*ਲਾਲਾ ਦੇਸ ਰਾਜ ਜੀ ਇਸ ਸੰਸਾਰ ਤੋਂ ਚਲੇ ਜਾਣ ਨਾਲ ਪਰਿਵਾਰ ਅਤੇ ਮਾਨਸਾ ਜ਼ਿਲ੍ਹੇ ਨੂੰ ਵੱਡਾ ਘਾਟਾ*

0
252


ਮਾਨਸਾ 25 ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਲਾਲਾ ਦੇਸ ਰਾਜ ਜੀ ਮਹਿਰਾਜ ਵਾਲੇ ਇਕ ਬਹੁਤ ਹੀ ਉੱਘੇ ਸਮਾਜਸੇਵੀ ਅਤੇ ਦਾਨੀ ਸਨ ।ਜੋ ਹਮੇਸ਼ਾ ਹੀ ਲੋਡ਼ਵੰਦ ਦੱਬੇ ਕੁਚਲੇ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਰਹੇ ਤੇ ਉਨ੍ਹਾਂ ਦਾ ਸਹਿਯੋਗ ਕਰਦੇ ਰਹੇ। ਇਸ ਤੋਂ ਇਲਾਵਾ ਸਮਾਜਿਕ ਖੇਤਰ ਵਵਿੱਚ ਵੀ ਉਨ੍ਹਾਂ ਦਾ ਬਹੁਤ ਵੱਡਾ ਰੁਤਬਾ ਸੀ। ਜਿੱਥੇ ਉਹ ਬਹੁਤ ਸਾਰੀਆਂ ਸੰਸਥਾਵਾਂ ਦੇ ਮੁਖੀ ਅਹੁਦੇਦਾਰ ਰਹੇ ਅਤੇ ਇਸ ਤੋਂ ਇਲਾਵਾ ਵੀ ਉਹ ਹਰ ਵਰਗ ਦੇ ਲੋਕਾਂ ਲਈ ਹਮੇਸ਼ਾ ਅੱਗੇ ਰਹੇ ।ਉਨ੍ਹਾਂ ਨੇ ਦੱਬੇ ਕੁਚਲੇ ਦੀਨ ਦੁਖੀ ਅਤੇ ਹਰ ਵਰਗ ਦੇ ਲੋਕਾਂ ਦੀ ਸੇਵਾ ਨੂੰ ਹੀ ਆਪਣਾ ਮਕਸਦ ਬਣਾਇਆ ਹੋਇਆ ਸੀ ।ਜਿੱਥੇ ਉਹ ਇੱਕ ਉੱਘੇ ਸਮਾਜ ਸੇਵੀ ਅਤੇ ਵਧੀਆ ਇਨਸਾਨ ਸਨ ਉੱਥੇ ਹੀ ਉਨ੍ਹਾਂ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵੀ ਬਾਖ਼ੂਬੀ ਨਿਭਾਇਆ। ਜਿੱਥੇ ਉਨ੍ਹਾਂ ਨੇ ਆਪਣਾ ਬਿਜ਼ਨਸ ਪੂਰੀ ਮਿਹਨਤ ਈਮਾਨਦਾਰੀ ਨਾਲ ਬਹੁਤ ਉੱਚੇ ਪੱਧਰ ਤੇ ਲੈ ਗਏ ਉੱਥੇ ਹੀ ਆਪਣੇ ਸਾਰੇ ਹੀ ਬੱਚਿਆਂ ਨੂੰ ਜ਼ਿੰਦਗੀ ਵਿੱਚ ਇੱਕ ਵਧੀਆ ਇਨਸਾਨ ਬਣਾਇਆ।ਅਤੇ ਉੱਥੇ ਹੀ ਬਿਜ਼ਨੈੱਸ ਪੱਖੋਂ ਵੀ ਆਪਣੇ ਸਾਰੇ ਬੱਚਿਆਂ ਨੂੰ ਸੈੱਟ ਕੀਤਾ ਅਤੇ ਉਨ੍ਹਾਂ ਦੇ ਸਾਰੇ ਬੱਚੇ ਜਿੱਥੇ ਇੱਕ ਵਧੀਆ ਸਫਲ ਬਿਜ਼ਨਸਮੈਨ ਹਨ ਉਥੇ ਵਧੀਆ ਇਨਸਾਨ ਅਤੇ ਸਮਾਜ ਸੇਵੀ ਦੇ ਤੌਰ ਤੇ ਵੀ ਮਾਨਸਾ ਜ਼ਿਲ੍ਹੇ ਵਿੱਚ ਵਿਚਰ ਰਹੇ ਹਨ। ਉਨ੍ਹਾਂ ਦੇ ਇਸ ਸੰਸਾਰ ਵਿੱਚੋਂ ਚਲੇ ਜਾਣ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉੱਥੇ ਹੀ ਮਾਨਸਾ ਜ਼ਿਲ੍ਹੇ ਲਈ ਵੀ ਇਕ ਵੱਡਾ ਘਾਟਾ ਹੈ ਮਾਨਸਾ ਜ਼ਿਲ੍ਹੇ ਦੀਆਂ ਰਾਜਨੀਤਕ ਪਾਰਟੀਆਂ ਵਪਾਰਕ ਸਗੰਟਰਨਾਣ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਹਰ ਵਰਗ ਨੇ ਉਨ੍ਹਾਂ ਦੀ ਮੌਤ ਉਪਰ ਡੂੰਘਾ ਦੁਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਭਰਿਆ ਵਤੀਰਾ ਰੱਖਦੇ ਹੋਏ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਿਆ ਅਤੇ ਕਿਹਾ ਕਿ ਲਾਲਾ ਜੀ ਨੂੰ ਹਮੇਸ਼ਾਂ ਹੀ ਮਾਨਸਾ ਜ਼ਿਲ੍ਹੇ ਦੇ ਲੋਕ ਯਾਦ ਕਰਦੇ ਰਹਿਣਗੇ। ਮਹਾਂਸ਼ਕਤੀ ਰਾਇਸ ਮਿੱਲ ਚੇਕਰੀਆ ਰੋਡ, ਨਰਾਇਣ ਫੀਲਿੰਗ ਸਟੇਸ਼ਨ ਭੈਣੀ ਬਾਘਾ ,ਅਤੇ ਸਰਪ੍ਰਸਤ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਰਜਿ ਮਾਨਸਾ ਨਰੈਣ ਸ਼ੈਲਰ ਵਾਲਿਆਂ ਦੇ ਸਤਿਕਾਰ ਯੋਗ ਪਿਤਾ ਜੀ ਸੰਖੇਪ ਜਿਹੀ ਬੀਮਾਰੀ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਦਾ ਅੰਤਿਮ ਸੰਸਕਾਰ ਕੱਲ ਮਿਤੀ 25/4/2021ਨੂੰ ਕੀਤਾ ਗਿਆ । ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ੋ ਅਤਿੰਮ ਸੰਸਕਾਰ ਦਾ ਪ੍ਰੋਗਰਾਮ ਹਵੋਗਾ ਦੱਸਿਆ ਗਿਆ ਸਰਪ੍ਰਸਤ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਮਾਨਸਾ ਅਤੇ ਸਰਪ੍ਰਸਤ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਰਜਿ ਮਾਨਸਾ ਅਤੇ ਸਰਪ੍ਰਸਤ ਸ਼੍ਰੀ ਦੁਰਗਾ ਕੀਰਤਨ ਮੰਡਲ ਰਜਿ ਸ਼ਕਤੀ ਭਵਨ ਵਾਲੇ ਅਤੇ ਦੁਰਗਾ ਭਵਨ ਵਾਲੇ ਅਤੇ ਇਹਨਾਂ ਦੀ ਹੋਈ ਅਚਨਚੇਤ ਮੋਤ ਤੇ ਦੁੱਖ਼ ਪ੍ਰਗਟਾਵਾ ਕਰਦਿਆਂ ਸ੍ਰੀ ਪ੍ਰਵੀਨ ਟੋਨੀ ਸ਼ਰਮਾ ਪ੍ਰਧਾਨ ਦੁਰਗਾ ਕੀਰਤਨ ਮੰਡਲ, ਅਤੇ ਪੰਜਾਬ ਮਹਾਂਵੀਰ ਦਲ ਦੇ ਪ੍ਰਧਾਨ ਪਰਮਜੀਤ ਜੀਦਲ, ਅਤੇ ਪ੍ਰਵੀਨ ਗੁਲੇਲਾਂ ਪ੍ਰਧਾਨ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮੈਨੇਜਮੈਂਟ ਮਾਨਸਾ ,ਸੁਰਿੰਦਰ ਨੰਗਲੀਆ ਪ੍ਰਧਾਨ, ਐਕਟਰ ਬੋ਼ਡੀ, ਈਸ਼ਵਰ ਗੋਇਲ, ਸੁਖਪਾਲ ਖਿਆਲਾਂ ਵਿਜੈ ਕਮਲ, ਆਤਮਾ ਰਾਮ, ਐਡਵੋਕੇਟ ਬਿਪਨ ,ਅਰੋੜਾ ਮੁਕੇਸ਼, ਬਾਂਸਲ ਅਮਨ ਗੁਪਤਾ ਰਾਜੂ ਸ਼ਿਵ ਭਗਤ ਨਵੀਨ ਸੋਨੂੰ ਰੱਲਾ ,ਬਲਜੀਤ ਸ਼ਰਮਾ, ਵਿਜੈ ਕੁਮਾਰ ਕੈਸ਼ੀਅਰ ,ਪ੍ਰੇਮ ਕੁਮਾਰ ਸਰਪ੍ਰਸਤ, ਅਰੁਣ ਅਰੋੜਾ,ਸਟੇਜ ਸਕੱਤਰ, ਭੀਮ ਸੈਨ ਹੈਪੀ ਜਰਨਲ ਸੈਕਟਰੀ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਰਜਿ ਬ੍ਰਾਹਮਣ ਸਭਾ ਮਾਨਸਾ ,ਸ੍ਰੀ ਸਨਾਤਨ ਧਰਮ ਸਭਾ, ਮਾਨਸਾ ਦੀਆਂ ਵੱਖ-ਵੱਖ ਮਾਨਸਾ ਦੀਆਂ ਸਾਰੀਆਂ ਹੀ ਧਾਰਮਿਕ ਅਤੇ ਵਪਾਰਕ ਜਥੇਬੰਦੀਆਂ ਵੱਲੋਂ ਲਾਲਾ ਜੀ ਦੀ ਮੌਤ ਦੁੱਖ ਪ੍ਰਗਟ ਕੀਤਾ ਹੈ।

NO COMMENTS