ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਪਹਿਲਾਂ ਹੀ ਮਿਲ ਗਈ ਸੀ ਜਾਣਕਾਰੀ, ਫਿਰ ਵੀ ਨਾ ਹੋਏ ਸੁਰੱਖਿਆ ਦੇ ਪੁਖਤਾ ਇੰਤਜ਼ਾਮ?

0
53

ਨਵੀਂ ਦਿੱਲੀ  28 ਜਨਵਰੀ (ਸਾਰਾ ਯਹਾਂ /ਬਿਓਰੋ ਰਿਪੋਰਟ): 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਹਿੰਸਾ ਲਈ ਕਿਸਾਨ ਹੀ ਨਹੀਂ ਸਗੋਂ ਸਰਕਾਰ ‘ਤੇ ਵੀ ਉਂਗਲਾਂ ਚੁੱਕੀਆਂ ਜਾ ਰਹੀਆਂ ਹਨ। ਸਵਾਲ ਉੱਠ ਰਿਹਾ ਹੈ ਕਿ ਅਜਿਹੇ ਦਿਨ ਲਾਲ ਕਿਲ੍ਹੇ ਵਿਖੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਿਉਂ ਨਹੀਂ ਸੀ। ਸਿਆਸੀ ਲੀਡਰ ਹਿੰਸਾ ਲਈ ਖੁਫੀਆ ਵਿਭਾਗ ਦੀ ਨਾਕਾਮੀ ਦਾ ਦੋਸ਼ ਲਾ ਰਹੇ ਹਨ।

ਸੂਤਰਾਂ ਅਨੁਸਾਰ ਜਨਵਰੀ ਦੇ ਪਹਿਲੇ ਹਫਤੇ ਸਪੈਸ਼ਲ ਇੰਟੈਲੀਜੈਂਸ ਡਾਇਰੈਕਟਰ ਬਿਊਰੋ ਦੀ ਪ੍ਰਧਾਨਗੀ ਵਿੱਚ ਹੋਈ ਉੱਚ ਪੱਧਰੀ ਤਾਲਮੇਲ ਦੀ ਬੈਠਕ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਲਾਲ ਕਿਲ੍ਹੇ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਇਰਾਦਿਆਂ ਬਾਰੇ ਦੱਸਿਆ ਗਿਆ ਸੀ।

ਖਬਰ ਏਐਨਆਈ ਦੀ ਰਿਪੋਰਟ ਅਨੁਸਾਰ ਇਸ ਬਾਰੇ ਵਿਚਾਰ ਵਟਾਂਦਰ ਕੀਤੇ ਗਏ। ਮੀਟਿੰਗ ਵਿੱਚ ਅੱਠ ਦਿੱਲੀ ਪੁਲਿਸ, 12 ਆਈਬੀ, ਸੀਨੀਅਰ ਰਾਅ ਅਧਿਕਾਰੀ, ਐਸਪੀਜੀ ਤੇ ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀ ਸ਼ਾਮਲ ਹੋਏ। ਵੱਖਵਾਦੀਆਂ ਸੰਗਠਨ ਐਸਐਫਜੇ ਜੋ 2007 ਵਿੱਚ ਬਣਿਆ ਸੀ, ਇੱਕ ਯੂਐਸ-ਅਧਾਰਤ ਸਮੂਹ ਹੈ ਜੋ ਸਿੱਖਾਂ ਲਈ ਵੱਖਰੇ ਦੇਸ਼ ਦੀ ਮੰਗ ਕਰਦਾ ਹੈ। ਸੰਸਥਾ ਦੀ ਮੰਗ ਹੈ ਕਿ ਪੰਜਾਬ ‘ਚ ਖਾਲਿਸਤਾਨ ਬਣਾਇਆ ਜਾਵੇ।

ਕੁਝ ਦਿਨ ਪਹਿਲਾਂ ਗਣਤੰਤਰ ਦਿਵਸ ਮੌਕੇ ਐਸਐਫਜੇ ਨੇ ਲਾਲ ਕਿਲ੍ਹੇ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਲਈ ਇਨਾਮੀ ਰਾਸ਼ੀ 2,50,000 ਅਮਰੀਕੀ ਡਾਲਰ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ 1 ਫਰਵਰੀ ਨੂੰ ਸੰਸਦ ਭਵਨ ‘ਚ ਝੰਡਾ ਲਹਿਰਾਉਣ ‘ਤੇ 3,50,000 ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਸੀ।

