*ਲੋਕਾਂ ਨੂੰ ਸਿਰਫ਼ ਲਾਰੇ ਤੇ ਲਾਰੇ ਸ਼ਹਿਰ ਅੰਦਰ ਸੀਵਰੇਜ਼ ਦੀ ਸਫਾਈ ਲਈ 121.67 ਲੱਖ ਕਿੱਧਰ ਗਏ*

0
109

ਮਾਨਸਾ, 20 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਦਿਵਾਲੀ ਦੇ ਦਿਨ ਤੋਂ ਸੀਵਰੇਜ ਮਾੜੇ ਪ੍ਰਬੰਧਾਂ ਦੇ ਖਿਲਾਫ਼ ਲਗਤਾਰ ਧਰਨਾ ਜਾਰੀ ਹੈ ਪ੍ਰੰਤੂ ਨਾ ਤਾਂ ਸਰਕਾਰ ਅਤੇ ਨਾ ਹੀ ਕੋਈ ਸਰਕਾਰ ਦੇ ਕਿਸੇ ਨਮਾਇਦੇ ਨੇ ਸਾਡੀ ਗੱਲ੍ਹ ਸੁਣੀ ਇਹ ਕਹਿੰਦੇ ਹੋਏ
ਰਾਮਪਾਲ ਐਮ ਸੀ (ਵਾਇਸ ਪ੍ਰਧਾਨ ਨਗਰ ਕੌਂਸਲ) ਮਾਨਸਾ ਨੇ ਸਰਕਾਰ ਦੇ ਮਾੜੇ ਸਿਸਟਮ ਖਿਲਾਫ ਕਿਹਾ ਕਿ ਨਗਰ ਕੌਂਸਲ ਮਾਨਸਾ ਵੱਲੋਂ ਸ਼ਹਿਰ ਵਿੱਚ ਹੋਣ ਵਾਲੇ ਕੰਮਾਂ ਨੂੰ ਲੈ ਕੇ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਸਥਾਨਕ ਸੰਤ ਹਰਚੰਦ ਸਿੰਘ ਲੌਂਗੋਵਾਲ ਲਾਇਬ੍ਰੇਰੀ ਵਿਖੇ ਮੀਟਿੰਗ ਕੀਤੀ ਸੀ। ਜਿਸ ਵਿੱਚ
ਹਲਕਾ ਵਿਧਾਇਕ ਨੇ ਕਿਹਾ ਸੀ ਕਿ ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਨੂੰ ਦੇਖਦੇ ਹੋਏ 121.67 ਲੱਖ ਦੀ ਲਾਗਤ ਨਾਲ ਸੁਪਰ ਸ਼ਕਰ ਮਸ਼ੀਨ ਨਾਲ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਬੰਦ ਪਏ ਸੀਵਰੇਜ਼ ਨੂੰ ਇਸ ਮਸ਼ੀਨ ਦੀ ਮਦਦ ਨਾਲ ਖੋਲਿ੍ਹਆ ਜਾਵੇਗਾ ਅਤੇ ਵੱਖ ਵੱਖ ਥਾਵਾਂ ’ਤੇ ਰੀਚਾਰਜ ਵੈੱਲ ਬਣਾਉਣ ’ਤੇ ਵਿਚਾਰ ਚਰਚਾ ਵੀ ਕੀਤੀ ਸੀ, ਪਰ ਉਸਦੇ ਉਲਟ ਸੀਵਰੇਜ ਦੇ ਗੰਦੇ ਪਾਣੀ ਨੇ ਮਾਨਸਾ ਵਾਸੀਆਂ ਨੂੰ ਪ੍ਰੇਸਾ਼ਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਪਾਲ ਗੋਗਾ ਐਮ ਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਦੀ ਪਾਰਟੀ ਚਾਰੇ ਪਾਸਿਆਂ ਤੋਂ ਫੇਲ ਸਾਬਿਤ ਹੋ ਰਹੀ ਹੈ।
ਇਸ ਮੌਕੇ ਤੇ ਅਜੀਤ ਸਿੰਘ ਸਰਪੰਚ, ਹੰਸਾ ਸਿੰਘ, ਪ੍ਰਦੀਪ ਮਾਖਾ, ਕ੍ਰਿਸ਼ਨ ਚੌਹਾਨ, ਧੰਨਾ ਮਲ ਗੋਇਲ, ਜਤਿੰਦਰ ਕੁਮਾਰ ਆਗਰਾ, ਗਗਨਦੀਪ ਸਿਰਸੀ ਵਾਲਾ, ਮਨਦੀਪ ਗੋਰਾ, ਬਿੱਟੂ ਭੋਪਾਲ, ਸੀਮਾ ਭਾਰਗਵ, ਮੇਜਰ ਦੂਲੋਵਾਲ ਅਤੇ ਆਤਮਾ ਸਿੰਘ ਪ੍ਰਮਾਰ ਹਾਜਰ ਸਨ

NO COMMENTS