*ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਜਾਏਗਾ ਅੰਮ੍ਰਿਤਸਰ, ਪੁਲਿਸ ਨੂੰ ਮਿਲਿਆ ਟ੍ਰਾਂਜ਼ਿਟ ਰਿਮਾਂਡ*

0
70

ਮਾਨਸਾ/ਅੰਮ੍ਰਿਤਸਰ 27 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) ਲਾਰੈਂਸ ਬਿਸ਼ਨੋਈ ਨੂੰ ਅੱਜ ਅੰਮ੍ਰਿਤਸਰ ਪੁਲਿਸ ਟ੍ਰਾਂਜ਼ਿਟ ਰਿਮਾਂਡ ‘ਤੇ ਅੰਮ੍ਰਿਤਸਰ ਲੈ ਜਾਏਗੀ।ਉਸਦਾ ਮੁਹਾਲੀ ਪੁਲਿਸ ਕੋਲ ਪੁਲਿਸ ਰਿਮਾਂਡ ਅੱਜ ਖ਼ਤਮ ਹੋ ਗਿਆ ਹੈ।ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਲਾਰੈਂਸ ਨੂੰ ਕੱਲ੍ਹ ਅਦਾਲਤ ‘ਚ ਪੇਸ਼ ਕਰ ਰਿਮਾਂਡ ਮੰਗੇਗੀ।ਮਾਨਸਾ ਦੀ ਅਦਾਲਤ ਨੇ ਇਹ ਟ੍ਰਾਂਜ਼ਿਟ ਰਿਮਾਂਡ ਦਿੱਤਾ ਹੈ।ਇਹ ਟ੍ਰਾਂਜ਼ਿਟ ਰਿਮਾਂਡ ਸਿਰਫ 24 ਘੰਟੇ ਦਾ ਹੈ।

ਹੁਣ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਤੋਂ ਅੰਮ੍ਰਿਤਸਰ ਲਿਆਂਦਾ ਜਾਏਗਾ।ਅੰਮ੍ਰਿਤਸਰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਉਸਦਾ ਰਿਮਾਂਡ ਹਾਸਿਲ ਕਰੇਗੀ।ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਮਾਮਲੇ ‘ਚ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕੀਤਾ ਹੈ।

ਰਾਣਾ ਕੰਦੋਵਾਲੀਆ ਨੂੰ ਪਿਛਲੇ ਸਾਲ ਅਗਸਤ ਮਹੀਨੇ ਅੰਮ੍ਰਿਤਸਰ ਦੇ ਇਕ ਹਸਪਤਾਲ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਮਾਮਲੇ ‘ਚ ਜੱਗੂ ਭਗਵਾਨਪੁਰੀਆ ਨੇ ਕਤਲ ਦੀ ਜਿੰਮੇਵਾਰੀ ਲਈ ਸੀ।ਜੱਗੂ ਭਗਵਾਨਪੁਰੀਆ ਦੀ ਪੋਸਟ ਮੁਤਾਬਕ ਇਹ ਕਤਲ ਗੋਲਡੀ ਬਰਾੜ ਰਾਹੀਂ ਕਰਵਾਇਆ ਗਿਆ ਸੀ ਤੇ ਹੁਣ ਲਾਰੈਂਸ ਬਿਸ਼ਨੋਈ ਦੀ ਭੂਮਿਕਾ ਵੀ ਇਸ ਕਤਲ ‘ਚ ਸਾਹਮਣੇ ਆਉਣ ਤੋਂ ਬਆਦ ਅੰਮ੍ਰਿਤਸਰ ਪੁਲਿਸ ਨੇ ਲਾਰੈਂਸ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਲਿਆ ਹੈ।

3 ਅਗਸਤ 2021 ਨੂੰ ਵਾਪਰੇ ਕਤਲਕਾਂਡ ‘ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਮਨੀ ਰਈਆ ਤੇ ਜਗਰੋਸ਼ਨ ਸਮੇਤ ਦੋ ਹੋਰ ਅਣਪਛਾਤੇ ਗੈਂਗਸਟਰਾਂ ਨੂੰ ਨਾਮਜਦ ਕੀਤਾ ਸੀ।

NO COMMENTS