*ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਨੂੰ ਰਜਿਸਟਰੀ ਫੀਸ ਮੁਆਫ ਕੀਤੀ ਜਾਵੇ ਐੱਮ.ਸੀ ਰਾਣੀ ਕੌਰ*

0
38

ਮਾਨਸਾ ਨਵੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਵੱਲੋਂ ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਲਈ ਮੇਰਾ ਘਰ ਮੇਰੇ ਨਾਮ ਚਲਾਈ ਗਈ ਸਕੀਮ ਤਹਿਤ ਨੂੰ ਮਾਲਕਾਨਾ ਹੱਕ ਦਿੱਤੇ  ਜਾ ਰਹੇ ਹਨ ।ਮਾਨਸਾ ਦੇ ਵਾਰਡ ਨੰਬਰ 25 ਅਤੇ 26 ਦੇ ਵਸਨੀਕਾਂ ਨੇ ਇੱਕ ਇਕੱਠ ਕਰਕੇ ਦੱਸਿਆ ਕਿ ਉਹ ਜਿਸ ਜਗ੍ਹਾ ਪਰ ਰਹਿੰਦੇ ਹਨ। ਉਥੇ ਉਹ ਪਿਛਲੇ 50 ਤੋ 60 ਸਾਲਾਂ ਤੋਂ ਰਹਿ ਰਹੇ ਹਨ ।ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮਾਨਸਾ ਵੱਲੋਂ ਉਨ੍ਹਾਂ ਨੂੰ ਨੋਟਿਸ ਭੇਜ ਕੇ ਲੱਖਾਂ ਰੁਪਏ ਭਰਨ ਲਈ ਕਿਹਾ ਜਾ ਰਿਹਾ ਹੈ। ਜਦੋਂ ਉਹ ਪੰਜਾਬ ਸਰਕਾਰ ਦੇ ਹੁਕਮਾਂ ਦਾ  ਹਵਾਲਾ ਦਿੰਦੇ ਹਨ ਤਾਂ ਨਗਰ ਕੌਂਸਲ ਮਾਨਸਾ ਦੇ ਅਧਿਕਾਰੀਆਂ ਵਲੋਂ ਕਿਹਾ ਜਾਂਦਾ ਹੈ ਕਿ  ਨੋਟੀਫਿਕੇਸ਼ਨ ਦੀ ਕਾਪੀ ਲਿਆਉਣ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ 25 ਤੋ ਐਮ ਸੀ ਰਾਣੀ ਕੌਰ ਸਾਬਕਾ ਅੇੈਮ ਸੀ  ਚਰਨਜੀਤ ਸਿੰਘ ਨੇ ਦੱਸਿਆ  ਇਹ ਪਿਛਲੇ ਬਹੁਤ ਲੰਬੇ ਸਮੇਂ ਤੋਂ ਇਸ ਜਗ੍ਹਾ ਉਪਰ ਰਹਿ ਰਹੇ ਹੁਣ ਜਦੋਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮਾਲਕਾਨਾ ਹੱਕ ਦੇਣਾ ਹੈ ਤਾਂ ਨਗਰ ਕੌਂਸਲ ਮਾਨਸਾ ਦੇ ਅਧਿਕਾਰੀ ਵਿੱਚ  ਅੜਿੱਕਾ ਬਣ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਸਾਨੂੰ ਸੈਂਕੜੇ ਪਰਿਵਾਰਾਂ ਨੂੰ  ਇਸ ਜਗ੍ਹਾ ਦਾ ਮਾਲਕਾਨਾ ਬਗੈਰ ਕਿਸੇ ਭੇਦ ਭਾਵ ਤੋਂ ਦਿੱਤਾ ਜਾਵੇ ਕਿਉਂਕਿ ਸਾਡੇ ਦਾਦੇ ਪੜਦਾਦਿਆਂ ਤੋਂ ਅਸੀਂ ਇੱਥੇ ਹੀ ਰਹਿ ਰਹੇ ਹਾਂ।    