*ਲੁਧਿਆਣਾ ‘ਚ ਗੋਲੀ ਮਾਰ ਕੇ ਤਿੰਨ ਲੱਖ ਰੁਪਏ ਲੁੱਟਣ ਵਾਲੇ ਗਰੋਹ ਦੇ 5 ਮੈਂਬਰ ਕਾਬੂ , ਪਿਸਤੌਲ ਤੇ ਨਕਦੀ ਬਰਾਮਦ*

0
32

ਲੁਧਿਆਣਾ 14,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼)  : ਲੁਧਿਆਣਾ ਦੇ ਈਸਟਮੈਨ ਚੌਂਕ ‘ਚ ਸਥਿਤ ਫੈਕਟਰੀ ਦੇ ਕਰਿੰਦੇ ਵੱਲੋਂ ਗੋਲੀ ਮਾਰ ਕੇ ਤਿੰਨ ਲੱਖ ਰੁਪਏ ਲੁੱਟਣ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ ਕੀਤੇ ਗਏ ਹਨ। ਇਸ ਲੁੱਟ ਵਿੱਚ ਫੈਕਟਰੀ ਦਾ ਇੱਕ ਕਰਿੰਦਾ ਵੀ ਸ਼ਾਮਲ ਸੀ। ਪਿਛਲੇ ਸਾਲ ਵੀ ਇਸ ਗਰੋਹ ਵੱਲੋਂ ਲੁੱਟ ਕੀਤੀ ਗਈ ਸੀ। ਅਰੋਪੀਆਂ ਕੋਲੋਂ 2 ਪਿਸਟਲ ਅਤੇ 50 ਹਜ਼ਾਰ ਰੁਪਏ ਦੀ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ। ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ ,ਜਿਸ ਦਾ ਅਲੱਗ ਪਰਚਾ ਦਰਜ ਕੀਤਾ ਗਿਆ ਹੈ। ਲੁਧਿਆਣਾ ਪੁਲਿਸ ਨੇ ਲੁੱਟਣ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਹਨਾਂ ਨੇ ਕੁਝ ਸਮਾਂ ਪਹਿਲਾਂ ਇਕ ਫੈਕਟਰੀ ਵਿਚ ਕੰਮ ਕਰਨ ਵਾਲੇ ਕਰਿੰਦੇ ਨੇ ਗੋਲੀ ਮਾਰ ਕੇ 3 ਲੱਖ ਰੁਪਏ ਦੀ ਲੁੱਟ ਕੀਤੀ ਸੀ। ਇਸ ਵਾਰਦਾਤ ਵਿੱਚ ਫੈਕਟਰੀ ਦਾ ਕਰਿੰਦਾ ਵੀ ਸ਼ਾਮਲ ਸੀ। ਜਿਸ ਦੁਆਰਾ ਨਕਦੀ ਦੀ ਸੂਚਨਾ ਸਾਂਝੀ ਕੀਤੀ ਗਈ ਸੀ ਅਤੇ ਇਨ੍ਹਾਂ ਦੁਆਰਾ ਪਿਛਲੇ ਸਾਲ ਵੀ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਹਨਾਂ ਕੋਲੋਂ ਸੁਣੋਂ 50 ਹਜ਼ਾਰ ਰੁਪਏ ਅਤੇ ਦੋ ਪਿਸਟਲ 32 ਬੋਰ ਅਤੇ ਦਾਤ ਵਗੈਰਾ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਕੋਲੋਂ ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ ,ਜਿਸ ਬਾਬਤ ਅਲੱਗ ਪਰਚਾ ਦਰਜ ਕੀਤਾ ਗਿਆ ਹੈ । ਪੁਲਿਸ ਕਮਿਸ਼ਨਰ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਗੋਲੀ ਮਾਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਦੋ ਪਿਸਤੌਲ 32 ਬੋਰ ਅਤੇ ਦਾਤ ਬਰਾਮਦ ਕੀਤੇ ਗਏ ਹਨ। ਇਹਨਾ ਕੋਲੋਂ ਲੁੱਟ ਦੀ ਰਕਮ ਵਿਚੋਂ 50 ਹਜ਼ਾਰ ਰੁਪਏ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਲੁੱਟ ਦੀ ਵਾਰਦਾਤ ਵਿੱਚ ਫ਼ੈਕਟਰੀ ਦਾ ਕਰਿੰਦਾ ਵੀ ਸ਼ਾਮਲ ਸੀ, ਜੋ ਕਿ ਤਕਰੀਬਨ 15 ਸਾਲਾਂ ਤੋਂ ਫੈਕਟਰੀ ਵਿਚ ਕੰਮ ਕਰ ਰਿਹਾ ਸੀ। ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਪਿਛਲੇ ਸਾਲ ਵੀ ਇਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਰਿਮਾਂਡ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

NO COMMENTS