ਲੁਧਿਆਣਾ 11,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਜ਼ਿਲ੍ਹਾ ਲੁਧਿਆਣਾ ਦੇ ਬੁੱਢੇਵਾਲਾ ਰੋਡ ਉਪਰ ਧਾਗਾ ਮਿਲ ਨੂੰ ਭਿਆਨਕ ਅੱਗ ਲੱਗਣ ਨਾਲ ਬਿਲਡਿੰਗ ਸੜ੍ਹ ਕੇ ਸਵਾਹ ਹੋ ਗਈ।ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ 50 ਤੋਂ 60 ਗੱਡੀਆਂ ਪਾਣੀ ਦੀਆਂ ਲੱਗ ਗਈਆਂ ਹਨ।ਘਟਨਾ ਸਵੇਰੇ ਅੱਠ ਵਜੇ ਤੋਂ ਪਹਿਲਾਂ ਦੀ ਹੈ।
ਤਕਰੀਬਨ ਦੁਪਹਿਰ ਤਿੰਨ ਵਜੇ ਜਾ ਕੇ ਅੱਗ ਕੇ ਕਾਬੂ ਪਾਇਆ ਗਿਆ। ਧਾਗਾ ਮਿਲ ਦੇ ਮਲਕਾਂ ਨੇ ਕਿਹਾ ਕਿ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।ਮਾਲਕਾਂ ਨੇ ਕਿਹਾ ਕਿ ਸਵੇਰ ਦੇ ਟਾਇਮ ਜਦੋਂ ਬਿਜਲੀ ਆਈ ਉਸ ਸਮੇਂ ਅਚਾਨਕ ਹਾਦਸਾ ਵਾਪਰਿਆ।ਉਨ੍ਹਾਂ ਕਿਹਾ ਕਿ ਪਰ ਅੱਗ ਦੇ ਕਾਰਨ ਦਾ ਸਪਸ਼ਟ ਪਤਾ ਨਹੀਂ ਸਕਿਆ ਹੈ।