*ਲੈਪਰੋਸਕੋਪਿਕ ਸਰਜਨ ਵਜੋਂ ਸਿਵਲ ਹਸਪਤਾਲ ਮਾਨਸਾ ਵਿੱਚ ਵਧੀਆ ਸੇਵਾਵਾਂ ਨਿਭਾ ਰਹੇ ਡਾਕਟਰ ਅਨੀਸ਼ ਜਿੰਦਲ*

0
114

ਮਾਨਸਾ,11 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):

ਸਿਵਲ ਹਸਪਤਾਲ ਮਾਨਸਾ ਵਿੱਚ ਲੈਪਰੋਸਕੋਪਿਕ ਸਰਜਨ ਵਜੋਂ ਸੇਵਾਵਾਂ ਨਿਭਾ ਰਹੇ ਡਾਕਟਰ ਅਨੀਸ਼ ਜਿੰਦਲ (ਪੀ. ਜੀ. ਆਈ. ਚੰਡੀਗੜ੍ਹ) ਦੁਆਰਾ ਪਿਛਲੇ ਸਾਲ 2022 ਤੋਂ ਲੈਕੇ ਹੁਣ ਤੱਕ 200 ਤੋਂ ਵੱਧ ਮਰੀਜ ਦੂਰਬੀਨ ਰਾਹੀਂ ਆਪਣੇ ਪਿੱਤੇ ਦੀ ਪੱਥਰੀ ਦਾ  ਸਫਲ ਓਪਰੇਸ਼ਨ ਕਰਵਾ ਚੁੱਕੇ ਹਨ |

ਡਾਕਟਰ ਅਨੀਸ਼   ਜਿੰਦਲ ਜੀ ਨਾਲ ਗੱਲ-ਬਾਤ ਕਰਦੇ ਓਹਨਾ ਦੱਸਿਆ ਕਿ ਓਨਾ ਤੋਂ ਪਹਿਲਾ ਸਿਵਲ ਹਸਪਤਾਲ ਮਾਨਸਾ ਵਿੱਚ ਇਹ ਸੁਵਿਧਾ ਉਪਲਭਧ ਨਹੀਂ ਸੀ ਪਰ ਹੁਣ ਓਨਾ ਦੇ  ਆਉਣ ਨਾਲ ਲੋਕਾਂ  ਲਈ ਇਹ ਸੁਵਿਧਾ ਆਰਥਿਕ ਤੌਰ ਦੀ ਗਲ ਕਰੀਏ ਤਾਂ ਵਰਦਾਨ ਸਾਬਿਤ ਹੋ ਰਹੀ ਹੈ | ਇਸ ਦੇ ਨਾਲ ਹੀ ਉਨ੍ਹਾਂ ਦਸਿਆ ਕੇ ਦੂਰਬੀਨ ਰਹੀ ਪਿੱਤੇ, ਅਪੇਂਡਿਕ੍ਸ ਅਤੇ ਹਰਨੀਆ ਦੇ ਓਪਰੇਸ਼ਨ ਦੀ ਸੁਵਿਧਾ ਦਾ ਲਗਾਤਾਰ ਲੋਕਾਂ ਨੂੰ ਲਾਭ ਮਿਲ ਰਿਹਾ ਹੈ|

NO COMMENTS