*ਲੋਕਾ ਨੂੰ ਕਰੋਨਾ ਵੈਕਸਿਨ ਬਾਰੇ ਸਹੀ ਜਾਣਕਾਰੀ ਦੇਣਾ ਸਮੇਂ ਦੀ ਮੁੱਖ ਲੋੜ- ਡਾਕਟਰ ਜਨਕ ਰਾਜ ਸਿੰਗਲਾ*

0
37

ਮਾਨਸਾ 08 ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ)  ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ, ਮਾਨਸਾ ਸਾਈਕਲ ਗਰੁੱਪ ਦੇ ਸਹਿਯੋਗ ਨਾਲ
ਲੋਕਾ ਨੂੰ ਕਰੋਨਾ ਵੈਕਸੀਨ ਲਗਵਾਉਣ ਬਾਰੇ ਪ੍ਰੇਰਿਤ ਕਰਨ ਲਈ, ਕਿਸੇ ਕਿਸਮ ਦਾ ਡਰ, ਭੈਅ, ਵਹਿਮ ਆਦਿ ਖਤਮ ਕਰਨ ਲਈ ਬਹੁਤ ਸ਼ਿਦਿਤ
ਨਾਲ ਲੱਗੇ ਹੋਏ ਹਨ।
ਪਿਛਲੇ ਦਿਨੀਂ ਜਿਲ੍ਹਾ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਬਾਲਾ ਜੀ ਮੰਦਿਰ, ਪੱਤਰਕਾਰ ਸੱਤਾ ਜੀ ਦੀ ਮਾਤਾ ਜੀ ਦੀ ਅੰਤਿਮ ਅਰਦਾਸ
ਸਮੇ, ਬਾਲ ਭਵਨ, ਸੈਂਟਰਲ ਪਾਰਕ, ਪਿੰਡ ਅਕਲੀਆ ਵਿਖੇ ਜੀਤ ਸਿੰਘ ਦੇ ਘਰ ਅਖੰਡ ਪਾਠ ਦੇ ਭੋਗ ਸਮੇਂ, ਜੈ ਮਾਂ ਮੰਦਿਰ ਮਾਨਸਾ, ਕਪੜਾ
ਮਾਰਕਿਟ ਆਦਿ ਥਾਵਾਂ ਤੇ ਇਕੱਠਾ ਨੂੰ ਸੰਬੋਧਨ ਕਰਦਿਆਂ ਟੀਕਾਕਰਨ ਦੀ ਲੋੜ ਅਤੇ ਫਾਇਦੇ ਬਾਰੇ ਵਿਸਥਾਰ ਨਾਲ ਦੱਸਿਆ,

ਪੋਲੀਓ ਵਾਇਰਸ
ਦੀ ਉਦਾਹਰਣ ਦੇਕੇ ਕਰੋਨਾ ਵਾਇਰਸ ਦੇ ਖਾਤਮੇ ਲਈ ਹਾਜ਼ਰੀਨ ਨੂੰ ਪ੍ਰੇਰਿਆ, ਹਰ ਜਗ੍ਹਾ ਤੇ ਹਾਜਰ ਲੋਕਾ ਨੇ ਇਸ ਮੁਹਿੰਮ ਵਿਚ ਵਧ ਚੜ੍ਹ ਕੇ
ਹਿੱਸਾ ਪਾਉਣ ਦਾ ਵਿਸ਼ਵਾਸ਼ ਦਵਾਇਆ। ਇਹਨਾਂ ਸਭਾਵਾਂ ਵਿਚ ਡਾਕਟਰ ਸ਼ੇਰਜੰਗ ਸਿੰਘ ਸਿੱਧੂ, ਡਾਕਟਰ ਸੁਖਦੇਵ ਡੂਮੇਲੀ, ਡਾਕਟਰ ਵਰੂਣ
ਮਿੱਤਲ, ਡਾਕਟਰ ਸੁਨੀਤ ਜਿੰਦਲ, ਡਾਕਟਰ ਤਰਲੋਕ ਸਿੰਘ, ਡਾਕਟਰ ਪਵਨ ਬਾਂਸਲ, ਡਾਕਟਰ ਅਸ਼ੋਕ ਕਾਂਸਲ, ਡਾਕਟਰ ਪ੍ਰਦੀਪ ਬਾਂਸਲ,
ਸੰਜੀਵ ਪਿੰਕਾ, ਸੁਰਿੰਦਰ ਬਾਂਸਲ, ਰਮਨ ਗੁਪਤਾ, ਨਰਿੰਦਰ ਗੁਪਤਾ ਆਦਿ ਨੇ ਆਪਣੀ ਸ਼ਮੂਲੀਅਤ ਕੀਤੀ।
ਆਉਂਦੇ ਦਿਨਾਂ ਵਿਚ ਵੀ ਹਰਡ ਇਮੂਓਂਨਟੀ ਦਾ ਟੀਚਾ ਪ੍ਰਾਪਤ ਕਰਨ ਲਈ ਅਤੇ ਲੋਕਾ ਦਾ ਸਹਿਯੋਗ ਲੈਣ ਲਈ IMA ਅਤੇ ਮਾਨਸਾ ਸਾਈਕਲ
ਗਰੁੱਪ ਯਤਨਸ਼ੀਲ ਰਹਿਣਗੇ।


ਇਸ ਮੌਕੇ ਡਾਕਟਰ ਸ਼ੇਰ ਜੰਗ ਸਿੰਘ ਸਿੱਧੂ ਸਕੱਤਰ IMA ਵਲੋਂ ਵੱਖ- ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਲੀਡਰਾਂ ਨੂੰ ਅੱਗੇ
ਆ ਕਿ ਕਰੋਨਾ ਵੈਕਸਿਨ ਲਈ ਮਦਦ ਕਰਨ ਲਈ ਅਪੀਲ ਕੀਤੀ ਗਈ।
ਸੈਂਟਰਲ ਪਾਰਕ ਵਿਖੇ ਸਮਾਜ ਸੇਵੀ ਅਸ਼ੋਕ ਸਪੋਲੀਆ ਵੱਲੋਂ ਡੇਂਗੂ ਦੀ ਰੋਕਥਾਮ ਲਈ ਵੀ ਸਮਾ ਰਹਿੰਦੇ ਫੌਗਿੰਗ ਦਾ ਪ੍ਰਬੰਧ ਕਰਨ ਲਈ ਪ੍ਰਸ਼ਾਸ਼ਨ
ਨੂੰ ਬੇਨਤੀ ਕੀਤੀ ਗਈ।

NO COMMENTS