*ਲਾਵਾਰਸ ਰਹਿ ਰਹੇ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਮਾਨਸਾ ਨੇ ਦਾਦੀ ਦੇ ਹਵਾਲੇ ਕੀਤੇ*

0
135

 ਮਾਨਸਾ,07ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ) : ਪ੍ਰਾਪਤ ਜਾਣਕਾਰੀ ਅਨੁਸਾਰ  ਕਈ ਦਿਨਾਂ ਤੋਂ ਦੋ ਬਚਿਆਂ  ਦੀ ਵੀਡੀਓ ਅਰਦਾਸ ਕਲੱਬ ਸਰਦੂਲਗੜ੍ਹ ਵਲੋਂ ਪਾਈ ਗਈ ਸੀ।ਜਿਸ ਵਿੱਚ ਦੋ ਬੱਚੇ ਲਾਵਾਰਸ ਹਾਲਤ ਵਿਚ ਰਹਿ ਰਹੇ ਸਨ।ਜਿੱਲਾ ਬਾਲ ਸੁਰਿਖਆ ਮਾਨਸਾ,, ਬਾਲ ਭਲਾਈ ਕਮੇਟੀ ਮਾਨਸਾ ਅਤੇ ਚਾਈਲਡ ਲਾਈਨ ਮਾਨਸਾ ਨੇ ਬਚਿਆ ਅਤੇ ਉਸ ਦੇ ਪਰਿਵਾਰਾਂ ਨਾਲ ਗੱਲ ਬਾਤ  ਕੀਤੀ।ਬੱਚੇ ਆਸ਼ਰਮ ਵਿੱਚ ਜਾਨ ਲਈ ਤਿਆਰ ਨਹੀਂ ਸਨ।ਜੁਵੇਨਾਈਲ ਜਸਟਿਸ ਐਕਟ 2015 ਤਹਿਤ ਜ਼ਿਲ੍ਹੇ ਵਿੱਚ ਕੰਮ ਕਰ ਰਹੀ ਬਾਲ ਭਲਾਈ ਕਮੇਟੀ   ਅਤੇ ਜਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸਰਦੂਲਗੜ੍ਹ ਵਿਖੇ ਲਾਵਾਰਿਸ ਹਾਲਤ ਵਿਚ ਰਹਿ ਰਹੇ ਬੱਚਿਆਂ ਨਾਲ ਲਗਾਤਾਰ ਸੰਪਰਕ ਕੀਤਾ ਗਿਆ।ਜਿਸ ਦੌਰਾਨ ਕਈ ਵਾਰੀ ਜਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਕੌਂਸਲਰ ਵੱਲੋਂ ਬੱਚਿਆਂ ਦੀ ਕੌਂਸਲਿੰਗ ਦੀ ਵੀ ਕਰਵਾਈ ਗਈ।ਜਿਸ ਦੌਰਾਨ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਬੱਚਿਆਂ ਨੂੰ ਕਿਸੇ ਆਸਰਮ ਜਾ ਘਰ ਵਿਚ ਸ਼ਿਫ਼ਟ ਕਰਨ ਸਬੰਧੀ ਗੱਲਬਾਤ ਕੀਤੀ।
ਮੈਡਮ ਸ਼ਾਈਨਾ ਕਪੂਰ ,ਅਜੈ ਤਾਇਲ, ਨਤੀਸ਼ਾ ਸ਼ਰਮਾ ਅਤੇ ਬਾਲ ਭਲਾਈ ਕਮੇਟੀ ਮਾਨਸਾ ਦੇ ਮੈਡਮ ਰੇਖਾ ਸ਼ਰਮਾ ,ਬਾਬੂ ਸਿੰਘ ,ਬਲ਼ਦੇਵ ਕੱਕੜ ਬੁਢਲਾਡਾ,ਅਨੀਤਾ ਸਿੰਗਲਾ,ਅੰਜਨਾ ਗਰਗ ,ਕਈ ਦਿਨਾਂ ਤੋਂ ਬੱਚਿਆਂ ਅਤੇ ਪਰਿਵਾਰ ਮੇਮਬਰਜ ਨਾਲ ਵੀ ਗੱਲ ਬਾਤ ਕਰ ਰਹੇ ਸਨ ਤਾ ਉਸਦੀ ਦਾਦੀ ਨੇ ਵਿਸ਼ਵਾਸ ਦਿਵਾਈਆ ਕਿ ਬੱਚੇ ਅਸੀਂ ਆਪਣੇ ਕੋਲ ਘਰ ਵਿਚ ਰੱਖੇਗੀ ਅਤੇ ਦੇਖਭਾਲ ਕਰਾਂਗੀ।ਇਸ ਸਮੇ ਬਲਜੀਤ ਸਿੰਘ ਅਤੇ ਬਾਲ ਸੁਰਿਖਆ ਦਾ ਸਟਾਫ ,ਅਤੇ ਅਰਦਾਸ ਕਲੱਬ ਦੇ ਮੇਂਬਰ ਮਜੋਦ ਸਨ।

NO COMMENTS