*ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਨਿਰਮਲ ਆਉਸੇਪਚਨ*

0
74

ਮਾਨਸਾ, 08 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਰਮਲ ਆਉਸੇਪਚਨ ਦੀ ਪ੍ਰਧਾਨਗੀ ਹੇਠ ਡੀ-ਲੈਕ (ਡਿਸਟ੍ਰਿਕ ਲੈਵਲ ਅਡਵਾਇਜ਼ਰੀ ਕਮੇਟੀ) ਦੀ ਮਹੀਨਾ ਸਤੰਬਰ ਅਤੇ ਅਕਤੂਬਰ 2024 ਦੇ ਕੰਮਾਂ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਡੀ.ਐਸ.ਪੀ. ਸ਼੍ਰੀ ਪ੍ਰਿਤਪਾਲ ਸਿੰਘ ਵੀ ਮੌਜੂਦ ਸਨ।
ਮੀਟਿੰਗ ਦੋਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਾਣ—ਪੀਣ ਵਾਲੀਆਂ ਵਸਤਾਂ ਦੀ ਸਾਫ-ਸਫਾਈ, ਅਦਾਰਿਆਂ ਦੇ ਲਾਇਸੈਂਸ/ਰਜਿਸਟੇ੍ਰਸ਼ਨ ਸਬੰਧੀ ਅਤੇ ਅਦਾਰਿਆਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਮੈਡੀਕਲ ਕਰਵਾਉਣ ਸਬੰਧੀ ਹਦਾਇਤ ਜਾਰੀ ਕੀਤੀ ਗਈ। ਉਨ੍ਹਾਂ ਮੀਟਿੰਗ ਵਿੱਚ ਮੌਜੂਦ ਹੋਟਲ/ਰੈਸਟੋਰੈਟ ਅਤੇ ਕੈਟਰਿੰਗ ਦੇ ਨੁਮਾਇੰਦੀਆਂ ਨੂੰ ਖਾਣੇ ਸਬੰਧੀ ਮਿਆਰੀ ਵਸਤਾਂ ਦੀ ਵਰਤੋਂ ਕਰਨ, ਰਸੋਈ ਵਿੱਚ ਸਾਫ ਸਫਾਈ ਰੱਖਣ ਆਦਿ ਹਦਾਇਤ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਸਾਫ—ਸੁਥਰਾ ਅਤੇ ਸੁੱਧ ਖਾਣਾ ਦੇਣਾ ਯਕੀਨੀ ਬਣਾਇਆ ਜਾਵੇ। ਖਾਣਾ ਬਣਾਉਣ ਵਾਲੀ ਜਗ੍ਹਾ ਨੂੰ ਤਮਾਕੂ ਰਹਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਡੈਜੀਗਨੇਟਿਡ ਅਫਸਰ-ਕਮ-ਜ਼ਿਲ੍ਹਾ ਸਿਹਤ ਅਫਸਰ ਮਾਨਸਾ ਡਾ. ਰਣਜੀਤ ਸਿੰਘ ਰਾਏ  ਨੇ ਕਿਹਾ ਕਿ ਟੀਮ ਵੱਲੋਂ ਖਾਣ-ਪੀਣ ਦਾ ਕੰਮ ਕਰਨ ਵਾਲੇ ਅਦਾਰਿਆਂ ਦੇ ਜਾਗਰੂਕਤਾ ਕੈਂਪ ਲਗਾਕੇ ਉਹਨਾਂ ਨੂੰ ਲਾਇਸੈਂਸ/ਰਜਿਸਟੇ੍ਰਸ਼ਨ ਸਬੰਧੀ, ਸਾਫ—ਸਫਾਈ ਸਬੰਧੀ, ਮੁਲਾਜਮਾਂ ਦੇ ਮੈਡੀਕਲ ਕਰਵਾਉਣ ਸਬੰਧੀ, ਵਾਲਾਂ ਨੂੰ ਟੋਪੀ ਨਾਲ ਚੰਗੀ ਤਰ੍ਹਾ ਢੱਕ ਕੇ ਰੱਖਣ, ਕੰਨਾਂ ਵਿੱਚ ਵਾਲੀਆਂ ਜਾ ਹਾਰ ਨਾ ਪਾਉਣ, ਸਾਫ—ਸੁਥਰੇ ਕੱਪੜੇ ਪਾਉਣ, ਘੜੀ ਜਾਂ ਮੁੰਦਰੀ ਨਾ ਪਾਉਣ, ਨਹੁੰ ਛੋਟੇ ਅਤੇ ਸਾਫ ਰੱਖਣ, ਫਟੇ ਹੋਏ ਕੱਪੜੇ ਨਾ ਪਾਉਣ, ਸੁਰੱਖਿਅਤ ਜੁੱਤੇ ਪਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੇ ਘਰ ਬੈਠੇ ਹੀ ਆਨਲਾਈਨ FOSCOS.FSSAI.GOV.IN  ’ਤੇ ਲਾਇਸੈੈਂਸ/ਰਜਿਸਟ੍ਰੇਸ਼ਨ ਲਈ ਅਪਲਾਈ ਕਰ ਸਕਦੇ ਹਨ।
ਫੂਡ ਸੇਫਟੀ ਅਫ਼ਸਰ ਮਾਨਸਾ ਸ਼੍ਰੀ ਅਮਰਿੰਦਰਪਾਲ ਸਿੰਘ ਫੂਡ ਸੇਫਟੀ ਅਫਸਰ ਮਾਨਸਾ ਵੱਲੋਂ ਮੀਟਿੰਗ ਵਿੱਚ ਹਾਜਰ ਹੋਟਲ/ਰੈਸਟੋਰੈਟ ਅਤੇ ਕੈਟਰਿੰਗ ਦੇ ਨੁਮਾਇੰਦੀਆਂ ਨੂੰ ਕਿਹਾ ਕਿ ਹਾਈਰਿਸਕ ਆਡਿਟ ਆਉਣ ਵਾਲੇ ਸਮੇਂ ਦੌਰਾਨ ਤੀਸਰੀ ਧਿਰ ਵੱਲੋ ਕੀਤਾ ਜਾਵੇਗਾ ਅਤੇ ਨਾਲ ਹੀ ਫੋਸਟੈਕ ਟਰੇਨਿੰਗ ਦਿੱਤੀ ਜਾਵੇਗੀ।  

NO COMMENTS