*ਲੋਕਾਂ ਨੇ ਫਤਵਾ ਦੇ ਦਿੱਤਾ ਹੈ ਐਲਾਨ 10 ਤਰੀਕ ਨੂੰ ਹੋ ਜਾਵੇਗਾ ਭਗਵੰਤ ਮਾਨ*

0
32

ਮਾਨਸਾ 8 ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆ ਰਹੇ ਹਨ ।ਜਿਸ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਡੇ ਨੇਤਾ ਪੰਜਾਬ ਦੇ ਸਟਰੌਂਗ ਰੂਮਾਂ ਵਿੱਚ ਰੱਖੀਆਂ ਮਸ਼ੀਨਾਂ ਦੀ ਚੈਕਿੰਗ ਲਈ ਵੱਖ ਵੱਖ ਜ਼ਿਲ੍ਹਿਆਂ ਵਿਚ ਪਹੁੰਚ ਰਹੇ ਹਨ ।ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਮਾਨਸਾ ਪਹੁੰਚੇ ਅਤੇ ਉਨ੍ਹਾਂ  ਨੇ ਨਹਿਰੂ ਕਾਲਜ ਵਿੱਚ ਰੱਖੀਆਂ ਮਸ਼ੀਨਾਂ ਵਾਲੇ ਸਟਰਾਂਗ ਰੂਮਾਂ ਦੀ ਚੈਕਿੰਗ ਕੀਤੀ ਅਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ  ਕਿਹਾ ਕਿ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਦੇ ਦਿੱਤਾ ਹੈ ਵੱਖ ਵੱਖ ਟੀਵੀ ਚੈਨਲਾਂ ਵੱਲੋਂ ਆਪ ਨੂੰ ਸੌ ਦੇ ਕਰੀਬ ਸੀਟਾਂ ਦਿੱਤੀਆਂ ਜਾ ਰਹੀਆਂ ਹਨ। ਜੋ ਕਿ 10 ਮਾਰਚ ਨੂੰ ਸੱਚ  ਸਾਬਤ ਹੋਵੇਗਾ ਉਨ੍ਹਾਂ ਕਿਹਾ ਕਿ ਆਪ ਪੰਜਾਬ ਵਿੱਚ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਰਹੀ ਹੈ। ਅਤੇ ਇਹ ਜਿੱਤ ਇਤਿਹਾਸਕ ਹੋਵੇਗੀ ਪੰਜਾਬ ਵਾਸੀਆਂ ਨੂੰ ਆਪ ਦੀ ਸਰਕਾਰ ਦੇ ਕੀਤੇ  ਕੰਮਾਂ ਦਾ ਪਤਾ ਪਹਿਲੇ ਛੇ ਮਹੀਨੇ ਵਿੱਚ ਹੀ ਲੱਗ ਜਾਵੇਗਾ ।ਕਿਉਂਕਿ ਪਾਰਟੀ ਵੱਲੋਂ ਜੋ ਵੀ ਪੰਜਾਬ ਵਾਸੀਆਂ ਨਾਲ ਵਾਅਦੇ ਕੀਤੇ ਗਏ ਹਨ ਉਨ੍ਹਾਂ ਉਪਰ ਖਰਾ ਉਤਰਿਆ ਜਾਵੇਗਾ। ਅਤੇ ਹਰ ਵਰਗ ਲਈ ਜੋ ਵਾਅਦੇ ਕੀਤੇ  ਗਏ ਹਨ ਉਹ ਵਾਅਦੇ ਪੂਰੀ ਤਰ੍ਹਾਂ ਪੂਰੇ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀ ਲੁੱਟ ਖਸੁੱਟ ਬੰਦ ਕੀਤੀ ਜਾਵੇਗੀ। ਅਤੇ ਪੰਜਾਬ ਇੱਕ ਨਵਾਂ ਪੰਜਾਬ ਬਣਾਇਆ ਜਾਵੇਗਾ । ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਮਾਨਸਾ ਤੋਂ ਉਮੀਦਵਾਰ ਡਾ ਵਿਜੇ ਸਿੰਗਲਾ ਹਲਕਾ ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧ ਰਾਮ ਅਤੇ ਹਲਕਾ ਸਰਦੂਲਗੜ੍ਹ ਤੋਂ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਵੀ ਹਾਜ਼ਰ ਸਨ।  

NO COMMENTS