ਹਾਲਾਂਕਿ, ਦਿੱਲੀ ਵਿੱਚ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਤੋਂ ਬਾਅਦ, ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਨੇ ਆਪਣੇ 1 ਫਰਵਰੀ ਨੂੰ ਸੰਸਦ ਤੱਕ ਪ੍ਰਸਤਾਵਿਤ ਮਾਰਚ ਨੂੰ ਮੁਲਤਵੀ ਕਰ ਦਿੱਤਾ ਹੈ। ਇੱਕ ਹੋਰ ਇਨਪੁਟ 26 ਜਨਵਰੀ ਨੂੰ ਦੁਪਹਿਰ 12 ਵਜੇ ਸਾਂਝਾ ਕੀਤਾ ਗਿਆ ਸੀ ਜਿਸ ‘ਚ ਇਹ ਕਿਹਾ ਗਿਆ ਸੀ ਕਿ ਟਰੈਕਟਰਾਂ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨ ਪ੍ਰਧਾਨ ਮੰਤਰੀ ਭਵਨ, ਗ੍ਰਹਿ ਮੰਤਰੀ ਦੇ ਘਰ, ਰਾਜਪਥ, ਇੰਡੀਆ ਗੇਟ ਤੇ ਲਾਲ ਕਿਲ੍ਹੇ ਵੱਲ ਵਧਣ ਦੀ ਸੰਭਾਵਨਾ ਹੈ। ਇਹ ਸੰਦੇਸ਼ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਭੇਜਿਆ ਗਿਆ ਸੀ ਜੋ ਦਿੱਲੀ ‘ਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਜ਼ਮੀਨੀ ਪੱਧਰ ‘ਤੇ ਮੌਜੂਦ ਸੀ।

ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਮੀਟਿੰਗ ਵਿੱਚ, 20 ਜਨਵਰੀ ਤੋਂ 27 ਜਨਵਰੀ ਤੱਕ ਲਾਲ ਕਿਲ੍ਹੇ ਦੇ ਬੰਦ ਹੋਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਦਿੱਲੀ ਪੁਲਿਸ ਤੋਂ ਸਪਸ਼ਟੀਕਰਨ ਮੰਗਿਆ ਗਿਆ। ਇੱਕ ਅਧਿਕਾਰਤ ਸੰਚਾਰ ਵਿੱਚ ਕਿਹਾ ਗਿਆ ਹੈ, “ਲਾਲ ਕਿਲ੍ਹੇ ਦੀ ਅਜਿਹੀ ਸਥਿਤੀ ਕਾਰਨ, ਐਸਐਫਜੇ ਦੀ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਪਹਿਲਾਂ ਦੀ ਯੋਜਨਾ ਦਾ ਧਿਆਨ ਰੱਖਣਾ ਸਮਝਦਾਰੀ ਹੋਵੇਗੀ।” ਕੱਟੜਪੰਥੀ ਸਿੱਖਾਂ ਤੇ ਐਸਐਫਜੇ ਦੀ ‘ਕਿਸੇ ਵੀ ਤਰ੍ਹਾਂ ਦੀ ਹਿੰਮਤ’ ਨੂੰ ਰੋਕਣ ਲਈ, ਸੁਰੱਖਿਆ ਏਜੰਸੀਆਂ ਨੂੰ ਦਿੱਲੀ ‘ਚ ਇਤਿਹਾਸਕ ਤੇ ਰਾਸ਼ਟਰੀ ਮਹੱਤਤਾ ਵਾਲੀਆਂ ਇਮਾਰਤਾਂ ਨੂੰ ਸੁਰੱਖਿਅਤ ਕਰਨ ਲਈ ਕਿਹਾ ਗਿਆ ਸੀ।

ਮੀਟਿੰਗ ਵਿੱਚ ਐਸਐਫਜੇ ਅਤੇ ਕੱਟੜਪੰਥੀ ਸਿੱਖ ਸਮੂਹਾਂ ਦੀ ਯੋਜਨਾ ਤੇ ਰਣਨੀਤੀ ਬਾਰੇ ਲੰਮੀ ਮਮੀਟਿੰਗ ‘ਚ ਵਿਚਾਰ ਵਟਾਂਦਰੇ ਹੋਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਮੀਟਿੰਗ ‘ਚ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਕੱਟੜਪੰਥੀ ਸਿੱਖ ਹਰ ਸਾਲ ਗਣਤੰਤਰ ਦਿਵਸ ਨੂੰ ‘ਕਾਲਾ ਦਿਵਸ’ ਵਜੋਂ ਮਨਾਉਂਦੇ ਹਨ ਤੇ ਇਸ ਸਾਲ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ ਦੇ ਸਥਾਨ ‘ਤੇ ਇਨ੍ਹਾਂ ਸੰਗਠਨਾਂ ਦੇ ਬਹੁਤ ਸਾਰੇ ਆਗੂ ਮੌਜੂਦ ਹਨ। ਐਸਐਫਜੇ ਇਸ ਦਾ ਪ੍ਰਸਾਰ ਕਰ ਪੈਸੇ ਦਾ ਲਾਲਚ ਦੇ ਰਿਹਾ ਹੈ। ਦਿੱਲੀ ਦੀ ਸਰਹੱਦ ‘ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਨੂੰ ਕੱਟੜਪੰਥੀ ਸਿੱਖਾਂ ਦੁਆਰਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

NO COMMENTS