ਲੁਟੇਰਿਆਂ ਨੇ ਗਨਮੈਨ ਨੂੰ ਗੋਲੀਆਂ ਮਾਰੀਆਂ ਅਤੇ ਦਿਨ-ਦਿਹਾੜੇ ਬੈਂਕ ਲੁੱਟਿਆ

0
104

ਜਲੰਧਰ 15 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਭੋਗਪੁਰ ‘ਚ ਦਿਨ-ਦਿਹਾੜੇ ਬੈਂਕ ਲੁੱਟ ਲਿਆ ਗਿਆ। ਲੁਟੇਰੇ 6 ਲੱਖ 20 ਹਜ਼ਾਰ ਰੁਪਏ ਲਏ ਗਏ। ਵਾਰਦਾਤ ਵਿੱਚ ਗਨਮੈਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਚਮਸ਼ਮਦੀਦ ਨੇ ਦੱਸਿਆ ਕਿ ਕਰੀਬ ਡੇਢ ਵਜੇ ਚਾਰ ਨਾਕਾਬਪੋਸ਼ ਬੈਂਕ ਅੰਦਰ ਆਏ। ਦੋ ਜਣੇ ਉਸ ਕੋਲ ਆ ਗਏ ਜਦਕਿ ਦੋ ਕੈਸ਼ ਕਾਉਂਟਰ ਵੱਲ ਚਲੇ ਗਏ। ਇਸੇ ਦੌਰਾਨ ਸ਼ੱਕ ਹੋਣ ‘ਤੇ ਜਦ ਗੰਨਮੈਨ ਸੁਰਿੰਦਰ ਸਿੰਘ ਉਨ੍ਹਾਂ ਕੋਲ ਗਿਆ ਤਾਂ ਉਹ ਹੱਥੋਪਾਈ ਹੋ ਗਏ। ਲੁਟੇਰਿਆਂ ਨੇ ਗਨਮੈਨ ਨੂੰ ਦੋ ਗੋਲੀਆਂ ਮਾਰੀਆਂ ਤੇ ਕੈਸ਼ੀਅਰ ਤੋਂ ਕਰੀਬ 6 ਲੱਖ 20 ਹਜ਼ਾਰ ਦੇ ਕਰੀਬ ਰੁਪਏ ਲੁੱਟ ਮੌਕੇ ਤੋਂ ਫਰਾਰ ਹੋ ਗਏ।

ਸੂਚਨਾ ਮਿਲਦੇ ਹੀ ਥਾਣਾ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਲੁਟੇਰੇ ਪੈਸਿਆਂ ਦਾ ਟਰੰਕ ਤੇ ਮ੍ਰਿਤਕ ਗੰਨਮੈਨ ਦੀ ਬੰਦੂਕ ਵੀ ਨਾਲ ਹੀ ਲੈ ਗਏ।

NO COMMENTS