ਚੰਡੀਗੜ੍ਹ 11 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਸ਼ਿਕਾਰ ਲੁਧਿਆਣਾ ਜ਼ਿਲ੍ਹਾ ਹੋ ਰਿਹਾ ਹੈ। ਸਨਅਤੀ ਸ਼ਹਿਰ ਵਿੱਚ ਸੋਮਵਾਰ ਕਰੋਨਾ ਦੇ 308 ਨਵੇਂ ਕੇਸ ਆਉਣ ਤੋਂ ਇਲਾਵਾ 10 ਮੌਤਾਂ ਹੋ ਗਈਆਂ। ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ 1683 ਹੋ ਗਈ ਹੈ। ਲੁਧਿਆਣਾ ਵਿੱਚ ਕੁੱਲ ਮੌਤਾਂ ਦੀ ਗਿਣਤੀ 178 ਹੋ ਗਈ ਹੈ। ਜ਼ਿਲ੍ਹੇ ਵਿੱਚ ਮੌਜੂਦਾ ਸਮੇਂ 4896 ਵਿਅਕਤੀ ਇਕਾਂਤਵਾਸ ਹਨ।
ਜੇਕਰ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੋਮਵਾਰ 166 ਜਣਿਆਂ ਦੀ ਕਰੋਨਾ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਕੁੱਲ ਕੇਸਾਂ ਦੀ ਗਿਣਤੀ 3222 ਹੋ ਗਈ ਹੈ। ਇਸ ਤੋਂ ਇਲਾਵਾ ਚਾਰ ਮੌਤਾਂ ਹੋਈਆਂ। ਸੋਮਵਾਰ ਆਈਆਂ ਰਿਪੋਰਟਾਂ ਮੁਤਾਬਕ ਪੀਏਪੀ ਵਿੱਚ ਡਿਊਟੀ ਕਰਦੇ ਪੰਜਾਬ ਪੁਲਿਸ ਦੇ 20 ਜਵਾਨ ਪੌਜ਼ੇਟਿਵ ਆਏ ਹਨ।
ਪਟਿਆਲਾ ਵਿੱਚ ਸੋਮਵਾਰ ਨੂੰ ਕਰੋਨਾ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 248 ਵਿਅਕਤੀਆਂ ਦੀ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਕੁੱਲ ਕੇਸਾਂ ਦੀ ਗਿਣਤੀ 2977 ਹੋ ਗਈ ਹੈ।
ਜ਼ਿਲ੍ਹੇਵਾਰ ਮੌਤਾਂ ਦਾ ਵੇਰਵਾ:
ਸੋਮਵਾਰ ਤੱਕ ਪਟਿਆਲਾ ਵਿੱਚ ਇੱਕ ਦਿਨ ’ਚ ਸਭ ਤੋਂ ਵੱਧ 7 ਮੌਤਾਂ ਹੋਈਆਂ। ਇਸੇ ਤਰ੍ਹਾਂ ਲੁਧਿਆਣਾ ’ਚ 6, ਜਲੰਧਰ ’ਚ 3, ਫਿਰੋਜ਼ਪੁਰ ’ਚ 2, ਮੋਗਾ ਤੇ ਮੁਹਾਲੀ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।
ਨਵੇਂ ਮਰੀਜ਼ਾਂ ਦੀ ਗਿਣਤੀ ਸੋਮਵਾਰ ਨੂੰ
ਲੁਧਿਆਣਾ ਵਿੱਚ 246
ਪਟਿਆਲਾ ਵਿੱਚ 198
ਜਲੰਧਰ ਵਿੱਚ 156
ਸੰਗਰੂਰ ਵਿੱਚ 60
ਮੁਹਾਲੀ ਵਿੱਚ 59
ਗੁਰਦਾਸਪੁਰ ਵਿੱਚ 37
ਅੰਮ੍ਰਿਤਸਰ ਵਿੱਚ 32
ਹੁਸ਼ਿਆਰਪੁਰ ਵਿੱਚ 28
ਫਰੀਦਕੋਟ ਵਿੱਚ 25
ਬਠਿੰਡਾ ਵਿੱਚ 24
ਬਰਨਾਲਾ ਵਿੱਚ 23
ਫਤਿਹਗੜ੍ਹ ਸਾਹਿਬ ਵਿੱਚ 15
ਫਾਜ਼ਿਲਕਾ ਤੇ ਨਵਾਂਸ਼ਹਿਰ ਵਿੱਚ 14
ਤਰਨ ਤਾਰਨ ਵਿੱਚ 13
ਮਾਨਸਾ ਵਿੱਚ 11
ਮੁਕਤਸਰ ਵਿੱਚ 10
ਫਿਰੋਜ਼ਪੁਰ, ਕਪੂਰਥਲਾ ਤੇ ਮੋਗਾ ਵਿੱਚ 6-6
ਰੋਪੜ ਵਿੱਚ 5 ਨਵੇਂ ਮਰੀਜ਼ ਸਾਹਮਣੇ ਆਏ ਹਨ।