ਲੁੱਟਾਂ-ਖੋਹਾਂ ਮਾਮਲੇ ਦੇ ਸਬੰਧ ਵਿੱਚ ਵਪਾਰ ਮੰਡਲ ਅਤੇ ਪ੍ਰਸ਼ਾਸਨ ਹੋਈ ਮੀਟਿੰਗ ਵਿੱਚ ਮਾਨਸਾ ਬੰਦ ਦਾ ਸੱਦਾ ਮੁਲਤਵੀ

0
139

ਮਾਨਸਾ 16ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਸ਼ਹਿਰ ਵਿਚ ਹੋ ਰਹੀਆਂ ਹਰ ਪਾਸੇ ਲੁੱਟ ਖੋਹ ਦੀਆਂ ਘਟਨਾਵਾਂ ਹੋ ਰਹੀਆਂ ਸਨ ਅਤੇ ਇਸ ਕਰਕੇ ਮਾਨਸਾ ਦੇ ਹਰ ਸ਼ਹਿਰੀ ਵਿਚ ਰੋਸ਼ ਪਾਇਆ ਜਾ ਰਿਹਾ ਸੀ ਅਤੇ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਯੂਨੀਅਨ ਅਤੇ ਵਪਾਰ ਮੰਡਲ ਵਲੋਂ ਇਹ ਐਲਟੀਮੈਟਮ ਦਿੱਤਾ ਗਿਆ ਸੀ ਕਿ ਅਗਲੇ ਬੁੱਧਵਾਰ ਤੱਕ ਪ੍ਰਸ਼ਾਸਨ ਵੱਲੋਂ ਇਹਨਾਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਨਾ ਰੋਕਿਆ ਗਿਆ ਤਾਂ ਤਾਂ ਬੁੱਧਵਾਰ ਨੂੰ ਮਾਨਸਾ ਸ਼ਹਿਰ ਨੂੰ ਬੰਦ ਰੱਖਿਆ ਜਾਵੇਗਾ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਪਰ ਲਕਸ਼ਮੀ ਨਰਾਇਣ ਮੰਦਰ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਸਿਟੀ 1 ਵਿਚ ਮੁੱਖ ਅਫਸਰ ਇੰਸਪੈਕਟਰ ਅੰਗਰੇਜ਼ ਸਿੰਘ ਨੂੰ ਲਗਾ ਅਤੇ ਪ੍ਰਤੀਨਿਧੀ ਬਣਾ ਕੇ ਭੇਜਿਆ ਸੀ ਅਤੇ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਯਕੀਨ ਦਿਵਾਇਆ ਸੀ ਕਿ ਆਉਣ ਵਾਲੇ ਦਿਨਾਂ ਵਿਚ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਗੇ ਅਤੇ

