ਲੁੱਟ ਖੋਹ ਦਾ ਸ਼ਿਕਾਰ ਹੋਏ ਡੇਰਾ ਮੁਖੀ ਸਾਧੂਆਂ ਵੱਲੋਂ ਐੱਸਐੱਸਪੀ ਮਾਨਸਾ ਨੂੰ ਮਿਲ ਕੇ ਇਨਸਾਫ ਦੀ ਮੰਗ ਕੀਤੀ

0
172

ਮਾਨਸਾ27 ,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ) : ਪਿਛਲੇ ਮਹੀਨਿਆਂ ਦੌਰਾਨ ਮਾਨਸਾ ਜ਼ਿਲ੍ਹੇ ਦੇ ਕੁਝ ਡੇਰਾ ਮੁਖੀਆਂ ਨੂੰ ਰਾਤ ਸਮੇਂ ਲੁਟੇਰਿਆਂ ਵਲੋਂ ਲੁੱਟ ਖੋਹ ਕੀਤੀ ਸੀ।  ਐੱਸਐੱਸਪੀ ਮਾਨਸਾ ਨੂੰ ਮਿਲੇ ਅਤੇ ਇਨਸਾਫ਼ ਦੀ ਮੰਗ ਕੀਤੀ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੇਰਾ ਬਾਬਾ ਅਲਖ ਰਾਮ ਪਿੰਡ ਬੀਰੋਕੇ ਕਲਾਂ ਜ਼ਿਲ੍ਹਾ ਮਾਨਸਾ ਦੇ ਸੰਤ ਬਾਲਕ ਰਾਮ ਚੇਲਾ ਸ੍ਰੀ ਸੱਚ ਦਾ ਨੰਦ ਡੇਰਾ ਬਾਬਾ ਅਲਖ ਰਾਮ ਪਿੰਡ ਬੀਰੋਕੇ ਕਲਾਂ ।ਤਹਿਸੀਲ ਬੁਢਲਾਡਾ ਨੇ ਦੱਸਿਆ ਕਿ ਮਿਤੀ 23 ਮਾਰਚ ਦੀ ਰਾਤ ਨੂੰ ਲੁਟੇਰੇ  ਉਨ੍ਹਾਂ ਦੇ ਡੇਰੇ ਵਿੱਚ ਦਾਖ਼ਲ ਹੋ ਕੇ ਢਾਈ ਲੱਖ ਰੁਪਏ ਦੀ ਨਗਦੀ ਬਾਰਾਂ ਬੋਰ ਦੀ ਬੰਦੂਕ 22 ਕਾਰਤੂਸ ਸੋਨੇ ਚਾਂਦੀ ਦੇ ਗਹਿਣੇ ਅਤੇ ਹੋਰ ਜ਼ਰੂਰੀ ਸਾਮਾਨ ਲੁੱਟ ਕੇ ਲੈ ਗਏ ! ਜਿਸ ਸੰਬੰਧੀ ਥਾਣਾ ਬੁਢਲਾਡਾ ਵਿੱਚ ਰਿਪੋਰਟ ਦਰਜ ਕਰਵਾਈ ਗਈ ਹੈ !ਅਸੀਂ ਡੀਐੱਸ ਐਸਐਸਪੀ ਅਤੇ ਐਸਐਚਓ ਨੂੰ ਮਿਲ ਚੁੱਕੇ ਹਨ ਐਸਐਸਪੀ  ਮਾਨਸਾ ਪਾਸੋਂ ਮੰਗ ਕਰਦੇ ਹਾਂ ਕਿ ਲੁਟੇਰਿਆਂ ਨੂੰ ਜਲਦੀ ਕਾਬੂ ਕੀਤਾ ਜਾਵੇ ਅਤੇ ਸਾਡੀ

ਨਕਦੀ ਅਤੇ ਅਸਲਾ ਬਰਾਮਦ ਕਰਕੇ ਸਾਨੂੰ ਸੌਂਪਿਆ ਜਾਵੇ!  ਇਸੇ ਤਰ੍ਹਾਂ ਮੀਰਪੁਰ ਡੇਰੇ ਦੇ ਮੁਖੀ ਬਾਬਾ ਬਲਜੀਤ ਸਿੰਘ  ਨੇ ਦੱਸਿਆ ਕਿ ਉਹ ਦਵਾਈਆਂ ਅਤੇ ਜੜੀ ਬੂਟੀਆਂ ਦਾ ਕੰਮ ਕਰਦੇ ਹਨ ਪਿਛਲੇ ਮਹੀਨਿਆਂ ਦੌਰਾਨ ਲੁਟੇਰਿਆਂ ਨੇ ਲਗਾਤਾਰ  ਦੋ ਵਾਰ ਉਸ ਦੇ ਡੇਰੇ ਚ ਰਾਤ ਨੂੰ ਦਾਖ਼ਲ ਹੋ ਕੇ ਡੇਰੇ ਵਿੱਚ ਪਈ ਸਾਰੀ ਨਕਦੀ ਲੁੱਟ ਕੇ ਲੈ ਗਏ !ਜਿਸ ਸਬੰਧੀ ਥਾਣਾ ਸਰਦੂਲਗਡ਼੍ਹ ਵਿੱਚ ਦਰਖਾਸਤ ਦਿੱਤੀ ਹੋਈ ਹੈ ਅਸੀਂ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਲੁਟੇਰਿਆਂ ਨੂੰ ਕਾਬੂ ਕਰਕੇ ਸਾਡਾ ਲੁੱਟਿਆ ਹੋਇਆ ਪੈਸਾ ਅਤੇ ਸਾਮਾਨ ਵਾਪਸ ਕਰਵਾਇਆ ਜਾਵੇ!  ਇਸ ਮੌਕੇ ਗੁਰਤੇਜ ਸਿੰਘ ਸਾਧੂ ਰਾਮ ਅਤੇ ਰਾਜ ਕੁਮਾਰ ਰਾਜਾ ਮਾਨਸਾ ਵੀ ਹਾਜ਼ਰ ਸਨ। 

NO COMMENTS