ਲੁਧਿਆਣਾ ‘ਚ ਵਿਦੇਸ਼ੀ ਨਾਗਰਿਕਾਂ ਨੇ ਅੰਬੈਸੀ ਅਧਿਕਾਰੀਆਂ ਸਾਹਮਣੇ ਉੱਡਾਈਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ

0
41

ਲੁਧਿਆਣਾ: ਕੋਰੋਨਾਵਾਇਰਸ ਕਾਰਨ ਦੇਸ਼ ਵਿਆਪੀ ਲੌਕਡਾਉਨ ਜਾਰੀ ਹੈ। ਇਸ ਘਾਤਕ ਮਹਾਮਾਰੀ ਨਾਲ ਲੜ੍ਹਨ ਲਈ ਜਿੱਥੇ ਸਰਕਾਰਾਂ ਅਤੇ ਪ੍ਰਸ਼ਾਸਨ ਇਹਤਿਹਾਤ ਵਰਤਨ ਲਈ ਕਹਿ ਰਹੀਆਂ ਹਨ ਉਥੇ ਹੀ ਕੁੱਝ ਲੋਕ ਇਹਤਿਹਾਤ ਅਤੇ ਸਾਵਧਾਨੀ ਨੂੰ ਭੁੱਲ ਕਿ ਕਰਫਿਊ ਨਿਯਮਾਂ ਦੀਆਂ ਸਰੇਆਮ ਧੱਜੀਆਂ ਉੱਡਾ ਰਹੇ ਹਨ। ਲੁਧਿਆਣਾ ‘ਚ ਅਮਰੀਕੀ ਅੰਬੈਸੀ ਦੇ ਅਧਿਕਾਰੀਆਂ ਸਾਹਮਣੇ ਕੁਝ ਐਸਾ ਹੀ ਹੋਇਆ।

ਦਰਅਸਲ, ਕਰਫਿਊ ਕਾਰਨ ਪੰਜਾਬ ‘ਚ ਫਸੇ ਅਮਰੀਕੀ ਨਾਗਰਿਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਲਈ ਲੁਧਿਆਣਾ ਤੋਂ ਦਿੱਲੀ ਤਕ ਪ੍ਰਾਈਵੇਟ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਇਹਨਾਂ ਨਾਗਰਿਕਾਂ ਨੂੰ ਸੈਪਸ਼ਲ ਉਡਾਣਾਂ ਰਾਹੀਂ ਦਿੱਲੀ ਤੋਂ ਅਮਰੀਕਾ ਵਾਪਸ ਭੇਜਿਆ ਜਾਵੇਗਾ।

ਪਰ ਜਦੋਂ ਇਹ ਬੱਸਾਂ ਲੁਧਿਆਣਾ ਇੱਕ ਫਾਇਵ ਸਟਾਰ ਹੋਟਲ ਦੇ ਬਾਹਰ ਪਹੁੰਚੀਆਂ ਤਾਂ ਯਾਤਰੀਆਂ ਦੀ ਭੀੜ ਜਮਾਂ ਹੋ ਗਈ। ਇਹ ਸਾਰੇ ਯਾਤਰੀ ਕੋਰੋਨਾਵਾਇਰਸ ਤੇ ਸਮਾਜਿਕ ਦੂਰੀ ਨੂੰ ਭੁੱਲ ਕਿ ਇਹਨਾਂ ਬੱਸਾਂ ‘ਚ ਚੜ੍ਹਣ ਲਈ ਕਾਹਲੇ ਪੈ ਗਏ। ਉਮਰ ਦਰਾਜ਼ ਲੋਕਾਂ ਨੂੰ ਇਸ ਧੱਕਾ ਮੁੱਕੀ ‘ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਿਦੇਸ਼ੀ ਨਾਗਰਿਕ ਸੋਸ਼ਲ ਡਿਸਟੈਂਸਿੰਗ ਦੇ ਸਾਰੇ ਨਿਯਮ ਭੁੱਲ ਗਏ ਅਤੇ ਇਹਨ੍ਹਾਂ ਬੱਸਾਂ ‘ਚ ਚੜ੍ਹ ਗਏ।

ਕੁਲ ਸੱਤ ਬੱਸਾਂ ਰਾਹੀਂ ਇਹਨ੍ਹਾਂ ਨਾਗਰਿਕਾਂ ਨੂੰ ਦਿੱਲੀ ਭੇਜਿਆ ਜਾ ਰਿਹਾ ਹੈ ਅਤੇ ਇੱਕ ਬੱਸ ‘ਚ 44 ਲੋਕਾਂ ਨੂੰ ਬੈਠਾਇਆ ਗਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰੋਕਣ ਦੇ ਬਾਵਜੂਦ ਇਨ੍ਹਾਂ ਨਾਗਰਿਕਾਂ ਤੇ ਕੋਈ ਅਸਰ ਨਹੀਂ ਹੋਇਆ।ਜ਼ਿਕਰਯੋਗ ਗੱਲ ਇਹ ਹੈ ਕਿ ਇਹ ਸਭ ਅਮਰੀਕੀ ਅੰਬੈਸੀ ਦੇ ਅਧਿਕਾਰੀਆਂ ਸਾਹਮਣੇ ਵਾਪਰਿਆ।

NO COMMENTS