ਇਸ ਮੌਕੇ ਗੁਰਸੇਵਕ ਸਿੰਘ ,ਭੋਲਾ ਸਿੰਘ ਗੋਰਾ ਸਿੰਘ, ਗੁਰਸੇਵਕ ਸਿੰਘ ,ਚਰਨਜੀਤ ਕੌਰ, ਗੇਜੋ ਕੌਰ ,ਬਿੰਦਰ ਸਿੰਘ, ਲਛਮਣ ਸਿੰਘ, ਬੱਬੀ ਸਿੰਘ , ਜੀਤ ਸਿੰਘ ਖਾਲਸਾ, ਤੋਂ ਇਲਾਵਾ ਦਰਜਨਾਂ ਲੋਕਾਂ ਨੇ ਦੱਸਿਆ ਕਿ ਅਸੀਂ ਇਸ ਜਗ੍ਹਾ ਉੱਪਰ ਪਿਛਲੇ 50 ਸਾਲਾਂ ਤੋਂ ਰਹਿ ਰਹੇ ਹਾਂ ਜਿਸ ਦਾ ਮਾਣ  ਮਾਲਕਾਨਾ ਹੱਕ ਸਾਨੂੰ ਦਿੱਤਾ ਜਾਵੇ ਕਿਉਂਕਿ ਅਸੀਂ ਇੱਥੋਂ ਦੇ ਪੱਕੇ ਬਸ਼ਿੰਦੇ ਹਾਂ ।ਸਾਡੇ ਕੋਲ ਰਜਿਸਟਰੀਆਂ ਅਤੇ ਹੋਰ ਫੀਸ ਦੇਣ ਲਈ ਕੋਈ ਪੈਸਾ ਨਹੀਂ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਫੀਸ ਮੁਆਫ਼ ਕਰਕੇ ਸਾਨੂੰ ਇਸ ਜਗ੍ਹਾ ਦਾ ਮਾਲਕ ਬਣਾਇਆ ਜਾਵੇ ।ਤਾਂ ਜੋ ਸਾਨੂੰ ਸਾਡੇ ਸਿਰ ਦੀ ਛੱਤ ਮਿਲ ਸਕੇ ਅਤੇ ਅਸੀਂ ਬਗ਼ੈਰ ਕਿਸੇ ਡਰ ਭੈਅ ਤੋਂ ਇਸ ਜਗ੍ਹਾ ਉੱਪਰ ਆਪਣੇ ਆਸ਼ੀਆਨੇ ਵਿਚ ਰਹਿ ਸਕਦੇ ਹਾ।ਦੂਸਰੇ ਪਾਸੇ  ਈ ਓ ਨਗਰ ਕੌਂਸਲ ਮਾਨਸਾ ਰਮੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਸਕੀਮ ਤਹਿਤ 54 ਗਜ਼ ਤਕ ਮੁਆਫ਼ ਹੈ ਉਸ ਤੋਂ ਜ਼ਿਆਦਾ ਹੋਣ ਤੇ ਸਾਡੇ 12 ਪ੍ਰਤੀਸ਼ਤ ਅਤੇ 75 ਗਜ਼ ਹੋਣ ਤੇ ਪੂਰਾ ਰੇਟ ਵਸੂਲ ਕੀਤਾ ਜਾਵੇਗਾ ।ਜੋ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਹਨ ਉਨ੍ਹਾਂ ਹਦਾਇਤਾਂ ਮੁਤਾਬਿਕ ਹੀ ਇਨ੍ਹਾਂ ਪਰਿਵਾਰਾਂ ਨੂੰ ਨੋਟਿਸ  ਭੇਜ ਕੇ ਪੈਸੇ ਭਰਨ ਲਈ ਕਿਹਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਕੰਮ ਕਰ ਰਹੇ ਹਨ ਇਸ ਲਈ ਉਨ੍ਹਾਂ ਨੇ ਕਿਸੇ ਨੂੰ ਵੀ ਵੱਧ ਘੱਟ ਜਾਂ ਆਪਣੇ ਤੌਰ ਤੇ ਨੋਟਿਸ ਨਹੀਂ ਭੇਜਿਆ।   

NO COMMENTS