ਸ਼ਹਿਰ ਵਿਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਪਾਰਨ ਦੇਣ ਗੇ ਅਤੇ ਇਸ ਕਰਕੇ ਮਹਾਸ਼ਿਵਰਾਤਰੀ ਦੇ ਤਿਉਹਾਰ ਤੇ ਪੁਲਿਸ ਵੱਲੋਂ ਸਾਰੇ ਸ਼ਹਿਰ ਵਿਚ ਬਹੁਤ ਮੁਸਤਾਦੀ ਨਾਲ ਡਿਊਟੀ ਦੌਰਾਨ ਸ਼ਹਿਰ ਵਿਚ ਅਮਨ ਅਮਾਨ ਰਿਹਾ ਅਤੇ ਇਸ ਲਈ ਅੱਜ ਵੀ ਇਸ ਸਬੰਧੀ ਰਾਕੇਸ਼ ਕੁਮਾਰ ਐਸ ਪੀ ਹੈਡਕੁਆਰਟਰ ਨੇ ਵਪਾਰ ਮੰਡਲ ਨਾਲ ਸਿਟੀ 1 ਵਿਚ ਮੀਟਿੰਗ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਵਿਚ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕੋਈ ਸ਼ਰਾਰਤੀ ਅਨਸਰ ਸ਼ਰਾਰਤ ਨਾ ਕਰ ਸਕੇ ਅਤੇ ਉਹਨਾਂ ਨੇ ਵਪਾਰ ਮੰਡਲ ਦੇ ਨੁਮਾਇੰਦਿਆਂ ਨੂੰ ਵੀ ਕਿਹਾ ਕਿ ਤੁਸੀਂ ਵੀ ਇਸ ਗੱਲ ਨੂੰ ਯਕੀਨੀ ਬਣਾਉ ਕਿ ਹਰ ਵਿਅਕਤੀ ਦੇ ਮੋਟਰਸਾਈਕਲ ਸਕੂਟਰ ਕਾਰਾਂ ਅਤੇ ਹਰ ਵਹਕੀਲ ਤੇ ਨੰਬਰ ਲੱਗਿਆ ਹੋਵੇ ਅਤੇ ਜੇ ਨੰਬਰ ਨਹੀਂ ਲੱਗਿਆ ਹੋਵੇ ਗਾ ਤਾਂ ਪੁਲਿਸ ਵੱਲੋਂ ਉਸ ਦਾ ਚਲਾਨ ਕੱਟਿਆ ਜਾਵੇਗਾ ਅਤੇ ਉਹਨਾਂ ਨੇ ਕਿਹਾ ਕਿ ਕੋਰੋਨਾ ਦੀ ਬੀਮਾਰੀ ਫਿਰ ਜ਼ੋਰ ਫੜ ਰਹੀ ਹੈ ਅਤੇ ਦਿਨ ਬੇ ਦਿਨਾਂ ਮਰੀਜ਼ਾਂ ਵਿਚ ਵੱਧਾ ਹੋ੍ ਰਿਹਾ ਹੈ ਅਤੇ ਹਰ ਸ਼ਹਿਰੀ ਮਾਸਕ ਦਾ ਕੇ ਰੱਖੇ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰੇ ਅਤੇ ਉਹਨਾਂ ਨੇ ਵਪਾਰ ਮੰਡਲ ਨੂੰ ਬੇਨਤੀ ਕੀਤੀ ਕਿ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਆ ਲਈ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਸਮੇਂ ਇਸ ਮੀਟਿੰਗ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਨੰਦਗੜ੍ਹੀਆ ਅਤੇ ਅੱਗਰਵਾਲ ਸਭਾ ਪੰਜਾਬ ਇਕਾਈ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਬਲਵਿੰਦਰ ਬਾਂਸਲ ਪ੍ਰਧਾਨ ਸ਼ਾਂਤੀ ਭਵਨ, ਵਿਸ਼ਾਲ ਜੈਨ ਗੋਲਡੀ ਐਮ ਸੀ ,ਨੇਮ ਚੰਦ ਸਿੰਗਲਾ ਐਮ ਸੀ, ਵਿਨੋਦ ਕੁਮਾਰ ਭੱਮਾ ਪ੍ਰਧਾਨ ਸਨਾਤਨ ਧਰਮ ਸਭਾ ਮਾਨਸਾ ਅਸ਼ੋਕ ਬਾਂਸਲ ਸਿਨੇਮਾ ਰੋਡ ਟੇ੍ਡਿ ਯੂਨੀਅਨ, ਜਗਮੋਹਨ ਸਿੰਘ ਸੇਠੀ, ਬਿੰਦਰ ਪਾਲ ਸਨਾਤਨ ਧਰਮ ਸਭਾ, ਅਰੁਣ ਬਿੱਟੂ ਪ੍ਰਧਾਨ ਆਰਾ ਯੂਨੀਅਨ, ਰਾਕੇਸ਼ ਕੁਮਾਰ, ਸੁਭਾਸ਼ ਕਾਮਰਾ ਗੁਡ ਇੰਡੀਆ ਨਿਊਜ਼, ਬਿੱਟੂ ਅਰੋੜਾ, ਅਤੇ ਸ਼ਹਿਰ ਦੀਆਂ ਵੱਖ-ਵੱਖ ਇਕਾਈਆਂ ਦੇ ਪ੍ਰਧਾਨ ਅਤੇ ਅਹੁਦੇਦਾਰ ਹਜ਼ਾਰ ਸਨ ਅਤੇ ਮਨੀਸ਼ ਬੱਬੀ ਦਾਨੇਵਾਲੀਆ ਵੱਲੋਂ ਐਸ ਪੀ ਰਾਕੇਸ਼ ਕੁਮਾਰ ਜੀ ਵੀ ਯਕੀਨ ਦਿਵਾਇਆ ਗਿਆ ਅਸੀਂ ਹਰ ਪੱਖੋਂ ਪ੍ਰਸ਼ਾਸਨ ਦਾ ਦੀ ਹਰ ਸੰਭਵ ਸਹਿਯੋਗ ਕਰਨ ਲਈ ਤਿਆਰ ਹਾਂ

NO COMMENTS