*ਲੋਕਾਂ ਦੇ ਸਹਿਯੋਗ ਸਦਕਾ ਨਸ਼ੇ ਦੇ ਸੋਦਾਗਰਾਂ ਅਤੇ ਸਾਈਬਰ ਕ੍ਰਾਇਮ ਤੇ ਕਸਿਆ ਜਾ ਸਕਦੇ ਸ਼ਿਕੰਜਾ— ਭਾਗੀਰਥ ਸਿੰਘ ਮੀਨਾ*

0
17

ਬੁਢਲਾਡਾ 18 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ) ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ੇ ਦੇ ਸੋਦਾਗਰਾਂ ਅਤੇ ਸਾਈਬਰ ਕ੍ਰਾਇਮ ਰਾਹੀਂ ਹੋ ਰਹੀ ਠੱਗੀ ਤੇ ਸਿਕੰਜਾ ਕਸਿਆ ਜਾ ਸਕਦਾ ਹੈ। ਇਹ ਸ਼ਬਦ ਅੱਜ ਇੱਥੇ ਬੋਹਾ ਦੇ ਇੱਕ ਨਿੱਜੀ ਪੈਲੇਸ ਚ ਐਸ.ਐਸ.ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਵੱਲੋਂ ਪੰਜਾਬ ਪੁਲਿਸ ਅਤੇ ਆਮ ਜਨਤਾ ਵਿੱਚਕਾਰ ਨੇੜਤਾ ਵਧਾਉਣ ਲਈ ਸ਼ੁਰੂ ਕੀਤੀ ਸੰਪਰਕ ਮੁਹਿੰਮ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਆਮ ਜਨਤਾ ਦਾ ਜੇਕਰ ਪੁਲਿਸ ਨੂੰ ਪੂਰਾ ਸਹਿਯੋਗ ਮਿਲਦਾ ਹੈ ਤਾਂ ਕੜੀ ਦਰ ਕੜੀ ਨਸ਼ੇ ਦੇ ਸੋਦਾਗਰਾਂ ਤੱਕ ਪਹੁੰਚਿਆ ਜਾ ਸਕਦਾ ਹੈ ਅਤੇ ਪੰਜਾਬ ਦੀ ਨੌਜਵਾਨੀ ਨੂੰ ਗੁਲਤਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਲੋਕ ਸੁਚੇਤ ਹੋ ਜਾਣ ਅਤੇ ਠੱਗੀ ਲਈ ਆਉਣ ਵਾਲੇ ਫੋਨ, ਕਾਲ ਜਾਂ ਮੈਸੇਜ ਸੰਬੰਧੀ ਕੋਈ ਜੁਆਬ ਨਾ ਦੇਣ ਤਾਂ ਇਨ੍ਹਾਂ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਈਬਰ ਕ੍ਰਾਇਮ ਤੇ ਲੋਕ ਥੋੜੇ ਜਿਹੇ ਲਾਲਚ ਵਿੱਚ ਆ ਕੇ ਆਪਣੇ ਨਿੱਜੀ ਬੈਂਕ ਸੰਬੰਧੀ ਜਾਣਕਾਰੀ ਦੇ ਦਿੰਦੇ ਹਨ ਜਿਸ ਕਾਰਨ ਇਹ ਠੱਗ ਕਿਸਮ ਦੇ ਲੋਕ ਤੁਹਾਡੇ ਮਿਹਨਤ ਦੀ ਕਮਾਈ ਤੇ ਡਾਕਾ ਮਾਰ ਲੈਂਦੇ ਹਨ। ਉਨ੍ਹਾਂ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਕੂਲ ਟਾਇਮ ਤੋਂ ਬਾਅਦ ਆਪਣੇ ਮਾਤਾ ਪਿਤਾ ਨਾਲ ਉਨ੍ਹਾਂ ਦੇ ਕੰਮਕਾਜ ਵਿੱਚ ਹੱਥ ਵਟਾਉਣ ਅਤੇ ਪਿੰਡਾਂ ਅੰਦਰ ਸਥਾਪਿਤ ਕੀਤੇ ਗਏ ਖੇਡ ਮੈਦਾਨ ਅਤੇ ਲਾਇਬ੍ਰੇਰੀਆਂ ਨਾਲ ਜੁੜ ਕੇ ਆਪਣੀ ਸਮਝ ਅਤੇ ਸਮਰਥਾਂ ਵਿੱਚ ਵਾਧਾ ਕਰਨ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਮੋਬਾਇਲ ਵਿੱਚ ਜੁੜ ਕੇ ਰਹਿ ਗਈ ਹੈ ਜਿਸ ਨਾਲ ਬੱਚਿਆਂ ਦਾ ਸ਼ਰੀਰਕ ਵਿਕਾਸ ਰੁੱਕ ਗਿਆ ਹੈ ਸਾਨੂੰ ਆਪਣੇ ਰੁਝੇਵਿਆ ਨੂੰ ਛੱਡ ਖੇਡ ਮੈਦਾਨ ਜਾਂ ਕਸਰਤ ਵੱਲ ਧਿਆਨ ਬਹੁਤ ਜਰੂਰੀ ਹੈ। ਜੇਕਰ ਸਰੀਰ ਹੀ ਸਵਸਥ ਨਹੀਂ ਹੋਵੇਗਾ ਤਾਂ ਤੁਸੀਂ ਕੋਈ ਵੀ ਮੁਕਾਮ ਹਾਸਲ ਕਿਵੇਂ ਕਰੋਗੇ। ਉਨ੍ਹਾਂ ਮੋਹਤਵਰ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਨੌਜਵਾਨੀ ਨੂੰ ਨਾ ਸੰਭਾਲਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਣੇ ਹੱਥ ਧੋ ਬੈਠਾਗੇ। ਇਸ ਮੌਕੇ ਉਨਾਂ ਦੇ ਨਾਲ ਐਸ.ਪੀ. ਮਾਨਸਾ ਗੁਰਸ਼ਰਨ ਸਿੰਘ, ਐਸ.ਐਚ.ਓ. ਬੋਹਾ ਜਗਦੇਵ ਸਿੰਘ ਤੋਂ ਇਲਾਵਾ ਕਮਲਦੀਪ ਸਿੰਘ ਬਾਵਾ, ਉਘੇ ਸਾਹਿਤਕਾਰ ਨਰੰਜਣ ਬੋਹਾ, ਸੁਰਿੰਦਰ ਕੁਮਾਰ ਛਿੰਦਾ, ਟਰੱਕ ਯੂਨੀਅਨ ਪ੍ਰਧਾਨ ਨਾਇਬ ਸਿੰਘ, ਕੁਲਵੰਤ ਸਿੰਘ ਸ਼ੇਰਖਾਂਵਾਲਾ, ਦਰਸ਼ਨ ਘਾਰੂ, ਰਾਜਵਿੰਦਰ ਸਿੰਘ, ਜੱਗਾ ਸਿੰਘ ਐਮ.ਸੀ., ਸਰਪੰਚ ਜਸਵਿੰਦਰ ਸਿੰਘ ਰਿਉਂਦ, ਸਰਪੰਚ ਪ੍ਰਸ਼ੋਤਮ ਸਿੰਘ ਬਰ੍ਹੇ, ਸੁਖਜੀਤ ਸਿੰਘ ਟਾਹਲੀਆਂ, ਕਸ਼ਮੀਰ ਸਿੰਘ ਮੰਦਰਾਂ, ਭੋਲਾ ਸਿੰਘ ਰਾਮ ਪੁਰ ਮੰਡੇਰ, ਅਵਤਾਰ ਸਿੰਘ ਮਘਾਣੀਆਂ, ਗੁਰਜੰਟ ਸਿੰਘ ਬੋਹਾ, ਨੱਥਾ ਸਿੰਘ ਰਿਉਂਦ, ਹੈਰੀ ਗਿੱਲ ਬਰ੍ਹੇ, ਸਤਨਾਮ ਸਿੰਘ ਮਘਾਣੀਆਂ, ਕਰਮਜੀਤ ਸਿੰਘ, ਸੰਤੋਖ ਸਾਗਰ ਤੋਂ ਇਲਾਵਾ ਵੱਡੀ ਗਿਣਤੀ ਚ ਮੋਹਤਵਰ ਵਿਅਕਤੀ ਮੌਜੂਦ ਸਨ। 

NO COMMENTS