*ਲੁੱਟ ਕਰਨ ਦੀ ਨੀਅਤ ਨਾਲ ਪਿਓ ਪੁੱਤ ਤੇ ਕੀਤਾ ਸੀ ਹਮਲਾ, 2 ਖਿਲਾਫ ਮਾਮਲਾ ਦਰਜ*

0
218

ਬੁਢਲਾਡਾ 14 ਅਕਤੂਬਰ (ਸਾਰਾ ਯਹਾਂ/ਮਹਿਤਾ ਅਮਨ) ਪਿਉ ਪੁੱਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ ਹਥਿਆਰਾਂ ਨਾਲ ਹਮਲਾ ਕਰਨ ਦੇ ਮਾਮਲੇ ਚ ਪੁਲਿਸ ਨੇ ਲੁੱਟ ਖੋਹ ਦੀ ਨੀਅਤ ਨਾਲ ਹਮਲਾ ਕਰਨ ਵਾਲੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ.ਐਸ.ਪੀ. ਗਮਦੂਰ ਸਿੰਘ ਚਹਿਲ ਨੇ ਦੱਸਿਆ ਕਿ ਪੀੜ੍ਹਤ ਦੇ ਬਿਆਨ ਤੇ ਮਲਕੀਤ ਸਿੰੰਘ ਲੱਲੀ ਅਤੇ ਹਰਬੀਰ ਬੀਰੀ ਵਾਸੀ ਪਿੰਡ ਸੱਤੀਕੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਦੀ ਗ੍ਰਿਫਤਾਰ ਲਈ ਪੁਲਿਸ ਟੀਮਾਂ ਛਾਪਾਮਾਰੀ ਕਰ ਰਹੀਆਂ ਹਨ। ਵਰਣਨਯੋਗ ਹੈ ਕਿ ਬੀਤੀ ਰਾਤ ਪਿੰਡ ਕੁਲਾਣਾ ਤੋਂ ਆਪਣੇ ਘਰ ਬੁਢਲਾਡਾ ਆ ਰਹੇ ਪਿਓ ਅਮ੍ਰਿਤਪਾਲ ਪੁੱਤਰ ਥੈਲੀ ਰਾਮ ਅਤੇ ਉਸਦਾ ਪੁੱਤਰ ਲਵੀ ਕੁਮਾਰ ਨੂੰ 2 ਅਣਪਛਾਤੇ ਵਿਅਕਤੀਆਂ ਵੱਲੋਂ ਰਾਸਤੇ ਵਿੱਚ ਲੁੱਟ ਕਰਨ ਦੀ ਨੀਅਤ ਨਾਲ ਤੇਜ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਹੈ। ਜਿੱਥੇ ਅਮ੍ਰਿਤਪਾਲ ਦੀ ਹਾਲਤ ਨਾਜੁਕ ਦੇਖਦਿਆਂ ਡੀ.ਐਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ। 

NO COMMENTS