*ਲੈਕਚਰਾਰ ਭਰਤੀ ਵਿਚ ਅਰਥ ਸ਼ਾਸਤਰ ਦੇ ਬੱਚਿਆਂ ਨਾਲ ਪੰਜਾਬ ਸਰਕਾਰ ਵੱਲੋਂ ਵਿਤਕਰਾ*

0
23

ਮਾਨਸਾ 22ਅਪਰੈਲ (ਸਾਰਾ ਯਹਾਂ/ਬੀਰਬਾਲ ਧਾਲੀਵਾਲ) : ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ  ਲੈਕਚਰਾਰ ਦੀਆਂ  ਅਸਾਮੀਆਂ ਲਈ ਵਿਗਿਆਪਨ ਜਾਰੀ ਕੀਤਾ ਹੈ ਜਿਸ ਦੇ ਤਹਿਤ ਲੈਕਚਰਾਰ ਅਰਥਸ਼ਾਸਤਰ ਦੀਆਂ 31 ਬੈਕਲ਼ੋਗ ਅਤੇ 18 ਨਵੀਆਂ  ਅਸਾਮੀਆਂ ਲਈ  ਅਰਜੀਆਂ ਦੀ ਮੰਗ ਕੀਤੀ ਗਈ ਹੈ ਜਿਸ ਦੇ ਤਹਿਤ ਸਮਾਜਿਕ  ਸਿੱਖਿਆ ਦੀਆਂ ਵਿਸ਼ਿਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਲੈਕਚਰਾਰ ਲਈ ਅਰਥਸਸਤਰ ਜੋਂ ਕਿ ਸਮਾਜਿਕ ਸਿੱਖਿਆ ਦਾ ਹੀ ਅੰਗ ਹੈ ਉਸਦੇ ਲਈ ਟੀਚੰਗ ਆਫ  ਇਕਨੋਮਿਕਸ ਦੀ ਮੰਗ ਕੀਤੀ ਜਾ ਰਹੀ ਜਦੋ ਕਿ ਇਕਨੋਮਿਕਸ ਸਮਾਜਿਕ ਸਿੱਖਿਆ ਦਾ ਹੀ ਅੰਗ ਹੈ ਦੂਸਰੇ ਪਾਸੇ ਏਸੇ ਹੀ ਭਰਤੀ ਦੇ ਤਹਿਤ ਲੈਕਚਰਾਰ ਸੋਸਿਓਲੋਜੀ ਅਤੇ ਜੋਗਰਫੀ ਲਈ  ਟੀਚਿੰਗ ਆਫ ਸੋਸ਼ਲ ਸਾਇੰਸ ਨੂੰ ਵਿਚਾਰਿਆ ਜਾ ਰਿਹਾ ਹੈ ਇਸੇ ਭਰਤੀ ਪ੍ਰਕ੍ਰਿਆ ਦੇ ਤਹਿਤ ਲੈਕਚਰਾਰ ਸਾਇੰਸ ਦੇ ਵਿਸੇ  , ਬਾਇਓਲੋਜੀ , ਕੇਮਸਟਰੀ , physics , ਲਈ ਇਹਨਾਂ ਨੂੰ ਸਾਇੰਸ ਦੇ ਅੰਗ ਮੰਨਿਆ ਜਾ ਰਿਹਾ ਹੈ 2018 ਦੇ ਅਨੁਸਾਰ ਸਿਰਫ ਸਮਾਜਿਕ ਸਿੱਖਿਆ ਦੇ ਸਬਜੈਕਟ ਰਾਜਨੀਤੀ ਸ਼ਾਸਤਰ ,ਅਤੇ ਹਿਸਟਰੀ , ਅਰਥ਼ਾਸਤਰ ਨੂੰ  ਸਮਾਜਿਕ ਸਿੱਖਿਆ ਦਾ ਅੰਗ ਨਹੀਂ ਮੰਨਿਆ ਜਾ ਰਿਹਾ ਇਹਨਾਂ ਲਈ ਅਲੱਗ ਅਲੱਗ ਟੀਚੰਗ ਵਿਸੇ ਮੰਗ ਜਾ ਰਹੇ ਹਨ ਇੱਕੋ ਭਰਤੀ ਤਹਿਤ ਦੋਹਰਾ ਮਾਪਦੰਡ ਕਿਉ ਲਗਇਆ ਜਾ ਰਿਹਾ ਸਾਇੰਸ ਦੇ ਸਾਰੇ ਸਬਜੈਕਟ ਨੂੰ ਸਾਇੰਸ ਨੂੰ ਵਿੱਚ ਵਿਚਾਰਿਆ ਜਾ ਰਿਹਾ ਹੈ ਅਤੇ ਸਮਾਜਿਕ ਦੇ ਬੱਚਿਆਂ ਨਾਲ ਸਰਸ਼ਾਰ ਧੱਕਾ ਕਿਉ ਇੱਕੋ ਹੀ ਭਰਤੀ ਲਈ ਅਲੱਗ ਅਲੱਗ ਅਪਲਾਈ ਕਰਾਇਆ ਜਾ ਰਿਹਾ ਨਵੀਆਂ ਲਈ ਅਲੱਗ ਤੇ ਬਾਕਲੋਗ ਲਈ ਅਲੱਗ ਇਸ ਨਵੇਂ ਮਾਪਦੰਡ ਦੇ ਤਹਿਤ ਦੋਹਰੇ ਮਾਪਦੰਡ ਰੱਖਿਆ ਗਿਆ ਹੈ ਜਦੋਂ ਕਿ  ਸਮਾਜਿਕ ਸਿੱਖਿਆ ਦੇ ਮਾਸਟਰ ਲਈ ਟੀਚੰਗ ਆਫ ਸੋਸ਼ਲ ਸਟੱਡੀਜ਼ ਵਿੱਚ ਸਭ ਕੁਝ ਹੀ ਆ ਜਾਂਦਾ ਹੈ ਇਸ ਨਾਲ ਕਾਫ਼ੀ ਬੱਚੇ ਨਿਰਾਸ਼ਾ ਦੇ ਆਲਮ ਵਿੱਚ ਹਨ ਇਸ ਲਈ ਸਮਾਜਿਕ ਸਿੱਖਿਆ ਦੇ ਸਾਰੇ ਹੀ ਵਿਸੇ ਜਿਹੜੇ ਸਮਾਜਿਕ ਦਾ ਅੰਗ ਹਨ ਓਹਨਾਂ ਸਾਰਿਆਂ ਨੂੰ ਉਸਦਾ ਅੰਗ ਮੰਨਿਆ ਜਾਵੇ।

NO COMMENTS