*ਲੋਕਾਂ ਦਾ ਸੁੱਖ ਚੈਨ ਚੜ੍ਹ ਰਿਹਾ ਹੈ ‘ਭ੍ਰਿਸ਼ਟਾਚਾਰ ਦੀ ਬਲੀ*

0
25

ਮਾਨਸਾ 14,ਜੁਲਾਈ (ਸਾਰਾ ਯਹਾਂ/ਰੀਤਵਾਲ) ਅੱਜ ਦੇ ਸਮੇਂ ‘ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸਿਖਰਾਂ ਤੇ ਹੈ । ਭ੍ਰਿਸ਼ਟਾਚਾਰ ਦਾ ਅਰਥ ਹੈ
ਨਜਾਇਜ਼ ਢੰਗ ਨਾਲ ਪੈਸੇ ਕਮਾਉਣਾ,ਦ¨ਸਰੇ ਦੀ ਕਮਾਈ ਚੋਂ ਪੈਸੇ ਤਾਕਤ ਦੇ ਜ਼ੋਰ ਤੇ ਲੈਣਾ, ਲੋਕਾਂ ਦਾ ਲਹ¨
ਚ¨ਸਣਾ। ਕੁਝ ਇੱਕ ਨੂੰ ਛੱਡਕੇ,ਹਰ ਕੋਈ ਵਿਕਣ ਵਾਸਤੇ ਤਿਆਰ ਬੈਠਾ ਹੈ। ਲੋਕਾਂ ਦਾ ਸੁੱਖ ਚੈਨ ਭ੍ਰਿਸ਼ਟਾਚਾਰ ਦੀ ਬਲੀ
ਚੜ੍ਹ ਰਿਹਾ ਹੈ। ਇਮਾਨਦਾਰੀ ਨਾਲ ਕੰਮ ਕਰਨ ਜਾਂ ਕਰਵਾਉਣ ਵਾਲੇ ਦਾ ਮਜ਼ਾਕ ਉਡਾਇਆ ਜਾਂਦਾ ਹੈ। ਰਿਸ਼ਵਤ ਲੈਣ
ਵਾਲਾ ਹੱਕ ਨਾਲ ਰਿਸ਼ਵਤ ਮੰਗਦਾ ਹੈ ਤੇ ਦੇਣ ਵਾਲਾ ਮਜ਼ਬ¨ਰੀ ਵੱਸ ਦੇ ਰਿਹਾ ਹੁੰਦਾ ਹੈ ਤੇ ਘਰੋਂ ਉਸਦੇ ਪੈਸੇ
ਲੈਕੇ ਤੁਰਦਾ ਹੈ। ਭ੍ਰਿਸ਼ਟ ਵਿਅਕਤੀਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਤੇ ਰਿਸ਼ਵਤ ਦੇ ਕੇ ਛੁੱਟ ਜਾਂਦੇ ਹਨ। ਅਜਿਹੇ
ਲੋਕਾਂ ਦੀ ਇਨਸਾਨੀਅਤ ਖਤਮ ਹੋ ਗਈ ਹੈ, ਈਮਾਨ ਤੇ ਜ਼ਮੀਰ ਮਰ ਗਈ ਹੈ । ਪੈਸਾ ਬੰਦੇ ਨੂੰ ਗਲਤ ਰਾਹੇ ਇੱਕ ਵਾਰ
ਪਾ ਲਵੇ ਫੇਰ ਉਹ ਲੱਖ ਪਤੀ ਤੇ ਫੇਰ ਕਰੋੜਪਤੀ ਹੋ ਕੇ ਵੀ ਸੰਤੁਸ਼ਟ ਨਹੀਂ ਹੁੰਦਾ। ਉਹ ਬੇਸ਼ਰਮ ਹੋ ਕੇ ਪੈਸੇ
ਮੰਗਣ ਲੱਗ ਜਾਂਦਾ ਹੈ। ਜੇਕਰ ਲੋਕ ਉਸਨੂੰ ਕਮੀਨਾ ਕਹਿਣ ਲੱਗ ਜਾਣ ਤਾਂ ਉਸਨੂੰ ਕੋਈ ਫਰਕ ਨਹੀਂ ਪੈਦਾ। ਅਜਿਹੇ
ਲੋਕਾਂ ਦੇ ਕੋਲ ਪੈਸਾ ਤਾਂ ਹੁੰਦਾ ਹੈ ਪਰ ਜ਼ਮੀਰ ਨਹੀਂ ਹੁੰਦੀ ਤੇ ਜਿਸਦੀ ਜ਼ਮੀਰ ਮਰ ਜਾਵੇ,ਉਹ ਧਰਤੀ ਤੇ ਬੋਝ ਹੈ।

NO COMMENTS