ਲੁਧਿਆਣਾ ‘ਚ ਕੱਲ੍ਹ ਤੋਂ ਕੋਰੋਨਾ ਵੈਕਸੀਨ ਦੀ ਮੌਕ ਡਰਿੱਲ ਸ਼ੁਰੂ, ਤਿਆਰੀਆਂ ਮੁਕੰਮਲ

0
48

ਲੁਧਿਆਣਾ 28 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਕੋਰੋਨਾਵਾਇਰਸ ਕਰਕੇ ਪੂਰੇ ਵਿਸ਼ਵ ਭਰ ‘ਚ ਲੱਖਾਂ ਦੀ ਤਦਾਦ ‘ਚ ਲੋਕ ਮਰ ਚੁੱਕੇ ਹਨ। ਇਸ ਮਹਾਂਮਾਰੀ ਨਾਲ ਨਜਿੱਠਣ ਲਈ ਲਗਾਤਾਰ ਵੱਖ ਵੱਖ ਮੁਲਕਾਂ ਵੱਲੋਂ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਭਾਰਤ ‘ਚ ਵੀ ਵੈਕਸੀਨ ਨੂੰ ਲੈ ਕੇ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਪੰਜਾਬ ‘ਚ ਕੋਰੋਨਾ ਵੈਕਸੀਨ ‘ਤੇ ਮੌਕ ਡਰਿੱਲ ਕੀਤੀ ਜਾਣੀ ਹੈ।

ਲੁਧਿਆਣਾ ਅਤੇ ਨਵਾਂਸ਼ਹਿਰ ਨੂੰ ਇਸ ਲਈ ਚੁਣਿਆ ਗਿਆ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਮੌਕੇ ਡਰਿੱਲ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕੱਲ੍ਹ ਤੋਂ ਮੌਕ ਡਰਿੱਲ ਸ਼ੁਰੂ ਹੋ ਜਾਵੇਗੀ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਵਿਸ਼ੇਸ਼ ਤੌਰ ‘ਤੇ ਕੋਰੋਨਾ ਵੈਕਸੀਨ ਟਰਾਇਲ ਲਈ ਸੈਂਟਰ ਬਣਾਇਆ ਗਿਆ ਹੈ। ਸੈਮੀਨਾਰ ਹਾਲ ‘ਚ ਤਿਆਰੀਆਂ ਜਾਰੀ ਹਨ। ਵੇਟਿੰਗ ਰੂਮ, ਰਜਿਸਟ੍ਰੇਸ਼ਨ ਰੂਮ, ਵੈਕਸੀਨ ਰੂਮ, ਨਿਰੀਖਣ ਰੂਮ ਆਦਿ ਬਣਾ ਲਏ ਗਏ ਹਨ।

ਮਰੀਜ਼ਾਂ ਨੂੰ ਕਿਵੇਂ ਵੈਕਸੀਨ ਦੇਣੀ ਹੈ ਇਸ ‘ਤੇ ਜ਼ਿਲ੍ਹਾ ਸਿਹਤ ਵਿਭਾਗ ਆਪਣੀ ਐਕਸਰਸਾਈਜ਼ ਕਰੇਗਾ। ਇਸ ਤੋਂ ਬਾਅਦ ਜਦੋਂ ਵੀ ਕੋਰੋਨਾ ਮਹਾਂਮਾਰੀ ਸਬੰਧੀ ਵੈਕਸੀਨ ਆ ਜਾਵੇਗੀ ਤਾਂ ਉਸ ਨੂੰ ਮਰੀਜ਼ਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਜਾਵੇਗਾ। ਹਾਲਾਂਕਿ ਫਿਲਹਾਲ ਵੈਕਸੀਨ ਨਹੀਂ ਆਈ ਇਸ ਕਰਕੇ ਸਿਹਤ ਵਿਭਾਗ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

NO COMMENTS