*ਲੁਧਿਆਣਾ ‘ਚ ਪ੍ਰਸ਼ਾਸਨ ਨੇ ਮੰਗਿਆ 7 ਦਿਨਾਂ ਦਾ ਸਮਾਂ, ਨਜ਼ਰਬੰਦ ਪ੍ਰਦਰਸ਼ਨਕਾਰੀ ਰਿਹਾਅ, ਲੱਖਾ ਸਿਧਾਣਾ ਨੂੰ ਵੀ ਰਿਹਾਅ ਕਰਨ ਦਾ ਐਲਾਨ*

0
50

03 ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਲੁਧਿਆਣਾ ‘ਚ ਬੁੱਢੇ ਨਾਲੇ ਦੇ ਮੁੱਦੇ ‘ਤੇ ਹੋਏ ਧਰਨੇ ਦੌਰਾਨ ਦੇਰ ਸ਼ਾਮ ਹਿਰਾਸਤ ‘ਚ ਲਏ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਰਿਹਾਅ ਕਰ ਦਿੱਤਾ ਹੈ। ਏ.ਡੀ.ਸੀ.ਅਮਰਜੀਤ ਬੈਂਸ ਧਰਨਾਕਾਰੀਆਂ ਵਿਚਕਾਰ ਪਹੁੰਚੇ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ

 ਲੁਧਿਆਣਾ ‘ਚ ਬੁੱਢੇ ਨਾਲੇ ਦੇ ਮੁੱਦੇ ‘ਤੇ ਹੋਏ ਧਰਨੇ ਦੌਰਾਨ ਦੇਰ ਸ਼ਾਮ ਹਿਰਾਸਤ ‘ਚ ਲਏ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਰਿਹਾਅ ਕਰ ਦਿੱਤਾ ਹੈ। ਏ.ਡੀ.ਸੀ.ਅਮਰਜੀਤ ਬੈਂਸ ਧਰਨਾਕਾਰੀਆਂ ਵਿਚਕਾਰ ਪਹੁੰਚੇ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਕਾਲਾ ਪਾਣੀ ਮੋਰਚਾ ਦੇ ਮੁਖੀ ਲੱਖਾ ਸਿਧਾਣਾ ਨੂੰ ਵੀ ਛੱਡਣ ਦਾ ਐਲਾਨ ਕੀਤਾ ਗਿਆ ਪਰ ਧਰਨਾਕਾਰੀਆਂ ਨੇ ਕਿਹਾ ਕਿ ਪਹਿਲਾਂ ਸਿਧਾਣਾ ਨਾਲ ਗੱਲ ਕੀਤੀ ਜਾਵੇ। ਉਹ ਸਿਧਾਣਾ ਨਾਲ ਗੱਲ ਕਰਕੇ ਹੀ ਧਰਨਾ ਛੱਡਣਗੇ।

ਧਰਨਾਕਾਰੀਆਂ ਵਿੱਚ ਡੀ.ਸੀ.ਪੀ. ਨੇ ਕਿਹਾ ਕਿ ਲੱਖਾ ਸਿਧਾਣਾ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਸਿਧਾਣਾ ਤੇ ਉਸਦੇ ਦੋਸਤਾਂ ਨਾਲ ਵੀ ਗੱਲ ਕੀਤੀ। ਸਿਧਾਣਾ ਨੇ ਆਪਣੇ ਸਾਥੀਆਂ ਨੂੰ ਫੋਨ ‘ਤੇ ਦੱਸਿਆ ਕਿ ਮੈਨੂੰ ਰਿਹਾਅ ਕਰ ਦਿੱਤਾ ਗਿਆ ਹੈ। ਮੈਂ ਠੀਕ ਹਾਂ! ਇਸ ਤੋਂ ਇਲਾਵਾ ਭਾਨਾ ਸਿੱਧੂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ।

ਦਰਅਸਲ, ਲੁਧਿਆਣਾ ‘ਚ ਬੁੱਢੇ ਨਾਲੇ ਦੇ ਮੁੱਦੇ ‘ਤੇ ਹੋਏ ਧਰਨੇ ਦੌਰਾਨ ਦੇਰ ਸ਼ਾਮ ਹਿਰਾਸਤ ‘ਚ ਲਏ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਰਿਹਾਅ ਕਰ ਦਿੱਤਾ ਹੈ। ਇਸ ਮੌਕੇ ਏ.ਡੀ.ਸੀ.ਅਮਰਜੀਤ ਬੈਂਸ ਧਰਨਾਕਾਰੀਆਂ ਵਿਚਕਾਰ ਪਹੁੰਚੇ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਦੱਸ ਦਈਏ ਕਿ ਲੁਧਿਆਣਾ ਦੇ ਬੁੱਢੇ ਨਾਲੇ ਤੇ ਕਾਲੇ ਪਾਣੀ ਦੀ ਸਫਾਈ ਦੇ ਖਿਲਾਫ ਕਾਲਾ ਪਾਣੀ ਮੋਰਚਾ ਜਥੇਬੰਦੀ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਬੈਨਰ ਹੇਠ ਮੰਗਲਵਾਰ ਨੂੰ ਰਾਜਸਥਾਨ ਤੋਂ 1500 ਦੇ ਕਰੀਬ ਲੋਕ ਪੰਜਾਬ ਦੇ ਲੁਧਿਆਣਾ ਵਿਖੇ ਪਹੁੰਚ ਰਹੇ ਸਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਬੁੱਢਾ ਨਾਲੇ ‘ਚ ਫੈਲੀ ਗੰਦਗੀ ਤੇ ਕਾਲੇ ਕੈਮੀਕਲ ਵਾਲਾ ਪਾਣੀ ਸਤਲੁਜ ‘ਚ ਮਿਲ ਜਾਂਦਾ ਹੈ ਅਤੇ ਬਾਅਦ ‘ਚ ਇਹ ਪਾਣੀ ਰਾਜਸਥਾਨ ਪਹੁੰਚ ਜਾਂਦਾ ਹੈ, ਜਿਸ ਨੂੰ ਪੀਣ ਨਾਲ ਰਾਜਸਥਾਨ ਦੇ ਸੈਂਕੜੇ ਲੋਕ ਬੀਮਾਰ ਹੋ ਚੁੱਕੇ ਹਨ।

NO COMMENTS