲ, ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਇਹ ਸਟਰੀਟ ਲਾਇਟਾ ਕੋਸਲ ਅਤੇ ਸੜਕ ਲੋਕ ਨਿਰਮਾਣ ਵਿਭਾਗ ਦੇ ਪੱਤਰ ਵਿਵਾਹਰ ਚ ਗੁੱਲ ਪਈਆ ਹਨ।ਉਨਾ ਡਿਪਟੀ ਕਮਿਸ਼ਨਰ ਮਾਨਸਾ ਤੋ ਮੰਗ ਕੀਤੀ ਕਿ ਬੰਦ ਪਈਆ ਸਟਰੀਟ ਲਾਇਟਾ ਨੂੰ ਚਾਲੂ ਕਰਵਾ ਕੇ ਸ਼ਹਿਰੀਆ ਅਤੇ ਓਵਰ ਬ੍ਰਿਜ ਉਪਰੋ ਲੰਘਦੇ ਰਾਹਗੀਰਾ ਨੂੰ ਰਾਹਤ ਦਿਤੀ ਜਾਵੇ।

ਫੋਟੋ ਕੈਪਸ਼ਨ — ਓਵਰ ਬ੍ਰਿਜ ਤੇ ਲੱਗੀਆ ਫਲੱਡ ਸਟਰੀਟ ਲਾਇਟਾ ਦਾ ਦ੍ਰਿਸ਼ — ਤਸਵੀਰ ਅਜੀਤ

NO COMMENTS