*ਲੁੱਟ ਅਤੇ ਚੋਰੀ ਦੀ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ 2 ਕਾਬੂ, ਸੋਨਾ ਅਤੇ ਹਜਾਰਾਂ ਨਕਦੀ ਬਰਾਮਦ*

0
238

ਬੁਢਲਾਡਾ 5 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸ਼ਹਿਰ ਚ ਚੋਰੀ ਅਤੇ ਲੁੱਟ ਦੀਆਂ ਵੱਖ ਵੱਖ  ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀਆਂ ਨੂੰ ਸਿਟੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਐਸ.ਐਚ.ਓ. ਭਗਵੰਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਜਿਨ੍ਹਾਂ ਪਾਸੋਂ ਸ਼ਹਿਰ ਦੀ ਅਧਿਆਪਕ ਕੁਲਦੀਪ ਕੌਰ ਪਾਸੋਂ ਖੋਹੇ ਪਰਸ ਵਿੱਚੋ 60 ਹਜਾਰ ਨਕਦੀ ਸਨ ਵਾਰਦਾਤ ਵਿੱਚ ਰਾਜਵਿੰਦਰ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਕੁਲੈਹਿਰੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 25 ਹਜਾਰ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਵਾਰਡ ਨੰ. 8 ਵਿੱਚ ਰਵਿੰਦਰ ਗੋਇਲ ਦੇ ਘਰ ਹੋਈ ਚੋਰੀ ਨੂੰ ਅੰਜਾਮ ਦੇਣ ਵਾਲੇ ਗੋਬਿੰਦ ਸਿੰਘ ਬੋਹਾ ਰੋਡ ਬੁਢਲਾਡਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 2.5 (ਢਾਈ) ਤੋਲੇ ਸੋਨਾ ਬਰਾਮਦ ਕੀਤਾ ਗਿਆ ਹੈ। ਏ ਐਸ ਆਈ ਮੱਖਣ ਸਿੰਘ ਅਤੇ ਏ ਐਸ ਆਈ ਅਮਰੀਕ ਸਿੰਘ ਇਨ੍ਹਾਂ ਮਾਮਲਿਆਂ ਸੰਬੰਧੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੱਕੀ ਵਿਅਕਤੀ ਵਸਤੂਆਂ ਦੀ ਤੁਰੰਤ ਪੁਲਿਸ ਨੂੰ ਇਤਲਾਹ ਦੇਣ।

NO COMMENTS